ਏਕਮ ਪਬਲਿਕ ਸਕੂਲ ਮਹਿਤਪੁਰ ਦੇ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 4 ’ਚ ਮਾਰੀਆਂ ਮੱਲਾਂ
ਮਹਿਤਪੁਰ, 1 ਅਕਤੂਬਰ (ਲਖਵਿੰਦਰ ਸਿੰਘ)-ਏਕਮ ਪਬਲਿਕ ਸਕੂਲ ਮਹਿਤਪੁਰ ਦੇ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ -04 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਬਾਰੇ ਸਕੂਲ ਡਾਇਰੈਕਟਰ ਡਾਕਟਰ ਨਿਰਮਲ ਸਿੰਘ ਥਿੰਦ ਨੇ ਕਿਹਾ ਕਿ ਪਿਛਲੇ ਦਿਨੀਂ 28 ਅਤੇ 29 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਚੈਂਪੀਅਨਸ਼ਿਪ ਟੂਰਨਾਮੈਂਟ, ਜੋ ਕਿ ਗੌਰਮੈਂਟ ਆਰਟ ਅਤੇ ਸਪੋਰਟਸ ਕਾਲਜ ਜਲੰਧਰ ’ਚ ਚੱਲ ਰਹੇ ਸਨ, ਜਿਸ ’ਚ ਅੰਡਰ 14 ਲੌਂਗ ਜੰਪ ਵਿੱਚ ਅਭੀਜੋਤ ਸਿੰਘ ਫਾਸਟ, ਹਾਈ ਜੰਪ ਵਿੱਚ ਸ਼ਰਨ ਰਾਣਾ ਫਸਟ, 60 ਮੀਟਰ ਅਤੇ 600 ਮੀਟਰ ਰੇਸ ਵਿੱਚ ਹੁਸਨਪ੍ਰੀਤ ਸਿੰਘ ਨੇ ਕਰਮਵਾਰ ਸੈਕਿੰਡ ਅਤੇ ਥਰਡ ਪੁਜੀਸ਼ਨ ਹਾਸਿਲ ਕੀਤੀ।
ਮਹਿਤਪੁਰ, 1 ਅਕਤੂਬਰ (ਲਖਵਿੰਦਰ ਸਿੰਘ)-ਏਕਮ ਪਬਲਿਕ ਸਕੂਲ ਮਹਿਤਪੁਰ ਦੇ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ -04 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਬਾਰੇ ਸਕੂਲ ਡਾਇਰੈਕਟਰ ਡਾਕਟਰ ਨਿਰਮਲ ਸਿੰਘ ਥਿੰਦ ਨੇ ਕਿਹਾ ਕਿ ਪਿਛਲੇ ਦਿਨੀਂ 28 ਅਤੇ 29 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਚੈਂਪੀਅਨਸ਼ਿਪ ਟੂਰਨਾਮੈਂਟ, ਜੋ ਕਿ ਗੌਰਮੈਂਟ ਆਰਟ ਅਤੇ ਸਪੋਰਟਸ ਕਾਲਜ ਜਲੰਧਰ ’ਚ ਚੱਲ ਰਹੇ ਸਨ, ਜਿਸ ’ਚ ਅੰਡਰ 14 ਲੌਂਗ ਜੰਪ ਵਿੱਚ ਅਭੀਜੋਤ ਸਿੰਘ ਫਾਸਟ, ਹਾਈ ਜੰਪ ਵਿੱਚ ਸ਼ਰਨ ਰਾਣਾ ਫਸਟ, 60 ਮੀਟਰ ਅਤੇ 600 ਮੀਟਰ ਰੇਸ ਵਿੱਚ ਹੁਸਨਪ੍ਰੀਤ ਸਿੰਘ ਨੇ ਕਰਮਵਾਰ ਸੈਕਿੰਡ ਅਤੇ ਥਰਡ ਪੁਜੀਸ਼ਨ ਹਾਸਿਲ ਕੀਤੀ। ਇਸੇ ਪ੍ਰਕਾਰ ਅੰਡਰ 17 ਵਿੱਚ 110 ਮੀਟਰ ਹਰਡਲ ਰੇਸ ਵਿੱਚ ਆਕਾਸ਼ਦੀਪ ਸਿੰਘ ਫਸਟ, ਸ਼ੌਰਟ ਪੁੱਟ ਅਤੇ ਟਰਿੱਪਲ ਜੰਪ ਵਿੱਚ ਸਾਹਿਬਵੀਰ ਸਿੰਘ ਫਸਟ ਅਤੇ ਸੈਕਿੰਡ, ਰਜਮੀਤ ਕੌਰ ਲੌਂਗ ਜੰਪ ਅਤੇ 100 ਮੀਟਰ ਰੇਸ ਵਿੱਚ ਕ੍ਰਮਵਾਰ ਸੈਕਿੰਡ ਅਤੇ ਥਰਡ ਅਤੇ ਗੁਰਨੂਰ ਸਿੰਘ ਨੇ ਹਾਈ ਜੰਪ ਵਿੱਚ ਥਰਡ ਪੁਜ਼ੀਸ਼ਨ ਪ੍ਰਾਪਤ ਕੀਤੀ। ਆਪਣੀ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅੰਡਰ 19 ਸ਼ਾਰਟ ਪੁੱਟ ਵਿਚ ਨਵਦੀਪ ਕੌਰ ਫਸ ਟ, ਲੌਂਗ ਜੰਪ ਵਿੱਚ ਹਿਤੇਸ਼ ਰਾਣਾ ਥਰਡ ਅਤੇ ਟਰਿੱਪਲ ਜੰਪ ਵਿੱਚ ਸ਼ੁਭਮ ਵਿਰਦੀ ਨੇ ਥਰਡ ਪੁਜੀਸ਼ਨ ਹਾਸਿਲ ਕੀਤੀ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਟੀਮ ਦੇ ਕੋਚ ਸਰਦਾਰ ਪਰਮਿੰਦਰ ਸਿੰਘ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਇਹਨਾਂ ਵਿਦਿਆਰਥੀਆਂ ਦੇ ਵਧੀਆ ਪ੍ਰਦਰਸ਼ਨ ਦਾ ਸਿਹਰਾ ਟੀਮ ਦੇ ਕੋਚ ਸਰਦਾਰ ਪਰਮਿੰਦਰ ਸਿੰਘ ਨੂੰ ਜਾਂਦਾ ਹੈ ਜਿਨਾਂ ਕੋਲੋਂ ਉਹ ਖੇਡਾਂ ਦੀਆਂ ਬਰੀਕੀਆਂ ਨੂੰ ਸਿੱਖਦੇ ਹੋਏ ਉਹ ਅੱਗੇ ਵਧ ਰਹੇ ਹਨ।