ਮਨਰੇਗਾ ਕਾਮਿਆਂ ਦੀਆਂ ਸਮੱਸਿਆਵਾ ਸੰਬੰਧੀ ਮਹਿਤਪੁਰ ਦੇ ਪਿੰਡ ਆਦਰਾਮਾਨ ਵਿਖੇ ਹੋਈ ਮੀਟਿੰਗ
ਮਹਿਤਪੁਰ, 29 ਅਗਸਤ (ਲਖਵਿੰਦਰ ਸਿੰਘ)- ਪਿੰਡ ਆਦਰਾਮਾਨ ਮਹਿਤਪੁਰ ਵਿਖੇ ਮਨਰੇਗਾਂ ਵਰਕਰ ਯੂਨੀਅਨ ਦੇ ਜ਼ਿਲ੍ਹਾ ਆਗੂ ਚਰਨਜੀਤ ਸਿੰਘ ਥੰਮੂਵਾਲ ਅਤੇ ਕਾਮਰੇਡ ਸੱਤਪਾਲ ਸਹੋਤਾ ਦੀ ਅਗਵਾਈ ਵਿੱਚ ਮਨਰੇਗਾ ਕਾਮਿਆਂ ਦੀ ਸਮੱਸਿਆ ਨੂੰ ਲੈ ਕੇ ਮੀਟਿੰਗ ਕੀਤੀ ਗਈ। ਜਿਸ ਸਬੰਧੀ ਗੱਲਬਾਤ ਕਰਦਿਆਂ ਆਗੂ ਚਰਨਜੀਤ ਸਿੰਘ ਥੰਮੂਵਾਲ ਅਤੇ ਕਾਮਰੇਡ ਸੱਤਪਾਲ ਸਹੋਤਾ ਨੇ ਕਿਹਾ ਕਿ ਮਨਰੇਗਾ ਕਾਮਿਆ ਨੇ ਪਿੰਡ ਦੇ ਸਰਪੰਚ ’ਤੇ ਦੋਸ਼ ਲਗਾਇਆ ਕਿ ਆਪਣੀ ਮਰਜ਼ੀ ਨਾਲ ਜਿਨਾਂ ਨੂੰ ਚਾਹੁੰਦਾ ਹੈ ਆਪਣੀ ਮਰਜ਼ੀ ਨਾਲ ਉਹਨਾਂ ਦੇ ਨਾਮ ਪਾਉਂਦਾ ਹੈ ਪਰ ਸਰਪੰਚ ਵਲੋਂ ਪਾਏ ਕਾਮੇ ਕੰਮ ਨਹੀਂ ਕਰਦੇ ਤੇ ਹਾਜ਼ਰੀ ਲਗਵਾ ਕੇ ਵਾਪਸ ਘਰ ਚਲੇ ਜਾਂਦੇ ਹਨ ।
ਅਜੀਤ ਡੈਸਕ
30-08-2026