ਜਲੰਧਰ, 28 ਅਕਤੂਬਰ (ਐੱਮ. ਐੱਸ. ਲੋਹੀਆ)-ਅੰਬੇਡਕਰ ਭਵਨ ਟਰੱਸਟ, ਜਲੰਧਰ ਵਲੋਂ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਡਾ. ਅੰਬੇਡਕਰ ਦੇ ਆਗਮਨ ਦਿਵਸ (27 ਅਕਤੂਬਰ 1951) ਨੂੰ ‘ਯਾਦਗਾਰੀ ਦਿਵਸ’ ਵਜੋਂ ਮਨਾਇਆ ਗਿਆ। ਸਮਾਗਮ ਦੌਰਾਨ ਅੰਬੇਡਕਰ ਭਵਨ ਟਰੱਸਟ ਦੇ ਉਪ-ਚੇਅਰਮੈਨ ਡਾ. ਜੀ. ਸੀ. ਕੌਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ 75 ਸਾਲ ਪਹਿਲਾਂ, 27 ਅਕਤੂਬਰ 1951 ਨੂੰ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਨੇ ਜਲੰਧਰ ਦਾ ਦੌਰਾ ਕੀਤਾ ਸੀ ਅਤੇ ਬੂਟਾਂ ਮੰਡੀ ਦੇ ਰਾਮਦਾਸਪੁਰਾ ਵਿਖੇ ਲੱਖਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਸੀ। ਇਸ ਇਤਿਹਾਸਕ ਸਥਾਨ ’ਤੇ ਇਕ ਸੁੰਦਰ ਭਵਨ ਉਸਾਰਿਆ ਗਿਆ ਹੈ। ਸੀਨੀਅਰ ਟਰੱਸਟੀ ਅਤੇ “ਕਿਰਤੀ” ਦੇ ਸਾਬਕਾ ਸੰਪਾਦਕ, ਹਰਮੇਸ਼ ਜੱਸਲ ਨੇ ਅੰਬੇਡਕਰ ਭਵਨ ਦੇ ਸਾਰੇ ਸਤਿਕਾਰਯੋਗ ਸਾਬਕਾ ਟਰੱਸਟੀਆਂ (ਲਾਹੌਰੀ ਰਾਮ ਬਾਲੀ (ਸੰਸਥਾਪਕ ਟਰੱਸਟੀ), ਕਰਮ ਚੰਦ ਬਾਠ, ਆਰ. ਸੀ. ਪਾਲ, ਡਾ. ਰਾਮ ਲਾਲ ਜੱਸੀ, ਬਰਖਾ ਰਾਮ, ਡਾ. ਆਰ. ਡੀ. ਨਰ ‘ਮਨਸੂਰ’, ਆਰ. ਸੀ. ਸੰਗਰ, ਕੇ. ਸੀ. ਸੁਲੇਖ, ਗਿਆਨ ਸਿੰਘ ਬੱਲ, ਮਹਾਸ਼ਾ ਕ੍ਰਿਸ਼ਨ ਕੁਮਾਰ ਬੋਧੀ, ਕੇ. ਸੀ. ਸ਼ੇਨਮਾਰ, ਚੌਧਰੀ ਨਸੀਬ ਚੰਦ, ਮੋਹਨ ਲਾਲ, ਪ੍ਰੀਤਮ ਸਿੰਘ ਬਾਲਾ, ਐਡਵੋਕੇਟ ਭਗਵਾਨ ਦਾਸ, ਰਵੀ ਦੱਤ ਸ਼ੇਨਮਾਰ ਅਤੇ ਚੌਧਰੀ ਦਲੀਪ ਚੰਦ) ਦੇ ਜੀਵਨ, ਪ੍ਰਾਪਤੀਆਂ ਅਤੇ ਅੰਬੇਡਕਰ ਭਵਨ ਦੀ ਉਸਾਰੀ ਤੇ ਵਿਕਾਸ ’ਚ ਪਾਏ ਯੋਗਦਾਨ ਬਾਰੇ ਆਪਣਾ ਪਰਚਾ ਪੜ੍ਹਿਆ। ਟਰੱਸਟ ਵਲੋਂ ਇਨ੍ਹਾਂ ਸਾਰੇ ਸਾਬਕਾ ਟਰੱਸਟੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ, ਯੂ. ਕੇ. ਤੋਂ ਪ੍ਰਕਾਸ਼ਿਤ ਅਖ਼ਬਾਰ ‘ਸਮਾਜ ਵੀਕਲੀ’ ਦੇ ਮੁੱਖ ਸੰਪਾਦਕ ਦੇਵਿੰਦਰ ਚੰਦਰ ਅਤੇ ਮਿਸ਼ਨਰੀ ਲੇਖਕ ਸੋਹਨ ਸਹਿਜਲ ਨੂੰ ਵੀ ਸਨਮਾਨਿਤ ਕੀਤਾ ਗਿਆ। ਟਰੱਸਟ ਦੇ ਚੇਅਰਮੈਨ ਡਾ. ਰਾਹੁਲ ਜੱਸੀ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ । ਡਾ. ਮਹਿੰਦਰ ਸੰਧੂ ਨੇ ਸਟੇਜ ਦੀ ਡਿਊਟੀ ਬਾਖੂਬੀ ਨਿਭਾਈ। ਇਸ ਮੌਕੇ ਚਰਨ ਦਾਸ ਸੰਧੂ, ਪ੍ਰੋ. ਬਲਬੀਰ, ਸਾਬਕਾ ਚੇਅਰਮੈਨ ਸੋਹਨ ਲਾਲ, ਐਡਵੋਕੇਟ ਯੱਗਿਆਦੀਪ, ਬਲਦੇਵ ਰਾਜ ਭਾਰਦਵਾਜ, ਸਾਬਕਾ ਰਾਜਦੂਤ ਰਮੇਸ਼ ਚੰਦਰ, ਪਰਮਜੀਤ ਮਹੇ, ਐਡਵੋਕੇਟ ਸੁਧੀਰ ਕੁਮਾਰ, ਕਮਲ ਕੁਮਾਰ, ਮਨਜੀਤ ਸਿੰਘ, ਪਿਸ਼ੋਰੀ ਲਾਲ ਸੰਧੂ, ਮੋਹਨ ਲਾਲ, ਨਿਰਮਲ ਬਿੰਜੀ, ਰਾਮ ਸਰੂਪ ਬਾਲੀ, ਹੇਮ ਰਾਜ, ਕਮਲ ਨੈਨ, ਪਰਦੀਪ ਕੁਮਾਰ, ਅਵਿਨਾਸ਼ ਕੁਮਾਰ, ਲੇਖ ਰਾਜ ਨਈਅਰ, ਡਾ. ਕੁਲਵੰਤ ਸਿੰਘ ਫੁੱਲ, ਮਲਕੀਤ ਸਿੰਘ, ਅਮਰਜੀਤ ਸਾਂਪਲਾ, ਪ੍ਰੋ: ਅਸ਼ਵਨੀ ਵਾਲੀਆ, ਸੂਰਜ ਵਿਰਦੀ, ਯਸ਼ ਪਾਲ, ਤੇਜਿੰਦਰ ਕੁਮਾਰ ਜੱਸੀ, ਹਰਭਜਨ ਲੱਖਾ, ਬਲਬੀਰ ਕਾਜਲਾ, ਅਮਰਜੀਤ ਕਾਜਲਾ, ਸੁਭਾਸ਼ ਅਹੀਰ, ਤੀਰਥ ਭਾਰਦਵਾਜ, ਪ੍ਰੋ. ਅਸ਼ਵਨੀ ਜੱਸਲ, ਸੁਖਦੇਵ ਕਲੇਰ, ਡਾ. ਅਮ੍ਰਿਤਪਾਲ ਕੌਰ, ਗੁਰਮੀਤ ਕੌਰ, ਆਸ਼ਾ ਪਾਲ, ਸ਼ਾਂਤੀ ਦੇਵੀ, ਰਤਨ ਰਾਜਿਕਾ, ਪਿੰਕੀ ਦੇਵੀ ਸੰਗਰ, ਡਾ. ਵੀਨਾ ਪਾਲ, ਵਿਜੇ ਪਾਲ, ਗੁਰਦੇਵ ਕੌਰ ਹਾਜ਼ਰ ਸਨ।