31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਅਧਰੰਗ ਦੇ ਲੱਛਣ ਦਿਖਾਈ ਦੇਣ ’ਤੇ ਇਕ ਮਿੰਟ ਵੀ ਇੰਤਜ਼ਾਰ ਨਾ ਕਰੋ, ਕਿਉਂਕਿ ਹਰ ਸਕਿੰਟ ਕੀਮਤੀ ਹੈ-ਡਾ. ਸੰਦੀਪ ਗੋਇਲ

ਜਲੰਧਰ, 30 ਅਕਤੂਬਰ (ਐੱਮ. ਐੱਸ.

ਡਾ. ਸੰਦੀਪ ਗੋਇਲ 31-10-2026
ਜਲੰਧਰ, 30 ਅਕਤੂਬਰ (ਐੱਮ. ਐੱਸ. ਲੋਹੀਆ)-ਜੇ ਕਿਸੇ ਵਿਅਕਤੀ ਦਾ ਅਚਾਨਕ ਚਿਹਰਾ ਇਕ ਪਾਸੇ ਝੁਕ ਜਾਵੇ, ਹੱਥ ਜਾਂ ਪੈਰ ’ਚ ਕਮਜ਼ੋਰੀ ਆ ਜਾਵੇ ਜਾਂ ਬੋਲਣ ’ਚ ਦਿੱਕਤ ਹੋਣ ਲੱਗੇ, ਤਾਂ ਪਰਿਵਾਰ ਲਈ ਇਹ ਬਹੁਤ ਚਿੰਤਾ ਵਾਲੀ ਸਥਿਤੀ ਹੋ ਸਕਦੀ ਹੈ। ਕਈ ਵਾਰ ਲੋਕ ਇਸ ਨੂੰ ਕਮਜ਼ੋਰੀ, ਥਕਾਵਟ ਜਾਂ ਵਧੇ ਹੋਏ ਬਲੱਡ ਪ੍ਰੈਸ਼ਰ ਦਾ ਅਸਰ ਸਮਝ ਕੇ ਕੁਝ ਸਮਾਂ ਇੰਤਜ਼ਾਰ ਕਰਦੇ ਹਨ ਪਰ ਇਹ ਇੰਤਜ਼ਾਰ ਮਰੀਜ਼ ਲਈ ਗੰਭੀਰ ਸਾਬਤ ਹੋ ਸਕਦਾ ਹੈ। ਐੱਨ.ਐੱਚ.ਐੱਸ ਨਿਊਰੋਕੇਅਰ (ਐੱਨ.ਐੱਚ.ਐੱਸ. ਹਸਪਤਾਲ ਦੀ ਇਕ ਯੂਨਿਟ) ਦੇ ਮੁਖੀ ਨਿਊਰੋਲੋਜਿਸਟ ਅਤੇ ਡਾਇਰੈਕਟਰ ਡਾ. ਸੰਦੀਪ ਗੋਇਲ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸਟਰੋਕ, ਜਿਸ ਨੂੰ ਆਮ ਭਾਸ਼ਾ ’ਚ ਅਧਰੰਗ ਕਿਹਾ ਜਾਂਦਾ ਹੈ, ਇਕ ਗੰਭੀਰ ਮੈਡੀਕਲ ਐਮਰਜੈਂਸੀ ਹੈ। ਇਸ ਦੇ ਲੱਛਣ ਦਿਖਾਈ ਦੇਣ ’ਤੇ ਤੁਰੰਤ ਡਾਕਟਰੀ ਸਹਾਇਤਾ ਲੈਣਾ ਬਹੁਤ ਜ਼ਰੂਰੀ ਹੈ। ਡਾ. ਗੋਇਲ ਨੇ ਕਿਹਾ ਕਿ ਅਧਰੰਗ ਉਸ ਸਮੇਂ ਹੁੰਦਾ ਹੈ, ਜਦੋਂ ਦਿਮਾਗ ਦੇ ਕਿਸੇ ਹਿੱਸੇ ’ਚ ਖੂਨ ਦੀ ਸਪਲਾਈ ਰੁਕ ਜਾਂਦੀ ਹੈ ਜਾਂ ਦਿਮਾਗ ਦੀ ਕੋਈ ਖੂਨ ਦੀ ਨਾੜੀ ਫੱਟ ਜਾਂਦੀ ਹੈ। ਅਜਿਹੀ ਸਥਿਤੀ ’ਚ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅਧਰੰਗ ਦੇ ਇਲਾਜ ’ਚ ਸਮਾਂ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਕੁਝ ਮਰੀਜ਼ਾਂ ’ਚ ਸਮੇਂ ਸਿਰ ਹਸਪਤਾਲ ਪਹੁੰਚਣ ’ਤੇ ਖੂਨ ਦਾ ਜਮਾਵ ਨੂੰ ਘੋਲਣ ਵਾਲੀਆਂ ਦਵਾਈਆਂ ਰਾਹੀਂ ਇਲਾਜ ਕੀਤਾ ਜਾ ਸਕਦਾ ਹੈ। ਕੁਝ ਚੁਣੇ ਹੋਏ ਮਰੀਜ਼ਾਂ ’ਚ ਆਧੁਨਿਕ ਤਕਨੀਕ ਦੀ ਮਦਦ ਨਾਲ ਦਿਮਾਗ ਦੀ ਖੂਨ ਦੀ ਨਾੜੀ ’ਚ ਹੋਏ ਜਮਾਵ ਨੂੰ ਵੀ ਕੱਢਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਧਰੰਗ ਤੋਂ ਬਾਅਦ ਮਰੀਜ਼ ਕਿੰਨੀ ਜਲਦੀ ਸਹੀ ਹਸਪਤਾਲ ਪਹੁੰਚਦਾ ਹੈ, ਇਹ ਉਸ ਦੇ ਇਲਾਜ ਅਤੇ ਸਿਹਤਯਾਬੀ ਦੀਆਂ ਸੰਭਾਵਨਾਵਾਂ ’ਤੇ ਮਹੱਤਵਪੂਰਨ ਅਸਰ ਪਾ ਸਕਦਾ ਹੈ। ਡਾ. ਗੋਇਲ ਨੇ ਕਿਹਾ ਕਿ ਹਰ ਵਿਅਕਤੀ ਨੂੰ ਅਧਰੰਗ ਦੇ ਮੁੱਖ ਲੱਛਣਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਐੱਨ. ਐੱਚ. ਐੱਸ. ਹਸਪਤਾਲ, ਜਲੰਧਰ ’ਚ ਸਥਾਪਿਤ ਸਟਰੋਕ ਰੈਡੀ ਸੈਂਟਰ ਇਸੇ ਉਦੇਸ਼ ਨਾਲ ਕੰਮ ਕਰ ਰਿਹਾ ਹੈ, ਜਿੱਥੇ 24 ਘੰਟੇ ਨਿਊਰੋਲੋਜੀਕਲ ਐਮਰਜੈਂਸੀ ਸੇਵਾਵਾਂ ਉਪਲਬਧ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ’ਚ ਸੀ.ਟੀ. ਸਕੈਨ ਅਤੇ ਐੱਮ.ਆਰ.ਆਈ., ਵਿਸ਼ੇਸ਼ ਅਧਰੰਗ ਆਈ.ਸੀ.ਯੂ., ਨਿਊਰੋਲੋਜੀ ਅਤੇ ਨਿਊਰੋਸਰਜਰੀ ਮਾਹਿਰਾਂ ਦੀ ਟੀਮ, ਆਧੁਨਿਕ ਡੀ.ਐੱਸ.ਏ. ਅਤੇ ਨਿਊਰੋ-ਇੰਟਰਵੇਂਸ਼ਨ ਸਹੂਲਤਾਂ ਉਪਲਬਧ ਹਨ। ਉਚਿਤ ਮਰੀਜ਼ਾਂ ’ਚ ਥ੍ਰੋਮਬੋਲਾਈਸਿਸ ਅਤੇ ਮਕੈਨਿਕਲ ਥ੍ਰੋਮਬੈਕਟੋਮੀ ਵਰਗੀਆਂ ਆਧੁਨਿਕ ਇਲਾਜ ਤਕਨੀਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਸਭ ਸਹੂਲਤਾਂ ਨਾਲ ਅਧਰੰਗ ਤੋਂ ਬਾਅਦ ਦੇ ਮਾੜੇ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ।
ਪਿਛਲੀ ਖ਼ਬਰ ਲੋਹੀਆਂ ਦੇ ਪਿੰਡ ਮਾਣਕ ’ਚ ‘20ਵਾਂ ਵਿਆਹ ਮਹਾਂਕੁੰਭ’ ਅੱਜ ਅਗਲੀ ਖ਼ਬਰ ਵਿਸ਼ਵ ਸਟਰੋਕ ਦਿਵਸ ਮੌਕੇ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਿਖੇ ਜਾਗਰੂਕਤਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।