19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਦੀਪਕ ਸੂਦ ਹਲਕਾ ਕੋਆਰਡੀਨੇਟਰ ਵਲੋਂ ਨਵੇਂ ਹਲਕਾ ਇੰਚਾਰਜ ਪਾਲਾ ਜਲਾਲਪੁਰ ਨੂੰ ਦਿੱਤੀਆਂ ਵਧਾਈਆਂ

ਮਹਿਤਪੁਰ,18 ਸਤੰਬਰ (ਲਖਵਿੰਦਰ ਸਿੰਘ)- ਭਗਵੰਤ ਮਾਨ ਸਰਕਾਰ ਵਲੋਂ ਹਲਕਾ ਸ਼ਾਹਕੋਟ ਤੋਂ ਬਲਵੀਰ ਸਿੰਘ ਪਾਲਾ ਜਲਾਲਪੁਰ ਨੂੰ ਨਵਾਂ ਹਲਕਾ ਇੰਚਾਰਜ ਲਗਾ ਦਿੱਤਾ ਗਿਆ ਹੈ। ਜਿਸ ਨਾਲ ਸ਼ਾਹਕੋਟ ਹਲਕੇ ਵਿੱਚ ਸਿਆਸਤ ਨਵੀਂ ਹਲਚਲ ਪੈਦਾ ਹੋ ਗਈ ਹੈ।

ਅਜੀਤ ਡੈਸਕ 19-09-2026
ਮਹਿਤਪੁਰ,18 ਸਤੰਬਰ (ਲਖਵਿੰਦਰ ਸਿੰਘ)- ਭਗਵੰਤ ਮਾਨ ਸਰਕਾਰ ਵਲੋਂ ਹਲਕਾ ਸ਼ਾਹਕੋਟ ਤੋਂ ਬਲਵੀਰ ਸਿੰਘ ਪਾਲਾ ਜਲਾਲਪੁਰ ਨੂੰ ਨਵਾਂ ਹਲਕਾ ਇੰਚਾਰਜ ਲਗਾ ਦਿੱਤਾ ਗਿਆ ਹੈ। ਜਿਸ ਨਾਲ ਸ਼ਾਹਕੋਟ ਹਲਕੇ ਵਿੱਚ ਸਿਆਸਤ ਨਵੀਂ ਹਲਚਲ ਪੈਦਾ ਹੋ ਗਈ ਹੈ। ਜਿਸ ਦੇ ਸਬੰਧ ਵਿੱਚ ਮਹਿਤਪੁਰ ਤੋਂ ਆਪ ਦੇ ਸੀਨੀਅਰ ਆਗੂ ਤੇ ਹਲਕਾ ਕੋਆਰਡੀਨੇਟਰ ਦੀਪਕ ਸੂਦ ਤੇ ਸੀਨੀਅਰ ਆਗੂ ਸੁਰਜੀਤ ਸਿੰਘ ਮਾਨ ਵਲੋਂ ਬਲਵੀਰ ਸਿੰਘ ਪਾਲਾ ਜਲਾਲਪੁਰ ਦੇ ਗ੍ਰਹਿ ਵਿਖੇ ਪਹੁੰਚ ਕੇ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਦੀਪਕ ਸੂਦ ਨੇ ਕਿਹਾ ਕਿ ਪਾਲਾ ਜਲਾਲਪੁਰ ਜੋ ਕਿ ਕਬੱਡੀ ਦੇ ਸਟਾਰ ਖਿਡਾਰੀ ਹਨ ,ਜਿਨਾਂ ਨੂੰ ਦੇਸ਼ ਵਿਦੇਸ਼ ਤੇ ਪੰਜਾਬ ਦੇ ਲੋਕ ਬਹੁਤ ਪਿਆਰ ਕਰਦੇ ਹਨ ਜਿਸ ਕਰਕੇ ਭਗਵੰਤ ਮਾਨ ਸਰਕਾਰ ਵਲੋਂ ਹਲਕਾ ਸ਼ਾਹਕੋਟ ਤੋਂ ਨਵਾਂ ਹਲਕਾ ਇੰਚਾਰਜ ਲਗਾ ਦਿੱਤਾ ਗਿਆ ਹੈ। ਜਿਸ ਨਾਲ ਸ਼ਾਹਕੋਟ ਦੇ ਵਰਕਰਾਂ ਵਿਚ ਨਵਾਂ ਜੋਸ਼ ਆਵੇਗਾ ਤੇ ਪਾਰਟੀ ਹੋਰ ਉਭਰੇਗੀ। ਉਨ੍ਹਾ ਕਿਹਾ ਕਿ ਪਾਲਾ ਜਲਾਲਪੁਰ ਦੇ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਦੀ ਕਾਮਯਾਬੀ ਲਈ ਦਿਨ ਰਾਤ ਮੇਹਨਤ ਕਰਾਗੇ।
ਪਿਛਲੀ ਖ਼ਬਰ ਮਾਮਲਾ ਨਗਰ ਪੰਚਾਇਤ ਦੇ ਕਾਮਿਆਂ ਦੀਆਂ ਮੰਗਾਂ ਦਾ ਨਗਰ ਪੰਚਾਇਤ ਮਹਿਤਪੁਰ ਅਤੇ ਸਫ਼ਾਈ ਕਾਮਿਆਂ ਆਦਿ ਨਾਲ ਸਹਿਮਤੀ ਬਾਅਦ ਧਰਨ... ਅਗਲੀ ਖ਼ਬਰ ਫੱਕਰ ਫਕੀਰ ਵੈਲਫੇਅਰ ਸੰਸਥਾ ਵਲੋਂ ਸ਼ਾਹਕੋਟ ਦੇ ਨਵੇਂ ਐੱਸ.ਐੱਚ.ਓ. ਸੁਖਵਿੰਦਰ ਪਾਲ ਸੋਢੀ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।