31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸ਼ਰਧਾਲੂਆਂ ਨੇ ਭਗਤੀ , ਏਕਤਾ ਅਤੇ ਸਮਾਜਿਕ ਸਦਭਾਵਨਾ ਦਾ ਪ੍ਰਭਾਤ ਫੇਰੀ ਰਾਹੀਂ ਦਿੱਤਾ ਸੰਦੇਸ਼ - ਰਾਕੇਸ਼ ਰਾਠੌਰ

ਚੁਗਿੱਟੀ/ਜੰਡੂਸਿੰਘਾ, 30 ਅਗਸਤ( ਨਰਿੰਦਰ ਲਾਗੂ)-ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਮੌਕੇ ‘ਤੇ ਜੈ ਮਾਂ ਚਿੰਤਪੁਰਨੀ ਸੇਵਾ ਸੋਸਾਇਟੀ, ਬਾਬਾ ਬੁੱਢਾ ਜੀ ਐਨਕਲੇਵ, ਢਕੋਹਾ ਵੱਲੋਂ ਕਰਵਾਈ ਗਈ ਵਿਸ਼ਾਲ ਪ੍ਰਭਾਤ ਫੇਰੀ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਨਾਮ ਦਾ ਗਾਇਨ ਕੀਤਾ। ਇਸ ਮੌਕੇ ਭਾਜਪਾ ਦੇ ਪ੍ਰਦੇਸ਼ ਉਪ ਪ੍ਰਧਾਨ ਅਤੇ ਸਾਬਕਾ ਮੇਅਰ ਰਾਕੇਸ਼ ਰਾਠੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

ਪ੍ਰਭਾਤ ਫੇਰੀ ਦੌਰਾਨ ਸੰਗਤਾਂ ਨਾਲ ਸਾਬਕਾ ਮੇਅਰ ਰਾਕੇਸ਼ ਰਾਠੌਰ, ਸਾਬਕਾ ਵਿਧਾਇਕ ਮਨੋਰੰਜਨ ਕਾਲੀਆ ਅਤੇ ਹੋਰ ਪਤਵੰਤੇ। 31-08-2026
ਚੁਗਿੱਟੀ/ਜੰਡੂਸਿੰਘਾ, 30 ਅਗਸਤ( ਨਰਿੰਦਰ ਲਾਗੂ)-ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਮੌਕੇ ‘ਤੇ ਜੈ ਮਾਂ ਚਿੰਤਪੁਰਨੀ ਸੇਵਾ ਸੋਸਾਇਟੀ, ਬਾਬਾ ਬੁੱਢਾ ਜੀ ਐਨਕਲੇਵ, ਢਕੋਹਾ ਵੱਲੋਂ ਕਰਵਾਈ ਗਈ ਵਿਸ਼ਾਲ ਪ੍ਰਭਾਤ ਫੇਰੀ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਨਾਮ ਦਾ ਗਾਇਨ ਕੀਤਾ। ਇਸ ਮੌਕੇ ਭਾਜਪਾ ਦੇ ਪ੍ਰਦੇਸ਼ ਉਪ ਪ੍ਰਧਾਨ ਅਤੇ ਸਾਬਕਾ ਮੇਅਰ ਰਾਕੇਸ਼ ਰਾਠੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਰਾਕੇਸ਼ ਰਾਠੌਰ ਨੇ ਕਿਹਾ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਿਰਫ਼ ਇੱਕ ਧਾਰਮਿਕ ਤਿਉਹਾਰ ਹੀ ਨਹੀਂ, ਸਗੋਂ ਧਰਮ, ਫਰਜ਼ ਅਤੇ ਮਨੁੱਖਤਾ ਦੇ ਮੁੱਲਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਭਾਤ ਫੇਰੀਆਂ ਸਮਾਜ ਵਿੱਚ ਆਧਿਆਤਮਿਕ ਚੇਤਨਾ, ਆਪਸੀ ਭਾਈਚਾਰੇ ਅਤੇ ਸੱਭਿਆਚਾਰਕ ਵਿਰਾਸਤ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੀਆਂ ਹਨ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਦੇਸ਼ ਸਕੱਤਰ ਅਮਰਜੀਤ ਅਮਰੀ, ਸਾਬਕਾ ਵਿਧਾਇਕ ਮਨੋਰੰਜਨ ਕਾਲੀਆ, ਮਨੋਜ ਅਗਰਵਾਲ, ਮੰਡਲ ਪ੍ਰਧਾਨ ਇੰਜੀਨੀਅਰ ਚੰਦਨ ਰਖੇਜਾ, ਮੁਨੀਸ਼ ਨੱਡਾ, ਤਰੁਣਾ, ਰਮੇਸ਼ ਵਰਮਾ, ਹੇਮਰਾਜ, ਪਵਨ ਕੁਮਾਰ, ਰਾਜਿੰਦਰ ਸ਼ਰਮਾ, ਭੂਪਿੰਦਰ ਅਨੂ, ਜਰਨੈਲ ਸਿੰਘ ਦੀਪਲਾ ਅਤੇ ਡਿੰਪਲ ਕੁਮਾਰ ਸਮੇਤ ਕਈ ਪਤਵੰਤੇ ਵਿਅਕਤੀ ਹਾਜ਼ਰ ਸਨ। ਪ੍ਰੋਗਰਾਮ ਦੇ ਸਫਲ ਆਯੋਜਨ ਲਈ ਸੋਸਾਇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਸਚਿਨ ਡਾਇਮੰਡ ਸ਼ਰਮਾ, ਡਾ. ਕੁਲਬੀਰ ਬਨਿਆਲ, ਰਾਕੇਸ਼ ਮਰਵਾਹਾ, ਸੰਜੇ ਗੁਪਤਾ, ਦਰਸ਼ਨ , ਬੂਟਾ ਸਿੰਘ, ਦਿਨੇਸ਼ ਖੁਰਾਨਾ, ਸਮੀਰ ਸ਼ਰਮਾ, ਸੰਜੀਵ ਚਾਵਲਾ ਅਤੇ ਸੰਜੀਵ ਮਹਿਤਾ ਨੇ ਅਹਿਮ ਭੂਮਿਕਾ ਨਿਭਾਈ। ਭਗਤੀਮਈ ਮਾਹੌਲ ਵਿੱਚ ਨਿਕਲੀ ਇਸ ਪ੍ਰਭਾਤ ਫੇਰੀ ਨੇ ਇਲਾਕਾ ਵਾਸੀਆਂ ਨੂੰ ਸ਼੍ਰੀ ਕ੍ਰਿਸ਼ਨ ਭਗਤੀ ਨਾਲ ਜੋੜਦਿਆਂ ਸਮਾਜਿਕ ਏਕਤਾ, ਸਦਭਾਵਨਾ ਅਤੇ ਆਧਿਆਤਮਿਕ ਜਾਗਰੂਕਤਾ ਦਾ ਸੰਦੇਸ਼ ਦਿੱਤਾ।
ਪਿਛਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਵਿਖੇ ਮਨਾਇਆ ‘ ਗੁਰੂ ਲਾਧੋ ਰੇ ਦਿਵਸ ’ ਅਗਲੀ ਖ਼ਬਰ ਨਿਰਮਲ ਕੁਟੀਆ ਜੋਹਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।