02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਗੁਰਾਇਆ ’ਚ ਖ਼ੂਨਦਾਨ ਕੈਂਪ ਲਾਇਆ 81 ਦਾਨੀ ਸੱਜਣਾਂ ਨੇ ਕੀਤਾ ਖ਼ੂਨਦਾਨ

ਫਿਲੌਰ, 1 ਅਕਤੂਬਰ (ਸਤਿੰਦਰ ਸ਼ਰਮਾ)-ਸਥਾਨਕ ਸੰਧੂ ਕੰਪਲੈਕਸ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਾਇਆ ਬਲੱਡ ਸੇਵਾ ਵੱਲੋਂ ਸ੍ਰੀ ਰਾਧਾ ਕਿ੍ਰਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਭਵਨ ਦਾਣਾ ਮੰਡੀ ਗੁਰਾਇਆ, ਗੁਰਾਇਆ ਐਬੂਲੈਂਸ ਸੇਵਾ, ਰੋਟਰੀ ਕਲੱਬ, ਗੁਰਾਇਆ ਲਾਈਨਜ਼ ਕਲੱਬ ਗੁਰਾਇਆ, ਇਨਰਵਿਲ ਕਲੱਬ ਗੁਰਾਇਆ, ਬੁੱਢਾ ਦਲ ਫੁੱਟਬਾਲ ਕਲੱਬ ਗੁਰਾਇਆ, ਗੁਰਾਇਆ ਪੱਤਰਕਾਰ ਐਸੋਸੀਏਸ਼ਨ, ਪ੍ਰੈਸ ਕਲੱਬ ਗੁਰਾਇਆ ਦੇ ਸਹਿਯੋਗ ਨਾਲ ਕੁਲਵਿੰਦਰ ਸਿੰਘ ਸੰਧੂ ਦੀ ਦੇਖ-ਰੇਖ ਹੇਠ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ ਗਿਆ ਜਿਸ ਵਿਚ 81 ਖੂਨਦਾਨੀਆਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਕੀਰਤਨੀ ਜਥਿਆਂ ਵੱਲੋਂ ਸ਼ਬਦ ਕੀਰਤਨ ਕਰਦੇ ਹੋਏ ਆਈ ਹੋਈ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ।

ਅਜੀਤ ਡੈਸਕ 02-10-2026
ਫਿਲੌਰ, 1 ਅਕਤੂਬਰ (ਸਤਿੰਦਰ ਸ਼ਰਮਾ)-ਸਥਾਨਕ ਸੰਧੂ ਕੰਪਲੈਕਸ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਾਇਆ ਬਲੱਡ ਸੇਵਾ ਵੱਲੋਂ ਸ੍ਰੀ ਰਾਧਾ ਕਿ੍ਰਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਭਵਨ ਦਾਣਾ ਮੰਡੀ ਗੁਰਾਇਆ, ਗੁਰਾਇਆ ਐਬੂਲੈਂਸ ਸੇਵਾ, ਰੋਟਰੀ ਕਲੱਬ, ਗੁਰਾਇਆ ਲਾਈਨਜ਼ ਕਲੱਬ ਗੁਰਾਇਆ, ਇਨਰਵਿਲ ਕਲੱਬ ਗੁਰਾਇਆ, ਬੁੱਢਾ ਦਲ ਫੁੱਟਬਾਲ ਕਲੱਬ ਗੁਰਾਇਆ, ਗੁਰਾਇਆ ਪੱਤਰਕਾਰ ਐਸੋਸੀਏਸ਼ਨ, ਪ੍ਰੈਸ ਕਲੱਬ ਗੁਰਾਇਆ ਦੇ ਸਹਿਯੋਗ ਨਾਲ ਕੁਲਵਿੰਦਰ ਸਿੰਘ ਸੰਧੂ ਦੀ ਦੇਖ-ਰੇਖ ਹੇਠ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ ਗਿਆ ਜਿਸ ਵਿਚ 81 ਖੂਨਦਾਨੀਆਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਕੀਰਤਨੀ ਜਥਿਆਂ ਵੱਲੋਂ ਸ਼ਬਦ ਕੀਰਤਨ ਕਰਦੇ ਹੋਏ ਆਈ ਹੋਈ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਉਕਤ ਕੈਂਪ ਦਾ ਉਦਘਾਟਨ ਸੰਤ ਬਾਬਾ ਗੁਰਚਰਨ ਸਿੰਘ ਨਿਰਮਲ ਕੁਟੀਆ ਪੰਡਵਾਂ ਵਾਲਿਆਂ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਜਾਣਕਾਰੀ ਦਿੰਦਿਆਂ ਗੁਰਾਇਆ ਬਲੱਡ ਸੇਵਾ ਦੇ ਪ੍ਰਧਾਨ ਹੈਪੀ ਮਾਹੀ ਨੇ ਦੱਸਿਆ ਕਿ ਗੁਰਾਇਆ ਦੇ ਸੰਧੂ ਕੰਪਲੈਕਸ ’ਚ ਖ਼ੂਨਦਾਨ ਕੈਂਪ ਲਾਇਆ ਗਿਆ ਹੈ, ਜਿਸ ਵਿਚ ਕੁੱਲ 81 ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ। ਉਹਨਾਂ ਦੱਸਿਆ ਕਿ ਇਸ ਖ਼ੂਨਦਾਨ ਕੈਂਪ ਲਈ ਗੁਰਾਇਆ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਿਕ ਅਤੇ ਸਿਆਸੀ ਪਾਰਟੀਆਂ ਦੇ ਨਾਲ-ਨਾਲ ਸ਼ਹਿਰ ਨਿਵਾਸੀਆਂ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਭਰਪੂਰ ਸਹਿਯੋਗ ਮਿਲਿਆ। ਇਸ ਮੌਕੇ ਇਨਰਵਿਲ ਕਲੱਬ ਦੀ ਪ੍ਰਧਾਨ ਹੇਮਾ ਕਾਲੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮਨਮੋਹਨ ਕੌਰ ਸੂਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖ਼ੂਨਦਾਨ ਇਕ ਅਨਮੋਲ ਮਹਾਂ ਦਾਨ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਛੱਡ ਕੇ ਖ਼ੂਨਦਾਨ ਵਰਗਾ ਨੇਕ ਕਰਮ ਕਰਨਾ ਚਾਹੀਦਾ ਹੈ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਨੇਕ ਕਾਰਜ ਲਈ ਕੁਲਵਿੰਦਰ ਸਿੰਘ ਸੰਧੂ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਇਹ ਨੇਕ ਉਪਰਾਲਾ ਕੀਤਾ। ਕੁਲਵਿੰਦਰ ਸਿੰਘ ਸੰਧੂ ਨੇ ਆਏ ਸਾਰੇ ਮਹਿਮਾਨਾਂ ਅਤੇ ਖ਼ੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਕਾਰਜ ਸਾਰਿਆਂ ਦੀ ਮਿਹਨਤ ਸਦਕਾ ਹੀ ਸਫਲ ਹੋ ਸਕਿਆ ਹੈ। ਇਸ ਮੌਕੇ ਬਲਦੇਵ ਸਿੰਘ ਖਹਿਰਾ ਸਾਬਕਾ ਅਕਾਲੀ ਵਿਧਾਇਕ, ਬੀਬਾ ਰਾਜਵਿੰਦਰ ਕੌਰ ਥਿਆੜਾ, ਭਾਜਪਾ ਆਗੂ ਰਾਜਪਾਲ ਸਿੰਘ ਅਟਵਾਲ, ਭਾਵਨਾ ਖਹਿਰਾ, ਅਕਾਲੀ ਆਗੂ ਡਾ. ਕੁਲਦੀਪ ਰਾਏ, ਜਥੇਦਾਰ ਹਰਜਿੰਦਰ ਸਿੰਘ ਲੱਲ੍ਹੀਆਂ ਮੈਂਬਰ ਐਸ.ਜੀ.ਪੀ.ਸੀ., ਬੀਬੀ ਰਣਜੀਤ ਕੌਰ ਰੁੜਕਾ, ਅਨੂਪ ਬੰਗੜ, ਭਾਜਪਾ ਮੰਡਲ ਪ੍ਰਧਾਨ ਵਿਪਨ ਆਨੰਦ, ਫੁਟਬਾਲ ਕਲੱਬ ਦੇ ਪ੍ਰਧਾਨ ਬਹਾਦਰ ਸਿੰਘ ਘਟੌੜਾ, ਸਮਾਜ ਸੇਵੀ ਅਜੈ ਮਾਟਾ, ਸਮਾਜ ਸੇਵਕ ਰਾਜਨ ਮੱਕੜ , ਰਵਿੰਦਰ ਗੋਇਲ , ਚੰਦਰਮੋਹਨ ਗੋਇਲ, ਪ੍ਰਮੋਦ ਕੌਸ਼ਲ ਰੋਮੀ, ਕੌਂਸਲਰ ਰਾਹੁਲ ਪੁੰਜ, ਕੌਂਸਲਰ ਜਸਬੀਰ ਸਿੰਘ ਘਟੌੜਾ, ਕੌਂਸਲਰ ਕਸ਼ਿਸ਼ ਹੀਰ , ਮੁਨੀਸ਼ ਬਾਵਾ, ਆਪ ਆਗੂ ਸੰਜੀਵ ਹੀਰ, ਬਲਵੀਰ ਸਿੰਘ ਢਿਲੋਂ, ਜਸਵਿੰਦਰ ਸਿੰਘ ਚਿੰਤਾ, ਬਲਜਿੰਦਰ ਕਾਲਾ, ਰਾਕੇਸ਼ ਦੁੱਗਲ, ਹਰਜਿੰਦਰ ਸਿੰਘ ਘਟੌੜਾ ਬਿੱਲਾ, ਅਸ਼ੋਕ ਕੁਮਾਰ ਗੁਗਨਾਨੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦੁਸਹਿਰਾ ਪ੍ਰਬੰਧਕ ਕਮੇਟੀ ਸ਼ਾਹਕੋਟ ਵਲੋਂ ਦੁਸਹਿਰਾ ਮਨਾਉਣ ਸੰਬੰਧੀ ਤਿਆਰੀਆਂ ਸ਼ੁਰੂ ਅਗਲੀ ਖ਼ਬਰ ਲੋਹੀਆਂ ਦੇ ਫੁਲਵਾੜੀ ਸਕੂਲ ’ਚ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਨੂੰ ਕੀਤਾ ਯਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।