16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਢਿਲਵਾਂ ਪੁਲਿਸ ਵਲੋਂ 3 ਕਾਰ ਸਵਾਰ ਨਸ਼ੀਲੇ ਪਦਾਰਥਾਂ ਤੇ ਗੱਡੀ ਸਮੇਤ ਕਾਬੂ

ਢਿਲਵਾਂ, 16 ਨਵੰਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਢਿਲਵਾਂ ਪੁਲਿਸ ਨੇ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ 3 ਕਾਰ ਸਵਾਰਾਂ ਨੂੰ ਨਸ਼ੀਲੇ ਪਦਾਰਥਾਂ (ਆਈਸ) ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਢਿਲਵਾਂ ਜਸਦੀਪ ਸਿੰਘ ਨੇ ਦੱਸਿਆ ਕਿ ਏ.

ਅਜੀਤ ਡੈਸਕ 17-11-2026
ਢਿਲਵਾਂ, 16 ਨਵੰਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਢਿਲਵਾਂ ਪੁਲਿਸ ਨੇ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ 3 ਕਾਰ ਸਵਾਰਾਂ ਨੂੰ ਨਸ਼ੀਲੇ ਪਦਾਰਥਾਂ (ਆਈਸ) ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਢਿਲਵਾਂ ਜਸਦੀਪ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਰਛਪਾਲ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ’ਤੇ ਹਾਈਟੈੱਕ ਨਾਕਾ ਢਿਲਵਾਂ ਵਿਖੇ ਮੌਜੂਦ ਸੀ। ਵਾਹਨਾਂ ਦੀ ਜਾਂਚ ਦੌਰਾਨ, ਅੰਮ੍ਰਿਤਸਰ ਤੋਂ ਆ ਰਹੀ ਇੱਕ ਕਾਰ ’ਚ 3 ਨੌਜਵਾਨ ਜਾ ਰਹੇ ਸਨ, ਨੂੰ ਚੈਕਿੰਗ ਲਈ ਰੋਕਿਆ ਗਿਆ। ਗੱਡੀ ਦੀ ਤਲਾਸ਼ੀ ਦੌਰਾਨ, ਐਨਕਾਂ ਵਾਲੇ ਡੱਬੇ ’ਚੋਂ ਇੱਕ ਭਾਰੀ ਲਿਫ਼ਾਫ਼ਾ ਮਿਲਿਆ। ਪੁੱਛਗਿੱਛ ਕਰਨ ’ਤੇ ਸਵਾਰਾਂ ਨੇ ਮੰਨਿਆ ਕਿ ਲਿਫ਼ਾਫ਼ੇ ’ਚ ਨਸ਼ੀਲੇ ਪਦਾਰਥ ਸਨ। ਜਾਂਚ ਦੌਰਾਨ ਲਿਫ਼ਾਫ਼ੇ ’ਚੋਂ ਨਸ਼ੀਲਾ ਪਦਾਰਥ 50 ਗ੍ਰਾਮ (ਆਈਸ) ਬਰਾਮਦ ਕੀਤਾ ਗਿਆ, ਜਿਸਦਾ ਵਜ਼ਨ 50 ਗ੍ਰਾਮ ਸੀ। ਦੋਸ਼ੀਆਂ ਦੀ ਪਛਾਣ ਬੋਨੀ ਕੁਮਾਰ ਮਹੇ ਪੁੱਤਰ ਸੁਨੀਲ ਕੁਮਾਰ, ਵਾਸੀ ਪੁਤਲੀਘਰ, ਥਾਣਾ ਸਦਰ, ਅੰਮ੍ਰਿਤਸਰ ਜੋਬਨਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ, ਵਾਸੀ ਇਬਰਾਹਿਮਪੁਰਾ, ਥਾਣਾ ਅਜਨਾਲਾ, ਅੰਮ੍ਰਿਤਸਰ ਤੇ ਸਹਿਜਪਾਲ ਸਿੰਘ ਪੁੱਤਰ ਸੁਰਿੰਦਰ ਪਾਲ ਸਿੰਘ, ਵਾਸੀ ਨੰਗਲੀ ਭੱਠਾ, ਥਾਣਾ ਮਜੀਠਾ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ, ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਨ੍ਹਾਂ ਵਿਰੁੱਧ ਐਨਡੀਪੀਐਸ ਐਕਟ ਤਹਿਤ ਥਾਣਾ ਢਿਲਵਾਂ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਕਾਰਵਾਈ ਜਾਰੀ ਹੈ।
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਗੁਰਦੁਆਰਾ ਬੇਰ ਸਾਹਿਬ ਤੱਕ ਸਜਾਈ ਪੈਦਲ ਯਾਤਰਾ ਅਗਲੀ ਖ਼ਬਰ ਫਗਵਾਡ਼ਾ ’ਚ ‘ਆਪ’ ਦੀ ਜਿੱਤ ਲਈ ਸਾਰੇ ਆਗੂ ਤੇ ਵਰਕਰ ਇੱਕਜੁੱਟ ਹੋ ਕੇ ਕੰਮ ਕਰਨ : ਡਾ. ਚੱਬੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।