ਫਗਵਾੜਾ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ 2026’ ਦੀ ਮਸ਼ਾਲ ਮਾਰਚ ਦਾ ਸਵਾਗਤ
ਫਗਵਾੜਾ , 22 ਅਗਸਤ ( ਹਰਜੋਤ ਸਿੰਘ ਚਾਨਾ )- ਮੈਂਬਰ ਪਾਰਲੀਮੈਂਟ ਡਾ . ਰਾਜ ਕੁਮਾਰ ਚੱਬੇਵਾਲ ਨੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਅਤੇ ਸੈਂਕੜੇ ਸਕੂਲੀ ਵਿਦਿਆਰਥੀਆਂ ਨਾਲ ਅੱਜ ਸਵੇਰੇ ਜਲੰਧਰ ਸ਼ਹਿਰ ਤੋਂ ਫਗਵਾੜਾ ਵਿਖੇ ਪੁੱਜਣ ‘ ਤੇ ‘ ਖੇਡਾਂ ਵਤਨ ਪੰਜਾਬ ਦੀਆਂ -2026’ ਦੀ ਮਸ਼ਾਲ ਮਾਰਚ ਦਾ ਨਿੱਘਾ ਸਵਾਗਤ ਕੀਤਾ | ਮਸ਼ਾਲ ਦਾ ਸਵਾਗਤ ਢੋਲ ਦੀ ਥਾਪ ਅਤੇ ਫੁੱਲਾਂ ਦੀ ਵਰਖਾ ਨਾਲ ਕੀਤਾ ਗਿਆ , ਐਮ .
ਫਗਵਾੜਾ , 22 ਅਗਸਤ ( ਹਰਜੋਤ ਸਿੰਘ ਚਾਨਾ )- ਮੈਂਬਰ ਪਾਰਲੀਮੈਂਟ ਡਾ . ਰਾਜ ਕੁਮਾਰ ਚੱਬੇਵਾਲ ਨੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਅਤੇ ਸੈਂਕੜੇ ਸਕੂਲੀ ਵਿਦਿਆਰਥੀਆਂ ਨਾਲ ਅੱਜ ਸਵੇਰੇ ਜਲੰਧਰ ਸ਼ਹਿਰ ਤੋਂ ਫਗਵਾੜਾ ਵਿਖੇ ਪੁੱਜਣ ‘ ਤੇ ‘ ਖੇਡਾਂ ਵਤਨ ਪੰਜਾਬ ਦੀਆਂ -2026’ ਦੀ ਮਸ਼ਾਲ ਮਾਰਚ ਦਾ ਨਿੱਘਾ ਸਵਾਗਤ ਕੀਤਾ | ਮਸ਼ਾਲ ਦਾ ਸਵਾਗਤ ਢੋਲ ਦੀ ਥਾਪ ਅਤੇ ਫੁੱਲਾਂ ਦੀ ਵਰਖਾ ਨਾਲ ਕੀਤਾ ਗਿਆ , ਐਮ . ਪੀ . ਨੇ ਬੱਸ ਸਟੈਂਡ ਤੋਂ ਸਕੂਲ ਆਫ਼ ਐਮੀਨੈਂਸ ਦੇ ਫੁੱਟਬਾਲ ਮੈਦਾਨ ਤੱਕ ਮਸ਼ਾਲ ਨੂੰ ਪੈਦਲ ਲੈ ਕੇ ਚਲਾਇਆ | ਆਪਣੇ ਸੰਬੋਧਨ ਵਿਚ ਐਮ . ਪੀ . ਨੇ ਕਿਹਾ ਕਿ ‘ ਖੇਡਾਂ ਵਤਨ ਪੰਜਾਬ ਦੀਆਂ ’ ਨੇ ਪੰਜਾਬ ਵਿਚ ਇੱਕ ਨਵੀਂ ਖੇਡ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਹੈ , ਜਿਸ ਨਾਲ ਵੱਖ - ਵੱਖ ਉਮਰ ਵਰਗਾਂ ਦੇ ਲੋਕਾਂ ਨੂੰ ਖੇਡਾਂ ਵਿਚ ਭਾਗ ਲੈਣ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ | ਉਨ੍ਹਾਂ ਦੱਸਿਆ ਕਿ ਇਸ ਦਾ ਚੌਥਾ ਐਡੀਸ਼ਨ 5 ਸਤੰਬਰ ਨੂੰ ਬਠਿੰਡਾ ਤੋਂ ਸ਼ੁਰੂ ਹੋ ਕੇ 29 ਨਵੰਬਰ ਨੂੰ ਪਟਿਆਲਾ ਵਿਖੇ ਸਮਾਪਤ ਹੋਵੇਗਾ | ਉਨ੍ਹਾਂ ਕਿਹਾ ਕਿ ਇਸ ਸਾਲ ਕਰਵਾਏ ਜਾ ਰਹੇ ਚੌਥੇ ਐਡੀਸ਼ਨ ਵਿਚ 14 ਸਾਲ ਤੋਂ ਲੈ ਕੇ 70 ਸਾਲ ਤੋਂ ਵੱਧ ਉਮਰ ਦੇ 10 ਲੱਖ ਤੋਂ ਵੱਧ ਖਿਡਾਰੀ ਭਾਗ ਲੈਣਗੇ | ਇਸ ਖੇਡ ਮਹੋਤਸਵ ਵਿਚ 4 ਪੈਰਾ - ਖੇਡਾਂ ਦੇ ਨਾਲ - ਨਾਲ 38 ਖੇਡ ਵੰਨਗੀਆਂ ਦੇ ਮੁਕਾਬਲੇ ਕਰਵਾਏ ਜਾਣਗੇ | ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਖੇਡਾਂ ਲਈ 1,794 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ , ਜਿਸ ਨਾਲ ਸੂਬੇ ਭਰ ਵਿਚ ਖੇਡ ਢਾਂਚੇ ਅਤੇ ਸਹੂਲਤਾਂ ਨੂੰ ਵੱਡਾ ਹੁੰਗਾਰਾ ਮਿਲੇਗਾ | ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 3,148 ਖੇਡ ਮੈਦਾਨ ਅਤੇ 6,000 ਪਿੰਡ ਜਿੰਮ ਵਿਕਸਤ ਕਰ ਰਹੀ ਹੈ | ਮੈਂਬਰ ਪਾਰਲੀਮੈਂਟ ਨੇ ਪੰਜਾਬ ਭਰ ਦੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਰਜਿਸਟ੍ਰੇਸ਼ਨ ਕਰਵਾਉਣ ਅਤੇ ਖੇਡਾਂ ਵਿਚ ਉਤਸ਼ਾਹ ਨਾਲ ਭਾਗ ਲੈਣ | ਇਹ ਮੁਕਾਬਲੇ ਬਲਾਕ , ਜ਼ਿਲ੍ਹਾ ਅਤੇ ਸੂਬਾ ਪੱਧਰ ‘ ਤੇ ਕਰਵਾਏ ਜਾਣਗੇ , ਜਿਨ੍ਹਾਂ ਵਿਚ ਪੰਜਾਬ ਦੇ ਸਾਰੇ 153 ਬਲਾਕ ਅਤੇ 23 ਜ਼ਿਲ੍ਹੇ ਸ਼ਾਮਲ ਹੋਣਗੇ , ਜਦੋਂ ਕਿ ਸੂਬਾ ਪੱਧਰੀ ਮੁਕਾਬਲੇ 16 ਜ਼ਿਲਿ੍ਹਆਂ ਵਿਚ ਹੋਣਗੇ | ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ‘ ਤੇ 7 ਖੇਡਾਂ , ਜ਼ਿਲ੍ਹਾ ਪੱਧਰ ‘ ਤੇ 28 ਅਤੇ ਸੂਬਾ ਪੱਧਰ ‘ ਤੇ 38 ਖੇਡਾਂ ਦੇ ਨਾਲ - ਨਾਲ 4 ਪੈਰਾ - ਖੇਡ ਵੰਨਗੀਆਂ ਵੀ ਕਰਵਾਈਆਂ ਜਾਣਗੀਆਂ | ਡਾ . ਚੱਬੇਵਾਲ ਨੇ ਦੱਸਿਆ ਕਿ ਸੂਬਾ ਪੱਧਰ ‘ ਤੇ ਸੋਨ ਤਗਮਾ ਜੇਤੂਆਂ ਨੂੰ 10,000 ਰੁਪਏ , ਚਾਂਦੀ ਦਾ ਤਗਮਾ ਜੇਤੂਆਂ ਨੂੰ 7,000 ਰੁਪਏ ਅਤੇ ਕਾਂਸੀ ਦਾ ਤਗਮਾ ਜੇਤੂਆਂ ਨੂੰ 5,000 ਰੁਪਏ ਦਿੱਤੇ ਜਾਣਗੇ , ਜਿਸ ਨਾਲ ਖਿਡਾਰੀਆਂ ਨੂੰ ਆਪਣੇ - ਆਪਣੇ ਖੇਤਰ ਵਿਚ ਅੱਗੇ ਵਧਣ ਦਾ ਹੋਰ ਉਤਸ਼ਾਹ ਮਿਲੇਗਾ | ਉਨ੍ਹਾਂ ਦੱਸਿਆ ਕਿ ਪੈਰਾ ਸਟੇਟ ਲੈਵਲ ਖੇਡਾਂ 25 ਤੋਂ 28 ਨਵੰਬਰ ਤੱਕ ਲੁਧਿਆਣਾ ਵਿਖੇ ਹੋਣਗੀਆਂ , ਜਿਨ੍ਹਾਂ ਵਿਚ ਪੈਰਾ ਅਥਲੈਟਿਕਸ , ਪੈਰਾ ਪਾਵਰਲਿਫਟਿੰਗ , ਪੈਰਾ ਬੈਡਮਿੰਟਨ ਅਤੇ ਵ੍ਹੀਲਚੇਅਰ ਬਾਸਕਟਬਾਲ ਸ਼ਾਮਲ ਹਨ | ਉਨ੍ਹਾਂ ਕਿਹਾ ਕਿ ‘ ਖੇਡਾਂ ਵਤਨ ਪੰਜਾਬ ਦੀਆਂ ’ ਪੰਜਾਬ ਵਿਚ ਖੇਡ ਪ੍ਰਤਿਭਾ ਨੂੰ ਪਛਾਣਨ ਅਤੇ ਤਰਾਸ਼ਣ ਲਈ ਇੱਕ ਮਜ਼ਬੂਤ ਜ਼ਮੀਨੀ ਮੰਚ ਵਜੋਂ ਉੱਭਰਿਆ ਹੈ ਅਤੇ ਉਨ੍ਹਾਂ ਮਾਪਿਆਂ , ਅਧਿਆਪਕਾਂ , ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਨੂੰ ਅੱਗੇ ਆ ਕੇ ਇਸ ਚੌਥੇ ਐਡੀਸ਼ਨ ਨੂੰ ਭਾਰੀ ਸਫ਼ਲ ਬਣਾਉਣ ਦਾ ਸੱਦਾ ਦਿੱਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਏ . ਡੀ . ਸੀ . ਰਣਦੀਪ ਸਿੰਘ ਹੀਰ , ਐਸ . ਡੀ . ਐਮ . ਡਾ . ਨਵਜੋਤ ਸ਼ਰਮਾ , ਜ਼ਿਲ੍ਹਾ ਖੇਡ ਅਫ਼ਸਰ ਕੁਲਵਿੰਦਰ ਸਿੰਘ , ਫੁੱਟਬਾਲ ਕੋਚ ਪ੍ਰਦੀਪ ਦੀਪਾ ਤੇ ਲਖਵਿੰਦਰ ਸਿੰਘ ਲੱਕੀ ਅਤੇ ਹੋਰ ਵੀ ਹਾਜ਼ਰ ਸਨ |