23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

70ਵੀਆਂ 12 ਰੋਜ਼ਾ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਹੋਈਆਂ ਧੂਮਧਾਮ ਨਾਲ ਸ਼ੁਰੂ

ਕਪੂਰਥਲਾ , 22 ਅਗਸਤ ( ਸਡਾਨਾ )- ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਬਜਾਜ ਤੇ ਰਕੇਸ਼ ਭੱਲਾ ਦੀ ਅਗਵਾਈ ਹੇਠ 70 ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦਾ 12 ਦਿਨਾ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਧੂਮਧਾਮ ਨਾਲ ਸ਼ੁਰੂ ਹੋਇਆ | ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ , ਪਿ੍ੰਸੀਪਲ ਨਵਚੇਤਨ ਸਿੰਘ , ਜ਼ਿਲ੍ਹਾ ਜਨਰਲ ਸਕੱਤਰ ਪਿ੍ੰਸੀਪਲ ਗੁਰਚਰਨ ਸਿੰਘ ਚਾਹਲ , ਟੈਕਨੀਕਲ ਮੈਂਬਰ ਅਜੀਤਪਾਲ ਸਿੰਘ ਟਿੱਬਾ , ਮਨਿੰਦਰ ਸਿੰਘ , ਜਗੀਰ ਸਿੰਘ ਤੇ ਵਿੱਤ ਸਕੱਤਰ ਜਸਵੰਤ ਸਿੰਘ ਦੀ ਦੇਖਰੇਖ ਹੇਠ ਸ਼ੁਰੂ ਹੋਏ ਇਸ ਟੂਰਨਾਮੈਂਟ ਵਿਚ ਵੱਡੀ ਗਿਣਤੀ ਅੰਦਰ ਵਿਦਿਆਰਥੀਆਂ ਨੇ ਭਾਗ ਲਿਆ | ਡੀ . ਐਮ .

ਅਜੀਤ ਡੈਸਕ 23-08-2026
ਕਪੂਰਥਲਾ , 22 ਅਗਸਤ ( ਸਡਾਨਾ )- ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਬਜਾਜ ਤੇ ਰਕੇਸ਼ ਭੱਲਾ ਦੀ ਅਗਵਾਈ ਹੇਠ 70 ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦਾ 12 ਦਿਨਾ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਧੂਮਧਾਮ ਨਾਲ ਸ਼ੁਰੂ ਹੋਇਆ | ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ , ਪਿ੍ੰਸੀਪਲ ਨਵਚੇਤਨ ਸਿੰਘ , ਜ਼ਿਲ੍ਹਾ ਜਨਰਲ ਸਕੱਤਰ ਪਿ੍ੰਸੀਪਲ ਗੁਰਚਰਨ ਸਿੰਘ ਚਾਹਲ , ਟੈਕਨੀਕਲ ਮੈਂਬਰ ਅਜੀਤਪਾਲ ਸਿੰਘ ਟਿੱਬਾ , ਮਨਿੰਦਰ ਸਿੰਘ , ਜਗੀਰ ਸਿੰਘ ਤੇ ਵਿੱਤ ਸਕੱਤਰ ਜਸਵੰਤ ਸਿੰਘ ਦੀ ਦੇਖਰੇਖ ਹੇਠ ਸ਼ੁਰੂ ਹੋਏ ਇਸ ਟੂਰਨਾਮੈਂਟ ਵਿਚ ਵੱਡੀ ਗਿਣਤੀ ਅੰਦਰ ਵਿਦਿਆਰਥੀਆਂ ਨੇ ਭਾਗ ਲਿਆ | ਡੀ . ਐਮ . ਸਪੋਰਟ ਸੁਖਵਿੰਦਰ ਸਿੰਘ ਖੱਸਣ ਨੇ ਦੱਸਿਆ ਕਿ ਇਨ੍ਹਾਂ 12 ਰੋਜ਼ਾ ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਵਿਦਿਆਰਥੀਆਂ ਦੇ ਵੱਖ - ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦਾ ਰਸਮੀ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ ਵਲੋਂ ਕੀਤਾ ਗਿਆ | ਸੁਖਵਿੰਦਰ ਸਿੰਘ ਖੱਸਣ ਨੇ ਦੱਸਿਆ ਕਿ ਪਹਿਲੇ ਦਿਨ ਦੀਆਂ ਖੇਡਾਂ ਵਿਚ ਉਮਰ ਹੱਦ -14 ਤੇ 17 ਸਾਲ ਲੜਕੀਆਂ ਦੇ ਬੈਡਮਿੰਟਨ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਕਰਵਾਏ ਗਏ ਜਿਸ ਤਹਿਤ 14 ਸਾਲ ਉਮਰ ਵਰਗ ਵਿਚ ਸੁਲਤਾਨਪੁਰ ਲੋਧੀ ਬਲਾਕ -2 ਪਹਿਲੇ , ਭੁਲੱਥ ਦੂਸਰੇ ਤੇ ਢਿਲਵਾਂ ਤੀਸਰੇ ਸਥਾਨ ‘ ਤੇ ਰਹੇ | ਜਦਕਿ 17 ਸਾਲ ਉਮਰ ਵਰਗ ਦੇ ਮੁਕਾਬਲੇ ਵਿਚ ਫਗਵਾੜਾ -4 ਨੇ ਪਹਿਲਾ , ਢਿਲਵਾਂ ਨੇ ਦੂਸਰਾ ਤੇ ਸੁਲਤਾਨਪੁਰ ਲੋਧੀ -2 ਨੇ ਤੀਸਰਾ ਸਥਾਨ ਹਾਸਲ ਕੀਤਾ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ( ਅ ) ਡਾ . ਬਲਵਿੰਦਰ ਸਿੰਘ ਬੱਟੂ , ਕਬੱਡੀ ਕੋਚ ਕੁਲਬੀਰ ਕਾਲੀ ਟਿੱਬਾ , ਸਾਬਕਾ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ , ਡੀ . ਪੀ . ਆਈ . ਸਾਜਨ ਕੁਮਾਰ , ਕਰਨੈਲ ਸਿੰਘ ਘੁੰਮਣ , ਹੇਨੰਤ ਕੁਮਾਰ , ਗੁਰਦੇਵ ਸਿੰਘ , ਰਾਜਨਬੀਰ ਸਿੰਘ , ਅਕਾਸ਼ਦੀਪ ਸਿੰਘ ਵਾਲੀਆ , ਸ਼ਮੀਰ ਸ਼ਰਮਾ ਕੌਂਸਲਰ , ਧੰਨਾ ਸਿੰਘ , ਮਨਿੰਦਰ ਸਿੰਘ ਰੂਬਲ , ਲੈਕਚਰਾਰ ਰਕੇਸ਼ ਕੁਮਾਰ ਸੈਦਪੁਰ ਤੋਂ ਇਲਾਵਾ ਵੱਖ - ਵੱਖ ਸਕੂਲਾਂ ਦੇ ਖੇਡਾਂ ਨਾਲ ਸਬੰਧਿਤ ਅਧਿਆਪਕ ਤੇ ਟੀਮਾਂ ਦੇ ਇੰਚਾਰਜ ਹਾਜ਼ਰ ਸਨ |
ਪਿਛਲੀ ਖ਼ਬਰ ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ ’ਚ ਕਰਵਾਇਆ ਅੱਗ ਤੋਂ ਬਿਨਾਂ ਵਾਲਾ ਖਾਣਾ ਬਣਾਉਣ ਦਾ ਮੁਕਾਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।