29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਵਿਖੇ ਸ਼ਰਧਾ ...

ਡਾ. ਹਮਦਰਦ ਨੇ ਭਰੋਸਾ ਦੁਆਇਆ ਕਿ ਉਨ੍ਹਾਂ ਵਲੋਂ ਸਮਾਜ ਦੇ ਭਲੇ ਲਈ ਕੀਤੇ ਜਾ ਰਹੇ ਕੰਮਾਂ ਨਾਲ ਉਹ ਹਮੇਸ਼ਾ ਹੀ ਜੁੜੇ ਰਹਿਣਗੇ।

ਅਜੀਤ ਡੈਸਕ 28-10-2026
ਡਾ. ਹਮਦਰਦ ਨੇ ਭਰੋਸਾ ਦੁਆਇਆ ਕਿ ਉਨ੍ਹਾਂ ਵਲੋਂ ਸਮਾਜ ਦੇ ਭਲੇ ਲਈ ਕੀਤੇ ਜਾ ਰਹੇ ਕੰਮਾਂ ਨਾਲ ਉਹ ਹਮੇਸ਼ਾ ਹੀ ਜੁੜੇ ਰਹਿਣਗੇ। ਇਸ ਮੌਕੇ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਆਸ਼ਰਮ ’ਚ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ’ਤੇ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ। ਉਨ੍ਹਾਂ ਨੇ ਭਗਵਾਨ ਵਾਲਮੀਕਿ ਮੰਦਰ ਵਿਚ ਪੂਜਾ ਅਰਚਨਾ ਕਰਕੇ ਅਸ਼ੀਰਵਾਦ ਲਿਆ ਤੇ ਲੰਗਰ ਵੀ ਵਰਤਾਇਆ। ਇਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਕੇਕ ਕੱਟਿਆ ਗਿਆ। ਇਸ ਮੌਕੇ ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ੍ਰੀ ਸ਼ੀਤਲ ਵਿਜ ਨੇ ਆਸ਼ਰਮ ਵਿਚ ਪ੍ਰਗਟ ਦਿਵਸ ਮੌਕੇ ਕਰਵਾਏ ਗਏ ਸਮਾਗਮ ਲਈ ਵਿਪਨ ਸਭਰਵਾਲ ਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਭਗਵਾਨ ਵਾਲਮੀਕਿ ਜੀ ਦਾ ਜੀਵਨ ਮਨੁੱਖ ਨੂੰ ਇਹ ਪ੍ਰੇਰਨਾ ਦਿੰਦਾ ਹੈ ਕਿ ਸੱਚੇ ਗਿਆਨ, ਚੰਗੇ ਕਰਮਾਂ ਅਤੇ ਦ੍ਰਿੜ੍ਹ ਇਰਾਦੇ ਨਾਲ ਜੀਵਨ ਵਿਚ ਬਦਲਾਅ ਲਿਆਂਦਾ ਜਾ ਸਕਦਾ ਹੈ। ਸੰਤ ਮਹੇਸ਼ੋ ਦਾਸ ਪਾਰਕ ਵਿਖੇ ਦੇਰ ਰਾਤ ਤੱਕ ਚੱਲੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਦੌਰਾਨ ਭਗਵਾਨ ਵਾਲਮੀਕਿ ਜੀ ਦੀ ਮਹਾਨ ਸ਼ਖ਼ਸੀਅਤ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਜੀਵਨ ਫ਼ਲਸਫ਼ੇ ਨੂੰ ਯਾਦ ਕੀਤਾ ਗਿਆ। ਯਾਮਹਾ ਸੰਗੀਤ ਗਰੁੱਪ ਦੇ ਕਲਾਕਾਰਾਂ ਵਲੋਂ ਮਨਮੋਹਕ ਝਾਕੀਆਂ ਪੇਸ਼ ਕੀਤੀਆਂ। ਸਮਾਗਮ ’ਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕਰਕੇ ਭਗਵਾਨ ਵਾਲਮੀਕਿ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਸਮਾਗਮ ਦੇ ਅੰਤ ਵਿਚ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੇ ਪ੍ਰਧਾਨ ਵਿਪਨ ਸਭਰਵਾਲ ਨੇ ਮੁੱਖ ਮਹਿਮਾਨਾਂ ਸਮੇਤ ਸਾਰੀਆਂ ਸ਼ਖ਼ਸੀਅਤਾਂ, ਸੰਗਤਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਸਰਵ ਸ੍ਰੀ ਰਾਜੇਸ਼ ਵਿਜ, ਡਾ. ਸਤੀਸ਼ ਸ਼ਰਮਾ, ਦੀਵਾਨ ਅਮਿੱਤ ਅਰੋੜਾ, ਕੰਵਲਜੀਤ ਸਿੰਘ, ਜਤਿੰਦਰ ਨਿੱਕਾ, ਸ਼ਸ਼ੀ ਸ਼ਰਮਾ, ਰਾਜੀਵ ਗੋਰਾ, ਰਿੰਕੂ ਖੋਸਲਾ, ਚੇਤਨ ਹਾਂਡਾ, ਅਸ਼ੋਕ ਭੀਲ, ਲਿੰਕੀ ਬੈਂਸ, ਸੰਦੀਪ ਲੱਕੀ, ਅਭੀ ਸਭਰਵਾਲ, ਚੇਤਨ ਨਾਹਰ, ਨੀਨੂੰ ਸਭਰਵਾਲ, ਸੀਤਾ ਰਾਣੀ, ਅਭੀ ਬੈਂਸ ਤੇ ਹੋਰ ਵੀ ਲੋਕ ਵੱਡੀ ਗਿਣਤੀ ਵਿਚ ਮੌਜੂਦ ਸਨ।
ਪਿਛਲੀ ਖ਼ਬਰ ਵੱਖ-ਵੱਖ ਥਾਈਂ ਸਜਾਈ ਸ਼ੋਭਾ ਯਾਤਰਾ ’ਚ ਰਾਜੂ ਮੱਕੜ ਨੇ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਫਿਲੌਰ ਹਲਕੇ ਦੇ ਲੋਕਾਂ ਨੂੰ ਵੱਡੀ ਰਾਹਤ, ਨਵਾਂ ਸ਼ਹਿਰ ਵਲੋਂ ਆਉਣ ਵਾਲੇ ਰੇਤ ਦੇ ਓਵਰਲੋਡ ਟਿੱਪਰਾਂ ’ਤੇ ਲੱਗੀ ਰੋਕ ਖ਼ਬਰ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।