28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਬਿਜਲੀ ਦੀ ਤਾਰ ਟੁੱਟਣ ਕਾਰਨ ਪਛਾੜੀਆਂ ਵਿਖੇ ਲੱਖਾਂ ਦਾ ਸੜਿਆ ਗੰਨਾ

ਮਹਿਤਪੁਰ, 27 ਅਕਤੂਬਰ (ਲਖਵਿੰਦਰ ਸਿੰਘ)-ਬਲਾਕ ਮਹਿਤਪੁਰ ਦੇ ਪਿੰਡ ਪਛਾੜੀਆਂ ਵਿਖੇ ਇੱਕ ਕਿਸਾਨ ਦੇ ਗੰਨੇ ਦੀ ਫ਼ਸਲ ਸੜ ਕੇ ਸੁਆਹ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਲਕਾਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਛਾੜੀਆਂ ਨੇ ਦੱਸਿਆ ਕਿ ਅਸੀਂ ਪਛਾੜੀਆ ਪਿੰਡ ਤੋਂ ਪਰਜੀਆਂ ਰੋਡ ਤੇ ਨੌ ਏਕੜ ਦੇ ਕਰੀਬ ਗੰਨਾ ਬੀਜਿਆ ਹੋਇਆ ਹੈ ਅਤੇ ਸਾਡੀ ਜਮੀਨ ਦੇ ਉੱਪਰ ਦੀ 11 ਕੇ.

ਅਜੀਤ ਡੈਸਕ 28-10-2026
ਮਹਿਤਪੁਰ, 27 ਅਕਤੂਬਰ (ਲਖਵਿੰਦਰ ਸਿੰਘ)-ਬਲਾਕ ਮਹਿਤਪੁਰ ਦੇ ਪਿੰਡ ਪਛਾੜੀਆਂ ਵਿਖੇ ਇੱਕ ਕਿਸਾਨ ਦੇ ਗੰਨੇ ਦੀ ਫ਼ਸਲ ਸੜ ਕੇ ਸੁਆਹ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਲਕਾਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਛਾੜੀਆਂ ਨੇ ਦੱਸਿਆ ਕਿ ਅਸੀਂ ਪਛਾੜੀਆ ਪਿੰਡ ਤੋਂ ਪਰਜੀਆਂ ਰੋਡ ਤੇ ਨੌ ਏਕੜ ਦੇ ਕਰੀਬ ਗੰਨਾ ਬੀਜਿਆ ਹੋਇਆ ਹੈ ਅਤੇ ਸਾਡੀ ਜਮੀਨ ਦੇ ਉੱਪਰ ਦੀ 11 ਕੇ.ਵੀ ਮੇਨ ਲਾਈਟ ਦੀਆਂ ਤਾਰਾਂ ਲੰਘਦੀਆ ਹਨ, ਜਿਨਾਂ ਵਿੱਚੋਂ ਇੱਕ ਤਾਰ ਸਾਲ ਵਿੱਚ ਦੋ ਵਾਰ ਟੁੱਟ ਚੁੱਕੀ ਹੈ। ਇਸ ਵਾਰ ਵੀ ਤਾਰ ਟੁੱਟਣ ਨਾਲ ਸਾਡੀ ਢਾਈ ਏਕੜ ਦੇ ਕਰੀਬ ਗੰਨੇ ਦੀ ਫ਼ਸਲ ਸੜ ਚੁੱਕੀ ਹੈ। ਉਹਨਾਂ ਦੱਸਿਆ ਕਿ ਅਸੀਂ ਆਪਣੇ ਘਰ ਦੇ ਕੰਮ ਵਿੱਚ ਰੁੱਝੇ ਹੋਏ ਸੀ ਤਾਂ ਸਾਡੇ ਜਮੀਨ ਦੇ ਨੇੜੇ ਇੱਕ ਕੰਮ ਕਰ ਰਹੇ ਮਜ਼ਦੂਰ ਦਾ ਤਕਰੀਬਨ 2 ਵਜੇ ਦੇ ਕਰੀਬ ਫੋਨ ਆਇਆ ਉਸ ਨੇ ਦੱਸਿਆ ਕਿ ਤੁਹਾਡੀ ਫ਼ਸਲ ਨੂੰ ਅੱਗ ਲੱਗ ਗਈ ਹੈ ਮੌਕੇ ਤੇ ਜਾ ਕੇ ਦੇਖਿਆ ਤਾਂ ਤਾਰ ਟੁੱਟਣ ਕਾਰਨ ਫ਼ਸਲ ਨੂੰ ਅੱਗ ਲੱਗ ਗਈ ਸੀ।ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਇਸ ਅੱਗ ਤੇ ਕਈ ਘੰਟਿਆਂ ਬਾਅਦ ਕਾਬੂ ਪਾਇਆ ਗਿਆ। ਇਸ ਘਟਨਾ ਸਥਾਨ ਤੇ ਫਾਇਰ ਬ੍ਰਿਗੇਡ ਅੱਗ ਤੇ ਕਾਬੂ ਪਾਉਣ ਤੋਂ ਬਾਅਦ ਮੌਕੇ ਤੇ ਪਹੁੰਚੀ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਦਾ ਇੱਕ ਮੁਲਾਜ਼ਮ ਮੌਕੇ ਤੇ ਮੌਕਾ ਦੇਖਣ ਲਈ ਪਹੁੰਚਿਆ ਪਰ ਇਸ ਨਾਲ ਸਬੰਧਤ ਹੋਰ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਕਰਮਚਾਰੀ ਨਹੀਂ ਪਹੁੰਚਿਆ ਉਹਨਾਂ ਕਿਹਾ ਕਿ ਇਸ ਤਾਰ ਦੇ ਟੁੱਟਣ ਨਾਲ ਪਿਛਲੇ ਸਾਲ ਵੀ 2 ਕਨਾਲ ਦੇ ਕਰੀਬ ਝੋਨਾ ਸੜ ਕੇ ਸਵਾਹ ਹੋ ਗਿਆ ਸੀ ਇਸ ਦੀ ਚੰਗੀ ਮੁਰੰਮਤ ਲਈ ਅਸੀਂ ਬਿਜਲੀ ਵਿਭਾਗ ਦੇ ਸੰਬੰਧਿਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਸੀ ਤਾਂ ਉਨਾਂ ਵੱਲੋਂ ਮੁਰੰਮਤ ਤੋਂ ਬਾਅਦ ਚਾਲੂ ਕੀਤਾ ਗਿਆ ਪਰ ਇਸ ਦਾ ਪੱਕਾ ਹੱਲ ਨਹੀਂ ਕੀਤਾ ਗਿਆ ਜਿਸ ਕਰਕੇ ਮੁੜ ਇਹ ਘਟਨਾ ਵਾਪਰ ਚੁੱਕੀ ਹੈ ਉਨਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ। ਇਸ ਦਾ ਪੱਕਾ ਹੱਲ ਕੀਤਾ ਜਾਵੇ ਪ੍ਰਸ਼ਾਸਨ ਦੀ ਇਸ ਲਾਪਰਵਾਹੀ ਕਾਰਨ ਮੇਰੀ ਪੰਜ ਤੋਂ ਸੱਤ ਲੱਖ ਦੇ ਕਰੀਬ ਕੀਮਤ ਦੀ ਫ਼ਸਲ ਸਾੜ ਚੁੱਕੀ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਤਾਂ ਜੋ ਮੈਂ ਆਪਣਾ ਪਰਿਵਾਰ ਪਾਲ ਸਕਾਂ। ਇਸ ਮੌਕੇ ਬਲਕਾਰ ਸਿੰਘ,ਗੁਰਭੇਜ ਸਿੰਘ, ਹਰਮਨ ਸਿੰਘ, ਸਹਿਜਵੀਰ ਸਿੰਘ ,ਰਮਨ,ਜਸਵੀਰ ਸਿੰਘ ਆਦਿ ਪਿੰਡ ਵਾਸੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਵਿੱਚ ਮਦਦ ਕੀਤੀ।
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਮੁਹਿੰਮ ਦੀ ਕਾਰਗੁਜ਼ਾਰੀ ’ਤੇ ਸਵਾਲ ਹੋ ਰਹੇ ਖੜ੍ਹੇ-ਤਰਸੇਮ ਸਿੰਘ ਢਿੱਲੋਂ ਅਗਲੀ ਖ਼ਬਰ ‘ਯੁਵਾ ਮੇਲਾ-2026’ ਨੂੰ ਸਫ਼ਲ ਬਣਾਉਣ ਲਈ ਯੂਨੀਵਰਸਿਟੀ ਵਲੋਂ ਤਿਆਰੀਆਂ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।