‘ ਆਪ’ ਸੰਗਠਨ ਕਰਤਾਰਪੁਰ ਵਲੋਂ 26 ਦੀ ਰੈਲੀ ਸੰਬੰਧੀ ਮੀਟਿੰਗ
ਕਰਤਾਰਪੁਰ, 18 ਨਵੰਬਰ (ਭਜਨ ਸਿੰਘ)- ਅੱਜ ਆਮ ਆਦਮੀ ਪਾਰਟੀ ਦੇ ਕਰਤਾਰਪੁਰ ਸਗੰਠਨ ਦੀ ਵਿਸ਼ੇਸ਼ ਮੀਟਿੰਗ ਸਗੰਠਨ ਇੰਚਾਰਜ ਚੇਅਰਮੈਨ ਗੁਰਪਾਲ ਸਿੰਘ ਮਾਗੇਂਕੀ ਦੀ ਅਗਵਾਈ ਹੇਠ ਕਰਤਾਰਪੁਰ ਵਿਖੇ ਹੋਈ । ਜਿਸ ’ਚ ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਸਬੰਧੀ ਹੋਣ ਵਾਲੀ 26 ਨਵੰਬਰ ਦੀ ਮੌਗਾ ਰੈਲੀ ਸਬੰਧੀ ਬਲਾਕ ਪ੍ਰਧਾਨਾਂ, ਵੱਖ-ਵੱਖ ਵਿੰਗਾਂ ਦੇ ਕੋਆਰਡੀਨੇਟਰਾਂ, ਕੌਂਸਲਰਾਂ ਤੇ ਪੰਚਾਂ, ਸਰਪੰਚਾਂ ਤੇ ਬੂਥ ਪ੍ਰਧਾਨਾਂ ਵਲੋਂ ਹਿੱਸਾ ਲਿਆ ਗਿਆ ।
ਕਰਤਾਰਪੁਰ, 18 ਨਵੰਬਰ (ਭਜਨ ਸਿੰਘ)- ਅੱਜ ਆਮ ਆਦਮੀ ਪਾਰਟੀ ਦੇ ਕਰਤਾਰਪੁਰ ਸਗੰਠਨ ਦੀ ਵਿਸ਼ੇਸ਼ ਮੀਟਿੰਗ ਸਗੰਠਨ ਇੰਚਾਰਜ ਚੇਅਰਮੈਨ ਗੁਰਪਾਲ ਸਿੰਘ ਮਾਗੇਂਕੀ ਦੀ ਅਗਵਾਈ ਹੇਠ ਕਰਤਾਰਪੁਰ ਵਿਖੇ ਹੋਈ । ਜਿਸ ’ਚ ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਸਬੰਧੀ ਹੋਣ ਵਾਲੀ 26 ਨਵੰਬਰ ਦੀ ਮੌਗਾ ਰੈਲੀ ਸਬੰਧੀ ਬਲਾਕ ਪ੍ਰਧਾਨਾਂ, ਵੱਖ-ਵੱਖ ਵਿੰਗਾਂ ਦੇ ਕੋਆਰਡੀਨੇਟਰਾਂ, ਕੌਂਸਲਰਾਂ ਤੇ ਪੰਚਾਂ, ਸਰਪੰਚਾਂ ਤੇ ਬੂਥ ਪ੍ਰਧਾਨਾਂ ਵਲੋਂ ਹਿੱਸਾ ਲਿਆ ਗਿਆ । ਇਸ ਮੌਕੇ ਹਲਕਾ ਵਿਧਾਇਕ ਬਲਕਾਰ ਸਿੰਘ ਵਲੋਂ ਵੀਡਿਓ ਗ੍ਰਾਫੀ ਰਾਹੀਂ ਇਸ ਮੀਟਿੰਗ ’ਚ ਹਿੱਸਾ ਲਿਆ ਤੇ ਵਰਕਰਾਂ ਨੂੰ 26 ਦੀ ਰੈਲੀ ’ਚ ਵੱਡੀ ਗਿਣਤੀ ਵਿੱਚ ਪੁੱਜਣ ਲਈ ਆਖਿਆ । ਇਸ ਮੌਕੇ ਸੰਗਠਨ ਇੰਚਾਰਜ ਤੇ ਚੇਅਰਮੈਨ ਮਾਰਕੀਟ ਕਮੇਟੀ ਜਲੰਧਰ ਸ਼ਹਿਰ ਗੁਰਪਾਲ ਸਿੰਘ ਮਾਗੇਂਕੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸਥਾਪਨਾ ਦਿਨ ਮੌਕੇ ਮੌਗਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਹਲਕਾ ਕਰਤਾਰਪੁਰ ਤੋਂ ਹਜ਼ਾਰਾਂ ਆਗੂ ਤੇ ਵਰਕਰ ਬੱਸਾਂ ਕਾਰਾਂ ਰਾਹੀਂ ਮੌਗਾ ਪੁੱਜ ਕੇ ਪਾਰਟੀ ਦੇ ਆਗੂਆਂ ਦੇ ਵਿਚਾਰ ਸੁਣਨਗੇ । ਇਸ ਮੌਕੇ ਚੇਅਰਮੈਨ ਗੁਰਪਾਲ ਸਿੰਘ ਮਾਗੇਂਕੀ, ਬਲਾਕ ਪ੍ਰਧਾਨ ਗੁਰਦਿਆਲ ਸਿੰਘ ਜੰਡੇ ਸਰਾਏ, ਦਫ਼ਤਰ ਇੰਚਾਰਜ ਦਵਿੰਦਰ ਸਿੰਘ ਮੱਲੀ, ਪ੍ਰਧਾਨ ਅਗਮਜੋਤ ਸਿੰਘ ਕਰਤਾਰਪੁਰ, ਯੂਥ ਪ੍ਰਧਾਨ ਗਗਨਦੀਪ ਸਿੰਘ ਚਕਰਾਲਾ, ਕੋਆਰਡੀਨੇਟਰ ਲੱਕੀ ਅਟਵਾਲ, ਕੌਂਸਲਰ ਬਲਵਿੰਦਰ ਸਿੰਘ ਗੋਲਡੀ, ਕੌਂਸਲਰ ਪਤੀ ਜਸਵਿੰਦਰ ਸਿੰਘ ਬਬਲਾ, ਪਲਵਿੰਦਰ ਸਿੰਘ ਰਹੀਮਪੁਰ, ਜਸਵਿੰਦਰ ਸਿੰਘ ਦੁੱਗਰੀ, ਪ੍ਰਤਾਪ ਸਿੰਘ ਜੰਡੂ ਸਿੰਘਾ, ਨਿੰਦਰਪਾਲ ਸਿੰਘ ਮੋਮਨਪੁਰ, ਸ਼ੇਰ ਸਿੰਘ ਨੰਦਰਾ ਆਦਿ ਹਾਜ਼ਰ ਸਨ ।