31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਗੁਰਦੁਆਰਾ ਨੌਵੀਂ ਪਾਤਿਸ਼ਾਹੀ ਵਿਖੇ ਮਨਾਇਆ ‘ ਗੁਰੂ ਲਾਧੋ ਰੇ ਦਿਵਸ ’

ਜਲੰਧਰ, 30 ਅਗਸਤ (ਐੱਮ. ਐੱਸ.

ਸਨਿਚਰਵਾਰ, 1 ਅਗਸਤ, 2026 31-08-2026
ਜਲੰਧਰ, 30 ਅਗਸਤ (ਐੱਮ. ਐੱਸ. ਲੋਹੀਆ) - ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ, ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਗਟ ਦਿਵਸ ‘ਗੁਰੂ ਲਾਧੋ ਰੇ ਦਿਵਸ’ ਦੇ ਰੂਪ ’ਚ ਮਨਾਇਆ ਗਿਆ. ਜਿਸ ਦੌਰਾਨ ਸੰਗਤ ਨੇ ਵੱਡੀ ਗਿਣਤੀ ’ਚ ਹਾਜ਼ਰੀ ਭਰੀ। ਸਜਾਏ ਗਏ ਰਾਤਰੀ ਦੇ ਵਿਸ਼ੇਸ਼ ਦੀਵਾਨ ਅੰਦਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਗੁਰਿੰਦਰ ਪਾਲ ਸਿੰਘ (ਸਪੁੱਤਰ ਭਾਈ ਗੋਪਾਲ ਸਿੰਘ) ਵਲੋਂ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ ਗਿਆ। ਸਮਾਗਮ ’ਚ ਪੰਜਾਬ ਦੇ ਰਫ਼ੀ ਨਾਂਅ ਨਾਲ ਜਾਣੇ ਜਾਂਦੇ ਪ੍ਰਸਿੱਧ ਕਵੀ ਰਛਪਾਲ ਸਿੰਘ ਪਾਲ ਨੇ ਸੰਗਤ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਗਟ ਦਿਵਸ ਸੰਬੰਧੀ ਆਪਣੀਆਂ ਰਚਨਾਵਾਂ ਸਰਵਣ ਕਰਾ ਕੇ ਇਤਿਹਾਸ ਤੋਂ ਜਾਣੂ ਕਰਵਾਇਆ। ਸਮਾਗਮ ਦੌਰਾਨ ਭਾਈ ਗੁਰਪਿੰਦਰ ਸਿੰਘ ਕੀਰਤਨ ਅਤੇ ਗਿਆਨੀ ਬਲਜੀਤ ਸਿੰਘ ਕਥਾ ਦੁਆਰਾ ਸੰਗਤ ਨੂੰ ਗੁਰੂ ਚਰਨਾ ਨਾਲ ਜੋੜਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਪਰਸਤ ਜਸਵਿੰਦਰ ਸਿੰਘ ਮੱਕੜ, ਪ੍ਰਧਾਨ ਕਵਲਜੀਤ ਸਿੰਘ ਉਬਰਾਏ, ਮੀਤ ਪ੍ਰਧਾਨ ਮਨਜੀਤ ਸਿੰਘ ਠੁੱਕਰਾਲ, ਦਵਿੰਦਰ ਸਿੰਘ ਰਹੇਜਾ, ਕੰਵਲਜੀਤ ਸਿੰਘ ਸਕੱਤਰ, ਹਰਜਿੰਦਰ ਸਿੰਘ ਲੈਂਡਲਾਰਡ, ਸੁਰਜੀਤ ਸਿੰਘ ਸੇਤੀਆ, ਸਤਜੋਤ ਸਿੰਘ ਬਰਾੜ, ਪਰਮਜੀਤ ਸਿੰਘ ਕਾਨ੍ਹਪੁਰੀ, ਪਰਮਜੀਤ ਸਿੰਘ ਭਲਵਾਨ, ਜੁਗਿੰਦਰ ਸਿੰਘ ਕੈਸ਼ੀਅਰ, ਟੀ.ਪੀ. ਸਿੰਘ ਭਾਟੀਆ, ਜੀ.ਐੱਸ. ਚੋਪੜਾ, ਗੁਰਵਿੰਦਰ ਸਿੰਘ (ਸੰਤ ਮੋਟਰਜ਼), ਜਗਜੀਤ ਸਿੰਘ (ਵਰਾਇਟੀ ਹਾਊਸ), ਮਨਿੰਦਰ ਸਿੰਘ, ਸਤਨਾਮ ਸਿੰਘ ਬੇਦੀ, ਹਰਜਿੰਦਰ ਸਿੰਘ (ਬੈਂਕ ਵਾਲੇ), ਹਰਪ੍ਰੀਤ ਸਿੰਘ ਮਝੈਲ, ਪਰਮਵਿੰਦਰ ਸਿੰਘ ਉਬਰਾਏ, ਹਰਦੀਪ ਸਿੰਘ ਲਾਡੀ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਰਾਸ਼ਟਰੀ ਖੇਡ ਦਿਵਸ ’ ਤੇ ਹਾਕੀ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਅਗਲੀ ਖ਼ਬਰ ਸ਼ਰਧਾਲੂਆਂ ਨੇ ਭਗਤੀ , ਏਕਤਾ ਅਤੇ ਸਮਾਜਿਕ ਸਦਭਾਵਨਾ ਦਾ ਪ੍ਰਭਾਤ ਫੇਰੀ ਰਾਹੀਂ ਦਿੱਤਾ ਸੰਦੇਸ਼ - ਰਾਕੇਸ਼ ਰਾਠੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।