31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਆਦਮਪੁਰ ਥਾਣੇ ਅੱਗੇ ਲੱਗਾ ਧਰਨਾ, ਜਲੰਧਰ-ਹੁਸ਼ਿਆਰਪੁਰ ਮਾਰਗ ਹੋਇਆ ਬੰਦ

ਆਦਮਪੁਰ, 30 ਅਕਤੂਬਰ (ਰਮਨ ਦਵੇਸਰ)-ਸ਼ੋਸ਼ਲ ਮੀਡੀਆ ’ਤੇ ਡੇਰਾ ਬੱਲਾਂ ਦੇ ਖਿਲਾਫ਼ ਗਲਤ ਲਿੱਖਣ ਵਾਲੇ ਵਿਅਕਤੀ ਦੀ ਗ੍ਰਿਫਤਾਰੀ ਨੂੰ ਲੈ ਕੇ ਆਦਮਪੁਰ ਥਾਣੇ ਅੱਗੇ ਲੋਕਾਂ ਵਲੋਂ ਜਾਮ ਲਗਾ ਦਿੱਤਾ ਗਿਆ | ਇਹ ਜਾਮ ਰਾਤ 8 ਵਜੇ ਤੋਂ ਲਗਾਇਆ ਗਿਆ ਅਤੇ ਖ਼ਬਰ ਲਿੱਖਣ ਤੱਕ ਜਾਰੀ ਸੀ| ਇਸ ਮੌਕੇ ਅੰਬੇਡਕਰ ਸੈਨਾ ਦੇ ਪ੍ਰਧਾਨ ਬਲਵਿੰਦਰ ਕੁਮਾਰ ਬੁੱਗਾ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਥੋੜੀ ਦੇਰ ਬਾਅਦ ਬਿਨਾਂ ਕਾਰਵਾਈ ਕੀਤੇ ਉਸ ਨੂੰ ਛੱਡ ਦਿੱਤਾ| ਉਨ੍ਹਾਂ ਨੇ ਕਿਹਾ ਕਿ ਜਦ ਤੱਕ ਪ੍ਰਸ਼ਾਸਨ ਉਸ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕਰੇਗਾ ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ| ਬੀ. ਐਸ.

ਅਜੀਤ ਡੈਸਕ 31-10-2026
ਆਦਮਪੁਰ, 30 ਅਕਤੂਬਰ (ਰਮਨ ਦਵੇਸਰ)-ਸ਼ੋਸ਼ਲ ਮੀਡੀਆ ’ਤੇ ਡੇਰਾ ਬੱਲਾਂ ਦੇ ਖਿਲਾਫ਼ ਗਲਤ ਲਿੱਖਣ ਵਾਲੇ ਵਿਅਕਤੀ ਦੀ ਗ੍ਰਿਫਤਾਰੀ ਨੂੰ ਲੈ ਕੇ ਆਦਮਪੁਰ ਥਾਣੇ ਅੱਗੇ ਲੋਕਾਂ ਵਲੋਂ ਜਾਮ ਲਗਾ ਦਿੱਤਾ ਗਿਆ | ਇਹ ਜਾਮ ਰਾਤ 8 ਵਜੇ ਤੋਂ ਲਗਾਇਆ ਗਿਆ ਅਤੇ ਖ਼ਬਰ ਲਿੱਖਣ ਤੱਕ ਜਾਰੀ ਸੀ| ਇਸ ਮੌਕੇ ਅੰਬੇਡਕਰ ਸੈਨਾ ਦੇ ਪ੍ਰਧਾਨ ਬਲਵਿੰਦਰ ਕੁਮਾਰ ਬੁੱਗਾ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਥੋੜੀ ਦੇਰ ਬਾਅਦ ਬਿਨਾਂ ਕਾਰਵਾਈ ਕੀਤੇ ਉਸ ਨੂੰ ਛੱਡ ਦਿੱਤਾ| ਉਨ੍ਹਾਂ ਨੇ ਕਿਹਾ ਕਿ ਜਦ ਤੱਕ ਪ੍ਰਸ਼ਾਸਨ ਉਸ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕਰੇਗਾ ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ| ਬੀ. ਐਸ. ਪੀ ਆਗੂ ਬਲਵਿੰਦਰ ਕੁਮਾਰ ਐਡਵੋਕੇਟ ਨੇ ਕਿਹਾ ਕਿ ਇਹ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ| ਉਨ੍ਹਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਦੋਸ਼ੀ ਵਿਅਕਤੀ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ| ਇਸ ਮੌਕੇ ਬਾਬਾ ਮੁਕੇਸ਼, ਬਲਬੀਰ ਸਿੱਧੂ, ਗੁਰਪ੍ਰੀਤ ਸਿੰਘ ਭੋਗਲ ਵਾਰਿਸ ਪੰਜਾਬ ਆਦਮਪੁਰ, ਭਾਈ ਗੁਰਦਿੱਤ ਸਿੰਘ ,ਬਲਵੀਰ ਸਿੰਘ ਚੂਹੜਵਾਲੀ ਅਤੇ ਹੋਰ ਹਾਜ਼ਰ ਸਨ| ਜਦ ਇਸ ਬਾਰੇ ਡੀ. ਐਸ. ਪੀ ਰਾਜੀਵ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਦੋਸ਼ੀ ਨੂੰ ਫੜਨ ਲਈ ਪੁਲਿਸ ਟੀਮਾਂ ਭੇਜੀਆਂ ਗਈਆਂ ਹਨ ਅਤੇ ਛੇਤੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ|
ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ, ਜਲੰਧਰ ਵਿਚ ‘ਯੁਵਕ ਮੇਲਾ 2026’ ਦਾ ਪਹਿਲਾ ਦਿਨ ਅਗਲੀ ਖ਼ਬਰ ਸਿਟੀ ਰੇਲਵੇ ਸਟੇਸ਼ਨ ’ਤੇ ‘ਰੇਲ ਜਨ ਸੰਵਾਦ’ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।