ਛੱਠ ਪੂਜਾ ਦਾ ਤਿਉਹਾਰ ਰੇਲ ਕੋਚ ਫ਼ੈਕਟਰੀ ਦੇ ਝੀਲ ਕੰਪਲੈਕਸ ’ਚ ਮਨਾਇਆ
ਕਪੂਰਥਲਾ, 16 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਸਥਿਤ ਝੀਲ ਕੰਪਲੈਕਸ ਵਿਚ ਛੱਠ ਪੂਜਾ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਛੱਠ ਵਰਤ ਰੱਖਣ ਵਾਲੇ ਵੱਡੀ ਗਿਣਤੀ ਵਿਚ ਸ਼ਰਧਾਲੂ ਝੀਲ ’ਤੇ ਇਕੱਤਰ ਹੋਏ, ਜਿੱਥੇ ਉਨ੍ਹਾਂ ਪੂਰੇ ਵਿਧੀ ਵਿਧਾਨ ਨਾਲ ਭਗਵਾਨ ਸੂਰਜ ਦੀ ਉਪਾਸਨਾ ਤੇ ਪੂਜਾ ਅਰਚਨਾ ਕਰਕੇ ਡੁੱਬਦੇ ਤੇ ਚਡ਼੍ਹਦੇ ਸੂਰਜ ਨੂੰ ਅਰਗ ਭੇਟ ਕੀਤਾ।
ਕਪੂਰਥਲਾ, 16 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਸਥਿਤ ਝੀਲ ਕੰਪਲੈਕਸ ਵਿਚ ਛੱਠ ਪੂਜਾ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਛੱਠ ਵਰਤ ਰੱਖਣ ਵਾਲੇ ਵੱਡੀ ਗਿਣਤੀ ਵਿਚ ਸ਼ਰਧਾਲੂ ਝੀਲ ’ਤੇ ਇਕੱਤਰ ਹੋਏ, ਜਿੱਥੇ ਉਨ੍ਹਾਂ ਪੂਰੇ ਵਿਧੀ ਵਿਧਾਨ ਨਾਲ ਭਗਵਾਨ ਸੂਰਜ ਦੀ ਉਪਾਸਨਾ ਤੇ ਪੂਜਾ ਅਰਚਨਾ ਕਰਕੇ ਡੁੱਬਦੇ ਤੇ ਚਡ਼੍ਹਦੇ ਸੂਰਜ ਨੂੰ ਅਰਗ ਭੇਟ ਕੀਤਾ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਆਰ.ਸੀ.ਐਫ. ਦੇ ਜਨਰਲ ਮੈਨੇਜਰ ਅਜੈ ਨੰਦਨ ਤੇ ਪ੍ਰਿੰਸੀਪਲ ਚੀਫ਼ ਮਕੈਨੀਕਲ ਇੰਜੀਨੀਅਰ ਰਵੀ ਕੁਮਾਰ ਆਰ.ਸੀ.ਐਫ. ਦੇ ਅਧਿਕਾਰੀਆਂ ਦੀ ਟੀਮ ਸਮੇਤ ਸ਼ਾਮਲ ਹੋਏ। ਇਸ ਮੌਕੇ ਬੋਲਦਿਆਂ ਅਜੈ ਨੰਦਨ ਨੇ ਪੂਰਵਾਂਚਲ ਵੈੱਲਫੇਅਰ ਸੁਸਾਇਟੀ ਨੂੰ ਛੱਠ ਪੂਜਾ ਦੇ ਤਿਉਹਾਰ ਦੀ ਵਧਾਈ ਦਿੱਤੀ। ਸੁਸਾਇਟੀ ਦੇ ਪ੍ਰਧਾਨ ਅਰਵਿੰਦ ਕੁਮਾਰ ਸ਼ਾਹ ਨੇ ਮੁੱਖ ਮਹਿਮਾਨ, ਹੋਰ ਸ਼ਖ਼ਸੀਅਤਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਤੇ ਉਨ੍ਹਾਂ ਦੀ ਟੀਮ ਵਲੋਂ ਵਿਸ਼ਾਲ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ, ਸੰਗਠਨ ਸਕੱਤਰ ਭਰਤ ਰਾਜ ਆਪਣੀ ਪੂਰੀ ਟੀਮ ਸਮੇਤ ਸ਼ਾਮਲ ਹੋਏ। ਇਸ ਤਿਉਹਾਰ ਨੂੰ ਸਫ਼ਲ ਬਣਾਉਣ ਵਿਚ ਪੂਰਵਾਂਚਲ ਵੈੱਲਫੇਅਰ ਸੁਸਾਇਟੀ ਦੇ ਸਕੱਤਰ ਪੰਕਜ ਕੁਮਾਰ ਸਿੰਘ, ਖ਼ਜ਼ਾਨਚੀ ਹੰਸ ਰਾਜ ਹੰਸ, ਮੇਘਨਾਥ ਪਾਸਵਾਨ, ਮਨੂੰ ਕੁਮਾਰ, ਸਾਕੇਤ ਕੁਮਾਰ ਯਾਦਵ, ਸੁਮਨ ਗੌਰਵ, ਸੁਮਨ ਕੁਮਾਰ, ਸੰਜੇ ਕੁਮਾਰ, ਬਬਲੂ ਕੁਮਾਰ, ਸੋਨੂੰ ਪਾਸਵਾਨ, ਸੋਨੀ ਕੁਮਾਰ, ਸੁਨੀਲ ਕੁਮਾਰ ਮਾਂਜੀ, ਰਾਜੀਵ ਕੁਮਾਰ, ਸੰਤੋਸ਼ ਪਾਸਵਾਨ, ਸੰਜੇ ਕੁਮਾਰ, ਵਿਵੇਕ ਕੁਮਾਰ, ਅਭੈ ਕੁਮਾਰ ਸੀਨੀਅਰ ਸੈਕਸ਼ਨ ਇੰਜੀਨੀਅ ਆਦਿ ਦੀ ਵਿਸ਼ੇਸ਼ ਭੂਮਿਕਾ ਅਦਾ ਕੀਤੀ।