02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਦੁਸਹਿਰਾ ਪ੍ਰਬੰਧਕ ਕਮੇਟੀ ਸ਼ਾਹਕੋਟ ਵਲੋਂ ਦੁਸਹਿਰਾ ਮਨਾਉਣ ਸੰਬੰਧੀ ਤਿਆਰੀਆਂ ਸ਼ੁਰੂ

ਸ਼ਾਹਕੋਟ, 1 ਅਕਤੂਬਰ (ਨਗਿੰਦਰ ਸਿੰਘ ਬਾਂਸਲ)- ਦੁਸਹਿਰਾ ਪ੍ਰਬੰਧਕ ਕਮੇਟੀ ਸ਼ਾਹਕੋਟ ਵੱਲੋਂ ਦੁਸਹਿਰੇ ਦਾ ਪਵਿੱਤਰ ਤਿਉਹਾਰ ਮਨਾਉਣ ਸਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ 19 ਤੇ 20 ਅਕਤੂਬਰ ਨੂੰ ਮਨਾਏ ਜਾਣ ਵਾਲੇ ਦੁਸਹਿਰੇ ਦੇ ਤਿਉਹਾਰ ਦੀਆਂ ਤਿਆਰੀਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ।

ਅਜੀਤ ਡੈਸਕ 02-10-2026
ਸ਼ਾਹਕੋਟ, 1 ਅਕਤੂਬਰ (ਨਗਿੰਦਰ ਸਿੰਘ ਬਾਂਸਲ)- ਦੁਸਹਿਰਾ ਪ੍ਰਬੰਧਕ ਕਮੇਟੀ ਸ਼ਾਹਕੋਟ ਵੱਲੋਂ ਦੁਸਹਿਰੇ ਦਾ ਪਵਿੱਤਰ ਤਿਉਹਾਰ ਮਨਾਉਣ ਸਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ 19 ਤੇ 20 ਅਕਤੂਬਰ ਨੂੰ ਮਨਾਏ ਜਾਣ ਵਾਲੇ ਦੁਸਹਿਰੇ ਦੇ ਤਿਉਹਾਰ ਦੀਆਂ ਤਿਆਰੀਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਸੰਬੰਧੀ ਦੁਸਹਿਰਾ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਕਮਲ ਨਾਹਰ ਤੇ ਪੰਡਿਤ ਵਿਵੇਕ ਭਟਾਰਾ, ਚੇਅਰਮੈਨ ਪ੍ਰਵੀਨ ਗਰੋਵਰ ਐੱਮ.ਸੀ., ਪ੍ਰਧਾਨ ਰਾਜ਼ੇਸ਼ ਪਰਾਸ਼ਰ ਅਤੇ ਸਕੱਤਰ ਸਚਿਨ ਜਿੰਦਲ ਨੇ ਦੱਸਿਆ ਕਿ 8 ਅਕਤੂਬਰ ਦਿਨ ਵੀਰਵਾਰ ਨੂੰ ਬਾਅਦ ਦੁਪਹਿਰ 3 ਵਜੇ ਹਨੂੰਮਾਨ ਮੰਦਿਰ ਤੋਂ ਚੱਲ ਕੇ ਦੁਸਿਹਰਾ ਗਰਾਊਂਡ ਵਿਖੇ ਦੁਸਹਿਰੇ ਦੀ ਝੰਡੀ ਗੱਡੀ ਜਾਵੇਗੀ। ਇਸੇ ਤਰ੍ਹਾਂ 13 ਅਕਤੂਬਰ ਦਿਨ ਮੰਗਲਵਾਰ ਨੂੰ ਰਾਮ ਵਿਆਹ ਸਮੇਂ ਵਿਸ਼ਾਲ ਸੋਭਾ ਯਾਤਰਾ ਸਜਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਆਹ ਸਮਗਾਮ ‘ਚ ਵੱਖ ਵੱਖ ਭਜਨ ਮੰਡਲੀਆਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਗੁਣਗਾਨ ਕਰਨਗੀਆਂ। ਉਨ੍ਹਾਂ ਦੱਸਿਆ ਕਿ 19 ਤੇ 20 ਅਕਤੂਬਰ ਨੂੰ ਦੁਸਹਿਰਾ ਗਰਾਊਂਡ ਵਿਖੇ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਨਾਲ ਸੰਬੰਧਿਤ ਝਾਕੀਆਂ ਵੀ ਸਜਾਈਆਂ ਜਾਣਗੀਆਂ। ਇਸ ਮੌਕੇ ਵਰਿੰਦਰ ਨਾਹਰ ਮੀਤ ਪ੍ਰਧਾਨ, ਵੰਸ਼ ਸਚਦੇਵਾ, ਬਲਵਿੰਦਰ ਸਿੰਘ ਬਿੰਦਾ, ਰਾਜਾ ਅਰੋੜਾ, ਰਾਕੇਸ਼ ਬਾਂਸਲ, ਸੋਨੀ ਮਹਿਰਾ, ਨੀਰਜ ਨਾਹਰ, ਸਤਵੀਰ ਸੱਤੀ, ਡਾ. ਨਰੇਸ਼ ਸੱਗੂ, ਮਨਦੀਪ ਗੋਇਲ, ਸਚਿਨ ਵਰਮਾ, ਦੀਪਕ ਸੋਬਤੀ, ਮਾਸਟਰ ਰਮਨ ਗੁਪਤਾ, ਧਰਮਵੀਰ ਅਰੋੜਾ, ਦਰਸ਼ਨ ਅਰੋੜਾ, ਐਡਵੋਕੇਟ ਪਿਊਸ਼, ਨੀਰਜ ਨਾਹਰ, ਰੋਹਿਤ ਮੈਸਨ, ਡਾ. ਦੀਪਕ ਸ਼ਰਮਾ, ਸੋਨਾ ਢੋਲੀ, ਸੰਜੀਵ ਸ਼ਰਮਾ ਬੌਬੀ, ਅਸ਼ਵਨੀ ਮਿੱਤਲ, ਰੋਹਿਤ ਮੈਸਨ, ਮਨਜੀਤ ਸਿੰਘ, ਮਨਦੀਪ ਗੋਇਲ, ਸ਼ਰਨਜੀਤ ਸਾਬ, ਅਕਾਸ਼, ਰਾਮ ਅਗਰਵਾਲ, ਰਿੱਕੀ ਸੋਬਤੀ, ਰਾਜ਼ੇਸ਼ ਪਾਸੀ, ਮਾਸਟਰ ਰਾਕੇਸ਼ ਖਹਿਰਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਏਕਮ ਪਬਲਿਕ ਸਕੂਲ ਮਹਿਤਪੁਰ ਦੇ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 4 ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਗੁਰਾਇਆ ’ਚ ਖ਼ੂਨਦਾਨ ਕੈਂਪ ਲਾਇਆ 81 ਦਾਨੀ ਸੱਜਣਾਂ ਨੇ ਕੀਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।