02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪੰਜਾਬ ਦੇ ਖੇਡ ਵਿਭਾਗ ਵਲੋਂ ਜਾਰੀ ਚੋਣ ਟ੍ਰਾਇਲ ਦੇ ਪੱਤਰ ਨੇ ਪੰਜਾਬੀ ਭਾਸ਼ਾ ਦੀ ਮਿਆਰੀ ਵਰਤੋਂ ’ਤੇ ਖੜ੍ਹੇ ਕੀਤੇ ਵੱਡੇ ਸਵਾਲ

ਜਲੰਧਰ ,1 ਸਤੰਬਰ (ਡਾ ਜਤਿੰਦਰ ਸਾਬੀ)-ਪੰਜਾਬ ਖੇਡਾਂ ਦੀ ਧਰਤੀ ਹੈ ਅਤੇ ਪੰਜਾਬੀ ਸਾਡੀ ਮਾਣਮੱਤੀ ਮਾਤ-ਭਾਸ਼ਾ ਹੈ। ਖਿਡਾਰੀਆਂ ਨੂੰ ਤਿਆਰ ਕਰਨ ਲਈ ਮੈਦਾਨਾਂ ’ਚ ਕੋਚਾਂ ਦੀ ਲੋੜ ਹੁੰਦੀ ਹੈ, ਪਰ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਪੰਜਾਬ ਦੇ ਖੇਡ ਵਿਭਾਗ ਵਲੋਂ ਜਾਰੀ ਚੋਣ ਟ੍ਰਾਇਲ ਦੇ ਪੱਤਰ ਅਨੁਸਾਰ ਸਰਕਾਰੀ ਇਸ਼ਤਿਹਾਰਾਂ ’ਚ ਪੰਜਾਬੀ ਨੂੰ ਸ਼ੁੱਧ ਤੇ ਮਿਆਰੀ ਰੂਪ ਦੇਣ ਲਈ ਜ਼ਿੰਮੇਵਾਰ ਕੌਣ ਹੈ ?

ਅਜੀਤ ਡੈਸਕ 02-09-2026
ਜਲੰਧਰ ,1 ਸਤੰਬਰ (ਡਾ ਜਤਿੰਦਰ ਸਾਬੀ)-ਪੰਜਾਬ ਖੇਡਾਂ ਦੀ ਧਰਤੀ ਹੈ ਅਤੇ ਪੰਜਾਬੀ ਸਾਡੀ ਮਾਣਮੱਤੀ ਮਾਤ-ਭਾਸ਼ਾ ਹੈ। ਖਿਡਾਰੀਆਂ ਨੂੰ ਤਿਆਰ ਕਰਨ ਲਈ ਮੈਦਾਨਾਂ ’ਚ ਕੋਚਾਂ ਦੀ ਲੋੜ ਹੁੰਦੀ ਹੈ, ਪਰ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਪੰਜਾਬ ਦੇ ਖੇਡ ਵਿਭਾਗ ਵਲੋਂ ਜਾਰੀ ਚੋਣ ਟ੍ਰਾਇਲ ਦੇ ਪੱਤਰ ਅਨੁਸਾਰ ਸਰਕਾਰੀ ਇਸ਼ਤਿਹਾਰਾਂ ’ਚ ਪੰਜਾਬੀ ਨੂੰ ਸ਼ੁੱਧ ਤੇ ਮਿਆਰੀ ਰੂਪ ਦੇਣ ਲਈ ਜ਼ਿੰਮੇਵਾਰ ਕੌਣ ਹੈ ? ਪੰਜਾਬ ਦੇ ਖੇਡ ਵਿਭਾਗ ਵਲੋਂ ਸਾਲ 2026-27 ਦੇ ਸੈਸ਼ਨ ਲਈ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ, ਪਟਿਆਲਾ ਅਤੇ ਇਸ ਨਾਲ ਸਬੰਧਤ ਕਾਲਜਾਂ ਵਿੱਚ ਖਿਡਾਰੀਆਂ ਦੀ ਚੋਣ ਲਈ ਟਰਾਇਲਾਂ ਸੰਬੰਧੀ ਜਾਰੀ ਕੀਤੇ ਸਰਕਾਰੀ ਪੱਤਰ ’ਚ ਪੰਜਾਬੀ ਦੀ ਲਿਖਤ ਅਤੇ ਵਾਕ-ਰਚਨਾ ਵਿੱਚ ਕਈ ਖਾਮੀਆਂ ਨਜ਼ਰ ਆ ਰਹੀਆਂ ਹਨ । ਇਹ ਸਿਰਫ਼ ਕੁਝ ਸ਼ਬਦਾਂ ਦੀਆਂ ਗਲਤੀਆਂ ਦਾ ਮਾਮਲਾ ਨਹੀਂ। ਸਰਕਾਰੀ ਇਸ਼ਤਿਹਾਰ ਹਜ਼ਾਰਾਂ ਵਿਦਿਆਰਥੀਆਂ, ਖਿਡਾਰੀਆਂ, ਮਾਪਿਆਂ ਅਤੇ ਆਮ ਲੋਕਾਂ ਤੱਕ ਪਹੁੰਚਦੇ ਹਨ। ਇਸ ਲਈ ਇਨ੍ਹਾਂ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਸਪੱਸ਼ਟ, ਸਰਲ, ਸ਼ੁੱਧ ਅਤੇ ਵਿਆਕਰਨ ਪੱਖੋਂ ਸਹੀ ਹੋਣੀ ਚਾਹੀਦੀ ਹੈ। ਪੰਜਾਬੀ ਸਿਰਫ਼ ਅਨੁਵਾਦ ਦੀ ਭਾਸ਼ਾ ਨਾ ਬਣੇ-ਅਕਸਰ ਸਰਕਾਰੀ ਦਸਤਾਵੇਜ਼ਾਂ ਵਿੱਚ ਅੰਗਰੇਜ਼ੀ ਸ਼ਬਦਾਵਲੀ ਦਾ ਸਿੱਧਾ ਪ੍ਰਭਾਵ ਨਜ਼ਰ ਆਉਂਦਾ ਹੈ। ਜਦੋਂ ਪੰਜਾਬ ਸਰਕਾਰ ਖੁਦ ਪੰਜਾਬੀ ਨੂੰ ਸਰਕਾਰੀ ਕੰਮਕਾਜ ਵਿੱਚ ਮਹੱਤਵ ਦੇਣ ਦੀ ਗੱਲ ਕਰਦੀ ਹੈ ਤਾਂ ਸਰਕਾਰੀ ਵਿਭਾਗਾਂ ਦੇ ਇਸ਼ਤਿਹਾਰਾਂ ਵਿੱਚ ਇਸ ਦਾ ਅਮਲੀ ਰੂਪ ਵੀ ਦਿਖਾਈ ਦੇਣਾ ਚਾਹੀਦਾ ਹੈ। ਖੇਡਾਂ ਦੇ ਨਾਲ ਪੰਜਾਬੀ ਦਾ ਵੀ ਮਾਣ ਵਧੇ- ਪੰਜਾਬ ਦੇ ਖਿਡਾਰੀ ਦੇਸ਼-ਵਿਦੇਸ਼ ’ਚ ਪੰਜਾਬ ਦਾ ਨਾਂਅ ਰੌਸ਼ਨ ਕਰ ਰਹੇ ਹਨ। ਸਰਕਾਰ ਵਲੋਂ ਉਨ੍ਹਾਂ ਲਈ ਟਰਾਇਲ, ਕੋਚਿੰਗ, ਸਕਾਲਰਸ਼ਿਪ ਅਤੇ ਖੇਡ ਸਹੂਲਤਾਂ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਇਸ ਦੇ ਨਾਲ ਹੀ ਪੰਜਾਬੀ ਭਾਸ਼ਾ ਨੂੰ ਵੀ ਸਰਕਾਰੀ ਪੱਧਰ ’ਤੇ ਬਣਦਾ ਸਤਿਕਾਰ ਅਤੇ ਮਿਆਰ ਮਿਲਣਾ ਚਾਹੀਦਾ ਹੈ। ਇਹ ਮੁੱਦਾ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਿਸ਼ਾਨਾ ਬਣਾਉਣ ਦਾ ਨਹੀਂ, ਸਗੋਂ ਪ੍ਰਬੰਧਕੀ ਸੁਧਾਰ ਅਤੇ ਲੋਕ-ਹਿੱਤ ਦਾ ਸਵਾਲ ਹੈ। ਖੇਡ ਵਿਭਾਗ ਆਪਣੀ ਖੇਡ ਨੀਤੀ ਨੂੰ ਜਿੰਨੀ ਗੰਭੀਰਤਾ ਨਾਲ ਲਾਗੂ ਕਰਦਾ ਹੈ, ਓਨੀ ਹੀ ਗੰਭੀਰਤਾ ਸਰਕਾਰੀ ਭਾਸ਼ਾ ਦੀ ਸ਼ੁੱਧਤਾ ਲਈ ਵੀ ਦਿਖਾਏ। ਹੁਣ ਸਮਾਂ ਹੈ ਕਿ ਪੰਜਾਬ ਦਾ ਖੇਡ ਵਿਭਾਗ ਜਾਗੇ ਤੇ ਖਿਡਾਰੀਆਂ ਦੇ ਟਰਾਇਲਾਂ ਦੇ ਨਾਲ ਆਪਣੇ ਸਰਕਾਰੀ ਇਸ਼ਤਿਹਾਰਾਂ ਦੀ ਭਾਸ਼ਾ ਦਾ ਵੀ ‘ਟਰਾਇਲ’ ਲਵੇ।
ਪਿਛਲੀ ਖ਼ਬਰ ਗੁਰਨਾਮ ਦਾਊਦ ਨਮਿਤ ਦੇਸ਼ ਭਗਤ ਯਾਦਗਾਰ ਹਾਲ ’ਚ ਹੋਈ ਸ਼ੋਕ ਬੈਠਕ ਅਗਲੀ ਖ਼ਬਰ ਬੀ. ਕੇ. ਯੂ. ਲੱਖੋਵਾਲ ਦੀ ਅਗਵਾਈ ਹੇਠ ਕਿਸਾਨਾਂ ਦਾ ਵੱਡਾ ਕਾਫਲਾ ਚੰਡੀਗੜ੍ਹ ਧਰਨੇ ’ਚ ਹੋਇਆ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।