ਭੁਲੱਥ ਵਿਖੇ 22 ਨਵੰਬਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ‘ਤੁਲਸੀ ਵਿਆਹ’
ਭੁਲੱਥ, 16 ਨਵੰਬਰ (ਮਨਜੀਤ ਸਿੰਘ ਰਤਨ)-ਸ਼੍ਰੀ ਰਾਧੇ ਸ਼ਿਆਮ ਮੰਦਿਰ ਪ੍ਰਬੰਧਕ ਕਮੇਟੀ ਭੁਲੱਥ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਾਵਨ ’ਤੁਲਸੀ ਵਿਆਹ’ ਦਾ ਸਮਾਗਮ 22 ਨਵੰਬਰ ਨੂੰ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕ ਕਮੇਟੀ ਵਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਪਵਿੱਤਰ ਮੌਕੇ ’ਤੇ ਬਰਾਤ ਸ਼੍ਰੀ ਰਾਮ ਦਰਬਾਰ ਹਨੂੰਮਾਨ ਮੰਦਿਰ ਤੋਂ ਰਵਾਨਾ ਹੋ ਕੇ ਸ਼੍ਰੀ ਰਾਧੇ ਸ਼ਿਆਮ ਮੰਦਿਰ ਵਿਖੇ ਪਹੁੰਚੇਗੀ।
ਅਜੀਤ ਡੈਸਕ
17-11-2026