ਪਿੰਡ ਤਲਵੰਡੀ ਚੌਧਰੀਆਂ ਵਿਖੇ ‘ਗੁਰੂ ਲਾਧੋ ਰੇ’ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
ਤਲਵੰਡੀ ਚੌਧਰੀਆਂ, 28 ਅਗਸਤ (ਪਰਸਨ ਲਾਲ ਭੋਲਾ)- ਰੱਖੜ ਪੁੰਨਿਆਂ ਦੇ ਮੌਕੇ ਗੁਰਦੁਆਰਾ ਬੇਬੇ ਨਾਨਕੀ ਸ੍ਰੀ ਖੂਹ ਸਾਹਿਬ ਤਲਵੰਡੀ ਚੌਧਰੀਆਂ ਵਿਖੇ ਸੰਤ ਬਾਬਾ ਜੱਗਾ ਸਿੰਘ ਕਾਰ ਸੇਵਾ ਗੁਰਦੁਆਰਾ ਅੰਤਰਯਾਮਤਾ ਸੁਲਤਾਨਪੁਰ ਲੋਧੀ ਤੇ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਠੱਟੇ ਵਾਲੇ ਦੀ ਸਾਂਝੀ ਰਹਿਨੁਮਾਈ ਹੇਠ ‘ਗੁਰੂ ਲਾਧੋ ਰੇ’ ਦਿਵਸ ਦੇ ਸਬੰਧ ਵਿਚ ਧਾਰਮਿਕ ਸਮਾਗਮ ਕਰਵਾਏ ਗਏ | ਸ਼ਰਧਾਵਾਨ ਸੰਗਤ ਵੱਲੋਂ ਰੱਖੇ ਗਏ 17 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਅਰਦਾਸ ਕੀਤੀ ਗਈ | ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਖੰਡ ਪਾਠ ਰਖਾਉਣ ਵਾਲੇ ਪਰਿਵਾਰਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ| ਇਸ ਮੌਕੇ ਤੇ ਬਾਬਾ ਜੱਗਾ ਸਿੰਘ ਅਤੇ ਬਾਬਾ ਹਰਜੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਸੰਗਤਾਂ ਦੇ ਦਰਸ਼ਨ ਕਰਨ ਲਈ ਪੁੱਜੇ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਖੁੱਲੇ੍ਹ ਪੰਡਾਲ ਵਿਚ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਕਥਾਵਾਚਕ ਗਿਆਨੀ ਪ੍ਰੇਮ ਸਿੰਘ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲਿਆਂ ਸੱਚਾ ‘ ਗੁਰੂ ਲਾਧੋ ਰੇ’ ਬਾਰੇ ਵਿਸਥਾਰ ਪੂਰਵ ਸੰਗਤਾਂ ਨੂੰ ਜਾਣਕਾਰੀ ਦਿੱਤੀ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਸੰਤ ਮਹਾਂਪੁਰਸ਼ਾਂ ਅਤੇ ਗਿਆਨੀ ਪ੍ਰੇਮ ਸਿੰਘ ਕਥਾਵਾਚਕ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ | ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਵੱਲੋਂ ਆਏ ਸੰਤ ਮਹਾਂਪੁਰਸ਼ਾਂ, ਕਥਾਵਾਚਕ, ਆਈਆਂ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਦੇ ਧੀਰਜ ਕੁਮਾਰ ਸ਼ਰਮਾ, ਰਣਜੀਤ ਸਿੰਘ ਰਾਜਾ, ਕਾਬਲ ਸਿੰਘ ਕੌੜਾ, ਬਲਵਿੰਦਰ ਸਿੰਘ ਘੁੰਮਾਣ, ਕੀਰਤਨ ਪਾਲ ਸਿੰਘ ਸੰਧੂ, ਹਰਦਿਆਲ ਸਿੰਘ ਸੰਧੂ, ਗੁਰਪ੍ਰੀਤ ਸਿੰਘ ਜੋਸਨ, ਲਖਵਿੰਦਰ ਸਿੰਘ ਕਿੰਦਾ ਰਤਨਪਾਲ, ਰਣਜੀਤ ਸਿੰਘ ਸ਼ਹਿਰੀਆ, ਗਿਆਨ ਸਿੰਘ ਸ਼ਹਿਰੀਆ ਤੇ ਹੋਰ ਹਾਜ਼ਰ ਸਨ |