30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸਾਰੀਆਂ ਸਿਆਸੀ ਪਾਰਟੀਆਂ ਸਿੱਖ ਚਿਹਰਿਆਂ ਨੂੰ ਬਣਦੀ ਨੁਮਾਇੰਦਗੀ ਦੇਣ-ਸਿੱਖ ਤਾਲਮੇਲ ਕਮੇਟੀ

ਜਲੰਧਰ, 29 ਅਕਤੂਬਰ (ਐੱਮ. ਐੱਸ.

ਅਜੀਤ ਡੈਸਕ 30-10-2026
ਜਲੰਧਰ, 29 ਅਕਤੂਬਰ (ਐੱਮ. ਐੱਸ. ਲੋਹੀਆ)-ਸਿੱਖ ਤਾਲਮੇਲ ਕਮੇਟੀ ਨੇ ਕਿਹਾ ਹੈ ਕਿ ਜਲੰਧਰ ਅਤੇ ਪੰਜਾਬ ’ਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਫ਼ੈਸਲਿਆਂ ਦੀ ਸਮੀਖਿਆ ਕਰਨੀ ਚਾਹੀਦੀ ਹੈ ਅਤੇ ਸਿੱਖ ਆਗੂਆਂ ਨੂੰ ਵੀ ਉਨ੍ਹਾਂ ਦੀ ਯੋਗਤਾ, ਲੋਕ ਸੇਵਾ ਅਤੇ ਸਿਆਸੀ ਯੋਗਦਾਨ ਦੇ ਆਧਾਰ ’ਤੇ ਮਹੱਤਵਪੂਰਨ ਜ਼ਿੰਮੇਵਾਰੀਆਂ ਦੇਣੀਆਂ ਚਾਹੀਦੀਆਂ ਹਨ। ਹਰਪਾਲ ਸਿੰਘ ਚੱਢਾ ਅਤੇ ਕਮੇਟੀ ਦੇ ਹੋਰ ਆਗੂਆਂ ਨੇ ਕਿਹਾ ਕਿ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਨੂੰ ਸਿਰਫ਼ ਚੋਣਾਂ ਸਮੇਂ ਯਾਦ ਕਰਨ ਦੀ ਬਜਾਏ ਪਾਰਟੀਆਂ ਦੇ ਸੰਗਠਨਾਤਮਕ ਢਾਂਚੇ ਅਤੇ ਮਹੱਤਵਪੂਰਨ ਨਿਯੁਕਤੀਆਂ ’ਚ ਵੀ ਬਣਦਾ ਸਥਾਨ ਮਿਲਣਾ ਚਾਹੀਦਾ ਹੈ। ਹਰਪਾਲ ਸਿੰਘ ਚੱਢਾ ਨੇ ਹੋਰ ਸਿਆਸੀ ਪਾਰਟੀਆਂ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੂੰ ਵੀ ਅਪੀਲ ਕੀਤੀ ਕਿ ਜਲੰਧਰ ਦੇ ਹਲਕਾ ਇੰਚਾਰਜਾਂ ਦੀਆਂ ਨਿਯੁਕਤੀਆਂ ਦੀ ਸਮੀਖਿਆ ਕਰਕੇ ਯੋਗ ਸਿੱਖ ਆਗੂਆਂ ਨੂੰ ਵੀ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਜਾਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਿੱਖ ਭਾਈਚਾਰੇ ਨੂੰ ਬਣਦੀ ਨੁਮਾਇੰਦਗੀ ਦੇਣ ਸੰਬੰਧੀ ਕੋਈ ਠੋਸ ਕਦਮ ਨਾ ਚੁੱਕਿਆ ਗਿਆ, ਤਾਂ ਸਿੱਖ ਤਾਲਮੇਲ ਕਮੇਟੀ ਵਲੋਂ ਵੱਖ-ਵੱਖ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਸਿੱਖ ਤਾਲਮੇਲ ਕਮੇਟੀ ਦੁਆਰਾ ਸ਼ੁਰੂ ਕੀਤੀ ਇਸ ਮੁਹਿੰਮ ’ਚ ਹਿੱਸਾ ਲੈਣ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ’ਚ ਅਗਾਜ਼ ਐੱਨ.ਜੀ.ਓ. ਦੇ ਪਰਮਪ੍ਰੀਤ ਸਿੰਘ ਵਿੱਟੀ, ਗੁਰੂ ਘਰ ਦੇ ਨੁਮਾਇੰਦਿਆਂ ’ਚ ਜਗਮੋਹਨ ਸਿੰਘ (ਪੱਕਾ ਬਾਗ), ਚਰਨਜੀਤ ਸਿੰਘ ਚੱਡਾ, ਕਮਲਜੀਤ ਸਿੰਘ (ਗੁਰੂ ਤੇਗ ਬਹਾਦਰ ਨਗਰ), ਸਤਪਾਲ ਸਿੰਘ ਸਿਦਕੀ, ਗੁਰਜੀਤ ਸਿੰਘ ਪੋਪਲੀ, ਹਰਪ੍ਰੀਤ ਸਿੰਘ ਨੀਟੂ, ਭੁਪਿੰਦਰ ਪਾਲ ਸਿੰਘ ਗੜ੍ਹਾ, ਗੁਰਵਿੰਦਰ ਸਿੰਘ ਸਿੱਧੂ, ਪਲਵਿੰਦਰ ਸਿੰਘ ਬਾਬਾ, ਗੁਰਵਿੰਦਰ ਸਿੰਘ ਨਾਗੀ, ਅਮਨਦੀਪ ਸਿੰਘ ਬੱਗਾ, ਅਰਵਿੰਦਰ ਪਾਲ ਸਿੰਘ ਬਬਲੂ, ਤਜਿੰਦਰ ਸਿੰਘ (ਸੰਤ ਨਗਰ), ਜਸਪ੍ਰੀਤ ਸਿੰਘ ਜੱਸੀ, ਰਣਜੀਤ ਸਿੰਘ ਗੋਲਡੀ, ਸੰਨੀ ਰਾਠੌਰ, ਰਾਜਾ ਸਿੰਘ, ਹਰਪ੍ਰੀਤ ਸਿੰਘ ਬਾਜਵਾ, ਰਣਜੀਤ ਸਿੰਘ ਨੋਨੀ, ਪਰਮਜੀਤ ਸਿੰਘ, ਬੰਟੀ ਰਾਠੌਰ, ਮੋਹਿੰਦਰ ਸਿੰਘ, ਹਰਪ੍ਰੀਤ ਸਿੰਘ, ਮੰਗਤ ਸਿੰਘ, ਜਸਮੀਤ ਸਿੰਘ ਲੋਟਸ, ਸੁਖਦੇਵ ਸਿੰਘ ਸੁੱਖਾ, ਭੁਪਿੰਦਰ ਸਿੰਘ ਭਿੰਦਾ, ਪਰਦੀਪ ਸਿੰਘ ਵਿੱਕੀ, ਬਲਵਿੰਦਰ ਸਿੰਘ, ਮਨਿੰਦਰ ਸਿੰਘ ਬੇਦੀ, ਡਾ. ਗੁਰਮੁਖ ਸਿੰਘ, ਆਕਾਸ਼ ਗੁਗਲਾਨੀ, ਬਿਕਰਮਜੀਤ ਸਿੰਘ, ਫ਼ਤਿਹਬੀਰ ਸਿੰਘ ਸਾਹਨੀ ਸਮੇਤ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਜੋਸ਼ੋ-ਖਰੋਸ਼ ਨਾਲ ਅੱਜ ਸ਼ੁਰੂ ਹੋਏਗਾ 3 ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਸੇਵਕ ਸਭਾ ਵਲੋਂ ਆਤਮ-ਰਸ ਕੀਰਤਨ ਦਰਬਾਰ 4 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।