30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸੰਤ ਅਮਰੀਕ ਸਿੰਘ ਪਧਿਆਣਾ ਦੀ ਅੰਤਿਮ ਅਰਦਾਸ ਮੌਕੇ ਮਹਾਂਪੁਰਸ਼ਾਂ ਵਲੋਂ ਸ਼ਰਧਾ ਦੇ ਫੁੱਲ ਭੇਟ ਸੰਤ ਕਰਮਜੀਤ ਸਿੰਘ ਦੀ ਹੋਈ ਦਸਤਾਰਬੰਦੀ

ਆਦਮਪੁਰ, 29 ਅਗਸਤ (ਹਰਪ੍ਰੀਤ ਸਿੰਘ)-ਇਲਾਕੇ ਦੀ ਪ੍ਰਮੁੱਖ ਧਾਰਮਿਕ ਸ਼ਖਸੀਅਤ ਸੰਤ ਅਮਰੀਕ ਸਿੰਘ ਪਧਿਆਣਾ ਵਾਲਿਆਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪੂਰੀ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਸੰਪ੍ਰਦਾਵਾਂ ਦੇ ਸੰਤਾਂ-ਮਹਾਂਪੁਰਸ਼ਾਂ, ਜਿਨਾਂ ਵਿੱਚ ਸੰਤ ਬਾਬਾ ਨਾਗਰ ਸਿੰਘ ਜਥੇਬੰਦੀ ਮਿਸ਼ਲ ਮਿਸ਼ਨ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ, ਸੰਤ ਭਾਗ ਸਿੰਘ ਬੰਗਾ, ਸੰਤ ਸਰਵਣ ਸਿੰਘ ਜੀ ਡੇਰਾ ਸੰਤਪੁਰਾ ਜੱਬੜ, ਸੰਤ ਜਨਕ ਸਿੰਘ ਜਬੜ, ਗਿਆਨੀ ਸੁਖਵਿੰਦਰ ਸਿੰਘ ਸਾਬਕਾ ਹੈਡ ਗ੍ਰੰਥੀ ਸ਼੍ਰੀ ਅਨੰਦਪੁਰ ਸਾਹਿਬ, ਸੰਤ ਰਣਤੋਰ ਸਿੰਘ ਹੁਸ਼ਿਆਰਪੁਰ, ਸੰਤ ਅਜੀਤ ਸਿੰਘ ਨੌਲੀ, ਸੰਤ ਗੁਰਚਰਨ ਸਿੰਘ ਪਠਲਾਵਾ, ਸੰਤ ਤਲਵਿੰਦਰ ਸਿੰਘ ਭੋਗਪੁਰ, ਸੰਤ ਰਸਪਾਲ ਸਿੰਘ ਡਰੋਲੀ ਕਲਾਂ, ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ, ਦਲਜੀਤ ਸਿੰਘ ਮਿਨਹਾਸ ਚੇਅਰਮੈਨ, ਹਰਕੀਤ ਸਿੰਘ ਨਿੱਝਰ ਚੇਅਰਮੈਨ,ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰ ਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਅਜੀਤ ਡੈਸਕ 30-08-2026
