30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਘਰ ਦੇ ਬਾਹਰ ਬੈਠੀ ਔਰਤ ਤੋਂ ਮੋਬਾਈਲ ਤੇ ਚੇਨੀ ਖੋਹੀ

ਚੁਗਿੱਟੀ/ ਜੰਡੂਸਿੰਘਾ, 29 ਅਕਤੂਬਰ (ਨਰਿੰਦਰ ਲਾਗੂ)-ਥਾਣਾ ਰਾਮਾ ਮੰਡੀ ਅਧੀਨ ਆਉਂਦੇ ਲੱਧੇਵਾਲੀ ਵਿਖੇ ਘਰ ਦੇ ਬਾਹਰ ਬੈਠੀ ਇੱਕ ਔਰਤ ਤੋਂ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਉਸ ਦੀ ਚੇਨੀ ਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਸੰਬੰਧੀ ਇਤਲਾਹ ਮਿਲਣ ’ਤੇ ਮੌਕੇ ‘ਤੇ ਪਹੁੰਚੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ।

ਅਜੀਤ ਡੈਸਕ 30-10-2026
ਚੁਗਿੱਟੀ/ ਜੰਡੂਸਿੰਘਾ, 29 ਅਕਤੂਬਰ (ਨਰਿੰਦਰ ਲਾਗੂ)-ਥਾਣਾ ਰਾਮਾ ਮੰਡੀ ਅਧੀਨ ਆਉਂਦੇ ਲੱਧੇਵਾਲੀ ਵਿਖੇ ਘਰ ਦੇ ਬਾਹਰ ਬੈਠੀ ਇੱਕ ਔਰਤ ਤੋਂ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਉਸ ਦੀ ਚੇਨੀ ਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਸੰਬੰਧੀ ਇਤਲਾਹ ਮਿਲਣ ’ਤੇ ਮੌਕੇ ‘ਤੇ ਪਹੁੰਚੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਪੀੜਤ ਔਰਤ ਨੇ ਦੱਸਿਆ ਕਿ ਵਾਰਦਾਤ ਸਮੇਂ ਉਹ ਆਪਣੇ ਘਰ ਦੇ ਬਾਹਰ ਬੈਠੀ ਸੀ ਕਿ ਇਸੇ ਦੌਰਾਨ ਇੱਕ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਉਸ ਦੇ ਕੋਲ ਆ ਕੇ ਰੁਕਿਆ ਤੇ ਬਗੈਰ ਕੋਈ ਗੱਲਬਾਤ ਕੀਤਿਆਂ ਉਸ ਦਾ ਮੋਬਾਈਲ ਫੋਨ ਤੇ ਚੇਨੀ ਖੋਹ ਕੇ ਫ਼ਰਾਰ ਹੋ ਗਿਆ। ਪੀੜਤਾ ਦੇ ਪਤੀ ਨੇ ਦੱਸਿਆ ਕਿ ਲੁੱਟ ਦੀ ਇਹ ਵਾਰਦਾਤ ਸੀ.ਸੀ.ਟੀ.ਵੀ.ਕੈਮਰੇ ’ਚ ਰਿਕਾਰਡ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਵਲੋਂ ਲੁਟੇਰੇ ਨੂੰ ਕਾਬੂ ਕਰਕੇ ਉਨ੍ਹਾਂ ਦਾ ਸਮਾਨ ਵਾਪਸ ਦੁਆਇਆ ਜਾਵੇਗਾ ਤਾਂ ਬਦਲੇ ਵਿੱਚ ਉਹ ਪੁਲਿਸ ਨੂੰ 10000 ਰੁਪਏ ਇਨਾਮ ਵਜੋਂ ਦੇਣਗੇ।
ਪਿਛਲੀ ਖ਼ਬਰ ਰਾਹੁਲ ਗਾਂਧੀ ਦੀ 4 ਨਵੰਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਰੈਲੀ ’ ਚ ਮੰਗੇ ਜਾਣਗੇ ਸਰਕਾਰ ਤੋਂ ਜਵਾਬ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ’ ਚ ਏ . ਬੀ . ਵੀ . ਪੀ . ਨੇ ‘ ਸੀਰਤ ਯੁਵਤੀ ਸੰਮੇਲਨ ’ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।