ਵਾਈ .ਐਫ.ਸੀ. ਰੁੜਕਾ ਕਲਾਂ ਵਿਖੇ ਕਵੀ ਦਰਬਾਰ ਸ਼ਾਨਦਾਰ ਹੋ ਨਿਬੜਿਆ
ਗੁਰਾਇਆ, 18 ਨਵੰਬਰ (ਬਲਵਿੰਦਰ ਸਿੰਘ)- ਪੰਜਾਬੀ ਸਾਹਿਤ ਸਭਾ ਗੁਰਾਇਆ ਤੇ ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਜਲੰਧਰ ਵਲੋਂ ਸੁਖਦੇਵ ਸਿੰਘ ਨਿਰਮੋਹੀ ਪ੍ਰਧਾਨ ਪੰਜਾਬੀ ਸਾਹਿਤ ਸਭਾ ਗੁਰਾਇਆ ਦੀ ਪ੍ਰਧਾਨਗੀ ਹੇਠ ਮਹਾਨ ਆਜ਼ਾਦੀ ਘੁਲਾਟੀਏ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਦੇਸ਼ ਭਗਤ ਬਚਿੰਤ ਸਿੰਘ ਜੀ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵਿਖੇ ਕਰਵਾਇਆ ਗਿਆ। ਕਵੀ ਦਰਬਾਰ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ ਤੇ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦੀ ਦਿਵਸ ਮੌਕੇ ਅਦਬ ਸਤਿਕਾਰ ਸਹਿਤ ਸ਼ਰਧਾ ਦੇ ਫੁਲ ਭੇਟ ਕੀਤੇ ਗਏ।
ਗੁਰਾਇਆ, 18 ਨਵੰਬਰ (ਬਲਵਿੰਦਰ ਸਿੰਘ)- ਪੰਜਾਬੀ ਸਾਹਿਤ ਸਭਾ ਗੁਰਾਇਆ ਤੇ ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਜਲੰਧਰ ਵਲੋਂ ਸੁਖਦੇਵ ਸਿੰਘ ਨਿਰਮੋਹੀ ਪ੍ਰਧਾਨ ਪੰਜਾਬੀ ਸਾਹਿਤ ਸਭਾ ਗੁਰਾਇਆ ਦੀ ਪ੍ਰਧਾਨਗੀ ਹੇਠ ਮਹਾਨ ਆਜ਼ਾਦੀ ਘੁਲਾਟੀਏ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਦੇਸ਼ ਭਗਤ ਬਚਿੰਤ ਸਿੰਘ ਜੀ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵਿਖੇ ਕਰਵਾਇਆ ਗਿਆ। ਕਵੀ ਦਰਬਾਰ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ ਤੇ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦੀ ਦਿਵਸ ਮੌਕੇ ਅਦਬ ਸਤਿਕਾਰ ਸਹਿਤ ਸ਼ਰਧਾ ਦੇ ਫੁਲ ਭੇਟ ਕੀਤੇ ਗਏ। ਜਿਸ ਵਿਚ ਪੰਜਾਬ ਭਰ ਦੇ ਸਿਰਮੌਰ ਕਵੀਆ ਨੇ ਸ਼ਿਰਕਤ ਕੀਤੀ ਅਤੇ ਆਪੋ ਆਪਣੀਆਂ ਰਚਨਾਵਾਂ ਸੁਣਾ ਕੇ ਖੂਬ ਰੰਗ ਬੰਨ੍ਹਿਆ। ਪ੍ਰਧਾਨਗੀ ਮੰਡਲ ’ਚ ਗੁਰਮੰਗਲ ਦਾਸ ਸੋਨੀ, ਬਲਜੀਤ ਸਿੰਘ ਸੰਧੂ, ਸੁਖਦੇਵ ਸਿੰਘ ਨਿਰਮੋਹੀ, ਸੋਹਣ ਸਿੰਘ ਭਿੰਡਰ, ਕੁਲਵਿੰਦਰ ਸਿੰਘ ਗਾਖ਼ਲ, ਨਿਰਮਲ ਸਿੰਘ, ਅਮਰੀਕ ਸਿੰਘ ਮਦਹੋਸ਼, ਰਾਮ ਪ੍ਰਕਾਸ਼ ਟੋਨੀ, ਦਿਲਬਹਾਰ ਸ਼ੌਕਤ, ਅਵਤਾਰ ਸਿੰਘ, ਬਲਕਾਰ ਕਟਾਰੀਆ, ਅਕਵਿੰਦਰ ਕੌਰ ਸਰਪੰਚ ਤੇ ਬਲਕਾਰ ਕਟਾਰੀਆ ਸੁਸ਼ੋਭਿਤ ਸਨ। ਵਿਸ਼ੇਸ਼ ਤੌਰ ’ਤੇ ਬੀਬਾ ਕੁਲਵੰਤ ਤੇ ਗਮਨੂੰ ਬਾਂਸਲ ਆਜ਼ਾਦ ਰੰਗ ਮੰਚ ਚੱਕ ਦੇਸ ਰਾਜ ਫਗਵਾੜਾ ਵੀ ਸ਼ਾਮਲ ਹੋਏ। ਉਨ੍ਹਾਂ ਦੀ ਟੀਮ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਕੋਰੀਓਗ੍ਰਾਫ਼ੀਆ ਪੇਸ਼ ਕੀਤੀਆਂ। ਇਸ ਮੌਕੇ ਦਲਜੀਤ ਮਹਿੰਮੀ ਕਰਤਾਰਪੁਰ , ਕੁਲਵਿੰਦਰ ਸਿੰਘ ਗਾਖਲ , ਮਿੱਤਰ ਮਨਜੀਤ, ਮੁਖ਼ਤਿਆਰ ਸਿੰਘ ਸਿਵਾਨ,ਸੁਖਦੇਵ ਨਿਰਮੋਹੀ, ਲਾਲੀ ਕਰਤਾਰਪੁਰੀ,ਬਲਜੀਤ ਸਿੰਘ, ਹਰਜਿੰਦਰ ਸਿੰਘ ਜਿੰਦੀ, ਨਾਨਕ ਚੰਦ ਵਸ਼ਿਸ਼ਟ, ਅਵਤਾਰ ਸਿੰਘ ਗੋਇੰਦਵਾਲੀਆ, ਸੋਨੂੰ ਸੁਲਤਾਨ, ਡਾ. ਮਨੋਜ ਫਗਵਾੜਵੀ, ਸੁਖਦੇਵ ਸਿੰਘ ਗੰਢਵਾ, ਅਮਰੀਕ ਸਿੰਘ, ਸੋਹਣ ਸਿੰਘ ਭਿੰਡਰ, ਬਲਕਾਰ ਕਟਾਰੀਆ,ਰਾਮ ਪ੍ਰਕਾਸ਼ ਟੋਨੀ, ਸੁਰਿੰਦਰ ਸਾਗਰ, ਦਿਲਬਹਾਰ ਸ਼ੌਕਤ, ਗੱਗੀ ਸ਼ਾਹਪੁਰੀਆ, ਪ੍ਰਿੰਸ,ਸੋਢੀ ਸੱਤੋਵਾਲੀ ਅਤੇ ਹੋਰ ਹਾਜ਼ਰ ਸਨ। ਇਸ ਮੌਕੇ ਹਾਜ਼ਰ ਕਵੀਆਂ ਨੇ ਆਪੋ ਆਪਣੇ ਕਲਾਮ ਪੇਸ਼ ਕਰਕੇ ਖ਼ੂਬ ਵਾਹ ਵਾਹ ਖੱਟੀ। ਆਏ ਹੋਏ ਸਾਰੇ ਕਵੀਆਂ ਨੂੰ ਵਾਈ ਐਫ਼ ਸੀ ਰੁੜਕਾ ਕਲਾਂ ਵਲੋਂ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਸੁਖਦੇਵ ਸਿੰਘ ਨਿਰਮੋਹੀ ਨੇ ਨਿਭਾਈ।