ਆਦਮਪੁਰ, 29 ਅਗਸਤ (ਹਰਪ੍ਰੀਤ ਸਿੰਘ)-ਇਲਾਕੇ ਦੀ ਪ੍ਰਮੁੱਖ ਧਾਰਮਿਕ ਸ਼ਖਸੀਅਤ ਸੰਤ ਅਮਰੀਕ ਸਿੰਘ ਪਧਿਆਣਾ ਵਾਲਿਆਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪੂਰੀ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਸੰਪ੍ਰਦਾਵਾਂ ਦੇ ਸੰਤਾਂ-ਮਹਾਂਪੁਰਸ਼ਾਂ, ਜਿਨਾਂ ਵਿੱਚ ਸੰਤ ਬਾਬਾ ਨਾਗਰ ਸਿੰਘ ਜਥੇਬੰਦੀ ਮਿਸ਼ਲ ਮਿਸ਼ਨ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ, ਸੰਤ ਭਾਗ ਸਿੰਘ ਬੰਗਾ, ਸੰਤ ਸਰਵਣ ਸਿੰਘ ਜੀ ਡੇਰਾ ਸੰਤਪੁਰਾ ਜੱਬੜ, ਸੰਤ ਜਨਕ ਸਿੰਘ ਜਬੜ, ਗਿਆਨੀ ਸੁਖਵਿੰਦਰ ਸਿੰਘ ਸਾਬਕਾ ਹੈਡ ਗ੍ਰੰਥੀ ਸ਼੍ਰੀ ਅਨੰਦਪੁਰ ਸਾਹਿਬ, ਸੰਤ ਰਣਤੋਰ ਸਿੰਘ ਹੁਸ਼ਿਆਰਪੁਰ, ਸੰਤ ਅਜੀਤ ਸਿੰਘ ਨੌਲੀ, ਸੰਤ ਗੁਰਚਰਨ ਸਿੰਘ ਪਠਲਾਵਾ, ਸੰਤ ਤਲਵਿੰਦਰ ਸਿੰਘ ਭੋਗਪੁਰ, ਸੰਤ ਰਸਪਾਲ ਸਿੰਘ ਡਰੋਲੀ ਕਲਾਂ, ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ, ਦਲਜੀਤ ਸਿੰਘ ਮਿਨਹਾਸ ਚੇਅਰਮੈਨ, ਹਰਕੀਤ ਸਿੰਘ ਨਿੱਝਰ ਚੇਅਰਮੈਨ,ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰ ਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਦੌਰਾਨ ਧੁਰ ਕੀ ਬਾਣੀ ਦੇ ਮਨੋਹਰ ਕੀਰਤਨ ਅਤੇ ਅੰਤਿਮ ਅਰਦਾਸ ਤੋਂ ਸੰਤ ਮਹਾਂਪੁਰਖਾਂ ਵਲੋਂ ਸੰਤ ਅਮਰੀਕ ਸਿੰਘ ਦੇ ਜੀਵਨ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸੰਤ ਅਮਰੀਕ ਸਿੰਘ ਨੇ ਆਪਣਾ ਪੂਰਾ ਜੀਵਨ ਗੁਰਮਤਿ ਦੇ ਪ੍ਰਚਾਰ, ਨਾਮ-ਬਾਣੀ ਦੇ ਪ੍ਰਵਾਹ ਅਤੇ ਲੋਕ-ਭਲਾਈ ਦੇ ਕਾਰਜਾਂ ਲਈ ਸਮਰਪਿਤ ਕੀਤਾ। ਸੰਤ ਕਰਮਜੀਤ ਸਿੰਘ ਪਧਿਆਣਾ ਨੂੰ ਸੌਂਪੀ ਗਈ ਸੇਵਾ ਅੰਤਿਮ ਅਰਦਾਸ ਉਪਰੰਤ ਪੁਰਾਤਨ ਪੰਥਕ ਮਰਿਆਦਾ ਅਤੇ ਪਰੰਪਰਾਵਾਂ ਅਨੁਸਾਰ, ਇਕੱਤਰ ਹੋਏ ਸੰਤਾਂ-ਮਹਾਂਪੁਰਸ਼ਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ ਵਿਚ ਸੰਤ ਕਰਮਜੀਤ ਸਿੰਘ ਜੀ ਪਧਿਆਣਾ ਦੀ ਦਸਤਾਰਬੰਦੀ ਕੀਤੀ ਗਈ। ਮਹਾਂਪੁਰਸ਼ਾਂ ਨੇ ਸੰਤ ਕਰਮਜੀਤ ਸਿੰਘ ਜੀ ਨੂੰ ਅਸੀਸਾਂ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਡੇਰੇ ਅਤੇ ਸੰਪ੍ਰਦਾਇ ਦੀਆਂ ਪਰੰਪਰਾਵਾਂ ‘ਤੇ ਪਹਿਰਾ ਦਿੰਦੇ ਹੋਏ ਧਰਮ ਪ੍ਰਚਾਰ ਅਤੇ ਸਮਾਜ ਸੇਵਾ ਦੇ ਕਾਰਜਾਂ ਨੂੰ ਨਿਰੰਤਰ ਅੱਗੇ ਵਧਾਉਣਗੇ। ਇਸ ਸਮੇਂ ਹਾਜ਼ਰ ਧਾਰਮਿਕ ਸ਼ਖਸੀਅਤਾਂ ਵੱਲੋਂ ਸੰਤ ਕਰਮਜੀਤ ਸਿੰਘ ਜੀ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਭੇਂਟ ਕੀਤੇ ਗਏ । ਸਮਾਗਮ ਦੌਰਾਨ ਸੰਤ ਤਰਸੇਮ ਸਿੰਘ ਨਿਰਮਲ ਕੁਟੀਆ ਆਦਮਪੁਰ, ਸੰਤ ਹਰਦੀਪ ਸਿੰਘ ਰਿਹਾਣਾ ਜੱਟਾਂ, ਸੰਤ ਗੁਰ ਚਰਨ ਸਿੰਘ ਵੱਡੋਂ, ਸੰਤ ਨਛੱਤਰ ਸਿੰਘ ਅਲਾਚੌਰ, ਗਿਆਨੀ ਬਿਮਲਜੀਤ ਸਿੰਘ ਖਾਲਸਾ, ਭਾਈ ਸੁਖਵੰਤ ਸਿੰਘ, ਭਾਈ ਗੁਰਜੀਤ ਸਿੰਘ, ਸੰਤ ਹਰਵਿੰਦਰ ਦਾਸ ਕਾਲਰਾ, ਸੰਤ ਪ੍ਰੀਤਮ ਸਿੰਘ, ਸੰਤ ਸੰਤੋਖ ਸਿੰਘ ਜੀ ਪਾਲਦੀ,ਉਦੇਸ਼ੀਆਂ, ਸੰਤ ਮਨਜੀਤ ਸਿੰਘ ਕਾਲਰਾ, ਸੰਤ ਗੁਰਮੁਖ ਸਿੰਘ, ਸੰਤ ਸਰਬਜੀਤ ਸਿੰਘ ਠੱਕਰਵਾਲ, ਸੰਤ ਅਮਰ ਤੇਜ ਸਿੰਘ, ਭਗਵਾਨ ਸਿੰਘ ਜੋਹਲ, ਪਰਮਜੀਤ ਸਿੰਘ ਰਾਏਪੁਰ ਮੈਂਬਰ ਸ਼੍ਰੋਮਣੀ ਕਮੇਟੀ ਆਦਮਪੁਰ, ਸੰਤ ਬਲਰਾਜ ਸਿੰਘ ਜਿਆਣ, ਸੰਤ ਬਿਕਰਮਜੀਤ ਸਿੰਘ ਨੰਗਲ, ਨੰਬਰਦਾਰ ਬਲਜੀਤ ਸਿੰਘ ਪਧਿਆਣਾ, ਸਾਹਿਬ ਜੀ ਤਾਂ ਹੈਪੀ ਜ਼ਿਲ੍ਹਾਂ ਪ੍ਰੀਸ਼ਦ ਮੈਂਬਰ ਜੰਡੂ ਸਿੰਘਾ, ਪੰਚ ਗੁਰਦੇਵ ਸਿੰਘ ਪਧਿਆਣਾ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਹੋਈਆ।
ਪਿਛਲੀ ਖ਼ਬਰ ‘ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ’ ਤਹਿਤ ਲੋਕਾਂ ਨੂੰ ਆਪਣੇ ਵਿਰਸੇ ਅਤੇ ਧਰਮ ਨਾਲ ਜੁੜਨ ਦਾ ਮੌਕਾ ਮਿਲ ਅਗਲੀ ਖ਼ਬਰ ਵਿਆਹ ਦੀ ਵਿਚੋਲਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।