14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਨਾਬਾਲਗਾ ਨਾਲ ਜਬਰ ਜਨਾਹ ਦਾ ਮਾਮਲਾ ਆਇਆ ਸਾਹਮਣੇ...

ਖਾਲਸਾ ਨੇ ਦੱਸਿਆ ਕਿ ਪਰਿਵਾਰ ਤੇ ਪੀੜਤ ਕੁੜੀ ਇਲਾਜ ਦੀ ਉਡੀਕ ਵਿੱਚ ਸਾਰੀ ਰਾਤ ਸਿਵਲ ਹਸਪਤਾਲ ’ਚ ਧੱਕੇ ਖਾਂਦੇ ਰਹੇ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਦੁਪਹਿਰ ਵੇਲੇ ਐਮਰਜੈਂਸੀ ਵਿੱਚ ਤਾਇਨਾਤ ਡਾਕਟਰ ਅਨੁਜ ਨਾਲ ਫੋਨ ’ਤੇ ਗੱਲ ਕੀਤੀ।

ਅਜੀਤ ਡੈਸਕ 14-10-2026
ਖਾਲਸਾ ਨੇ ਦੱਸਿਆ ਕਿ ਪਰਿਵਾਰ ਤੇ ਪੀੜਤ ਕੁੜੀ ਇਲਾਜ ਦੀ ਉਡੀਕ ਵਿੱਚ ਸਾਰੀ ਰਾਤ ਸਿਵਲ ਹਸਪਤਾਲ ’ਚ ਧੱਕੇ ਖਾਂਦੇ ਰਹੇ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਦੁਪਹਿਰ ਵੇਲੇ ਐਮਰਜੈਂਸੀ ਵਿੱਚ ਤਾਇਨਾਤ ਡਾਕਟਰ ਅਨੁਜ ਨਾਲ ਫੋਨ ’ਤੇ ਗੱਲ ਕੀਤੀ। ਪਹਿਲਾਂ ਡਾਕਟਰ ਨੇ ਦਾਖਲ ਕਰਨ ਤੋਂ ਨਾਂਹ ਕਰ ਦਿੱਤੀ ਪਰ ਜਦੋਂ ਉਹ ਹੋਰ ਮੁਹੱਲਾ ਵਾਸੀਆਂ ਨਾਲ ਸਿਵਲ ਹਸਪਤਾਲ ਪੁੱਜੇ ਤਾਂ ਦੇਰ ਰਾਤ ਨਾਬਾਲਗ ਕੁੜੀ ਨੂੰ ਦਾਖਲ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਡਾਕਟਰਾਂ ਨੇ ਜਬਰ ਜਨਾਹ ਦੀ ਪੀੜਤ ਬੱਚੀ ਦਾ ਇਲਾਜ ਕਰਨ ਦੀ ਬਜਾਏ ਉਸ ਨੂੰ ਮਰਨ ਲਈ ਛੱਡ ਦਿੱਤਾ । ਉਨ੍ਹਾਂ ਕਿਹਾ ਕਿ ਓਧਰ ਪੁਲਿਸ ਨੇ ਕੇਸ ਦਰਜ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ, ਇੱਥੋਂ ਤੱਕ ਇਲਾਕੇ ਦੇ ਸੀ. ਸੀ. ਟੀ. ਵੀ. ਚੈੱਕ ਨਹੀਂ ਕੀਤੇ। ਇਸ ਸੰਬੰਧੀ ਸੰਪਰਕ ਕਰਨ ’ਤੇ ਥਾਣਾ ਬਸਤੀ ਬਾਵਾ ਖੇਲ ਦੇ ਇੰਚਾਰਜ ਗੁਰਦੀਪ ਚੰਦ ਨੇ ਦੱਸਿਆ ਕਿ ਜਬਰ ਜਨਾਹ ਦੇ ਮਾਮਲੇ ’ਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇਖੀ ਜਾ ਰਹੀ ਹੈ।
ਪਿਛਲੀ ਖ਼ਬਰ ਜਾਇਦਾਦ ਕਰ ਦੀਆਂ ਦਰਾਂ ਵਧਾਉਣ ਦਾ ਭਾਜਪਾ ਕੌਂਸਲਰਾਂ ਵਲੋਂ ਵਿਰੋਧ ਟੀਟੂ ਦੀ ਅਗਵਾਈ ’ਚ ਨਿਗਮ ਕਮਿਸ਼ਨਰ ਨੂੰ ਸੌਂਪਿਆ ਮੰਗ... ਅਗਲੀ ਖ਼ਬਰ ਮਿੱਠਾਪੁਰ ਹਾਕੀ ਸਟੇਡੀਅਮ ਦੇ ਮਸਲਿਆਂ ਨੂੰ ਲੈ ਕੇ ਅਮਰੀਕ ਸਿੰਘ ਪਵਾਰ ਕਮਿਸ਼ਨਰ ਕਾਰਪੋਰੇਸ਼ਨ ਨੂੰ ਮਿਲੇ ਸਟੇਡੀਅਮ ਦੇ ਵਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।