30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਗੁਰੂ ਲਾਧੋ ਰੇ ਦਿਵਸ ਨੂੰ ਸਮਰਪਿਤ ਛੇਵਾਂ ਅਲੌਕਿਕ ਕੀਰਤਨ ਸਮਾਗਮ

ਨਡਾਲਾ, 29 ਅਗਸਤ (ਰਘਬਿੰਦਰ ਸਿੰਘ)-ਬਾਬਾ ਮੱਖਣ ਸ਼ਾਹ ਲੁਬਾਣਾ ਵੈੱਲਫੇਅਰ ਸੇਵਾ ਸੁਸਾਇਟੀ ਨਡਾਲਾ ਵਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਗੁਰੂ ਲਾਧੋ ਰੇ ਦਿਵਸ ਨੂੰ ਸਮਰਪਿਤ ਛੇਵਾਂ ਅਲੌਕਿਕ ਕੀਰਤਨ ਸਮਾਗਮ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਅਤੇ ਕਥਾ ਦਾ ਲਾਹਾ ਲਿਆ| ਸਮਾਗਮ ਦੌਰਾਨ ਭਾਈ ਗੁਰਦੀਪ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ, ਭਾਈ ਜੋਬਨਪ੍ਰੀਤ ਸਿੰਘ ਕਥਾਵਾਚਕ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਬਾਣੀ ਕੀਰਤਨ ਸੇਵਾ ਟਰੱਸਟ ਨਡਾਲਾ ਦਾ ਕੀਰਤਨੀ ਜਥਾ, ਭਾਈ ਗਗਨਦੀਪ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਅਤੇ ਭਾਈ ਸਰਬਜੀਤ ਸਿੰਘ ਢੋਟੀਆਂ ਪ੍ਰਸਿੱਧ ਕਥਾਵਾਚਕ ਨੇ ਗੁਰਬਾਣੀ ਕੀਰਤਨ ਅਤੇ ਕਥਾ ਰਾਹੀਂ ਸੰਗਤ ਨੂੰ ਨਿਹਾਲ ਕੀਤਾ | ਇਸ ਮੌਕੇ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਿਸ਼ੇਸ਼ ਤੌਰ ‘ਤੇ ਪਹੁੰਚੇ ਤੇ ਸੁਸਾਇਟੀ ਵਲੋਂ ਬੀਬੀ ਜਗੀਰ ਕੌਰ ਅਤੇ ਸਮਾਗਮ ਨੂੰ ਸਫਲ ਬਣਾਉਣ ਲਈ ਸਹਿਯੋਗੀ ਸੱਜਣਾਂ ਦਾ ਸਨਮਾਨ ਕੀਤਾ ਗਿਆ | ਇਸ ਤਹਿਤ ਮੁਫ਼ਤ ਦੰਦਾਂ ਦਾ ਜਾਂਚ ਕੈਂਪ, ਖ਼ੂਨਦਾਨ ਕੈਂਪ ਅਤੇ ਫਿਜ਼ੀਉਥੈਰੇਪੀ ਕੈਂਪ ਲਗਾਏ ਗਏ, ਜਿਨ੍ਹਾਂ ਦਾ ਇਲਾਕੇ ਦੇ ਲੋਕਾਂ ਨੇ ਲਾਭ ਲਿਆ | ਇਸ ਤੋਂ ਇਲਾਵਾ ਗੁਰੂ ਸਾਹਿਬ ਨਾਲ ਸਬੰਧਿਤ ਇਤਿਹਾਸਕ ਪ੍ਰਦਰਸ਼ਨੀ ਵੀ ਲਗਾਈ ਗਈ | ਸੰਗਤ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਪ੍ਰਧਾਨ ਪਲਵਿੰਦਰ ਸਿੰਘ ਘੋਤੜਾ, ਡਾ : ਆਸਾ ਸਿੰਘ ਘੁੰਮਣ, ਮੈਨੇਜਰ ਗੁਰਦੁਆਰਾ ਬਾਉਲੀ ਸਾਹਿਬ ਭੁਪਿੰਦਰ ਸਿੰਘ ਡਾ ਨਰਿੰਦਰ ਪਾਲ ਬਾਵਾ, ਬਲਵਿੰਦਰ ਸਿੰਘ ਮੁਲਤਾਨੀ, ਪਰਗਟ ਸਿੰਘ , ਅਵਤਾਰ ਸਿੰਘ ਮੁਲਤਾਨੀ, ਕੁਲਵਿੰਦਰ ਸਿੰਘ ਕਾਨੂੰਗੋ, ਸੁਰਿੰਦਰ ਸਿੰਘ ਛਿੰਦਾ, ਰਿਟਾ: ਡੀ. ਐਸ.

ਅਜੀਤ ਡੈਸਕ 30-08-2026
ਨਡਾਲਾ, 29 ਅਗਸਤ (ਰਘਬਿੰਦਰ ਸਿੰਘ)-ਬਾਬਾ ਮੱਖਣ ਸ਼ਾਹ ਲੁਬਾਣਾ ਵੈੱਲਫੇਅਰ ਸੇਵਾ ਸੁਸਾਇਟੀ ਨਡਾਲਾ ਵਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਗੁਰੂ ਲਾਧੋ ਰੇ ਦਿਵਸ ਨੂੰ ਸਮਰਪਿਤ ਛੇਵਾਂ ਅਲੌਕਿਕ ਕੀਰਤਨ ਸਮਾਗਮ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਅਤੇ ਕਥਾ ਦਾ ਲਾਹਾ ਲਿਆ| ਸਮਾਗਮ ਦੌਰਾਨ ਭਾਈ ਗੁਰਦੀਪ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ, ਭਾਈ ਜੋਬਨਪ੍ਰੀਤ ਸਿੰਘ ਕਥਾਵਾਚਕ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਬਾਣੀ ਕੀਰਤਨ ਸੇਵਾ ਟਰੱਸਟ ਨਡਾਲਾ ਦਾ ਕੀਰਤਨੀ ਜਥਾ, ਭਾਈ ਗਗਨਦੀਪ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਅਤੇ ਭਾਈ ਸਰਬਜੀਤ ਸਿੰਘ ਢੋਟੀਆਂ ਪ੍ਰਸਿੱਧ ਕਥਾਵਾਚਕ ਨੇ ਗੁਰਬਾਣੀ ਕੀਰਤਨ ਅਤੇ ਕਥਾ ਰਾਹੀਂ ਸੰਗਤ ਨੂੰ ਨਿਹਾਲ ਕੀਤਾ | ਇਸ ਮੌਕੇ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਿਸ਼ੇਸ਼ ਤੌਰ ‘ਤੇ ਪਹੁੰਚੇ ਤੇ ਸੁਸਾਇਟੀ ਵਲੋਂ ਬੀਬੀ ਜਗੀਰ ਕੌਰ ਅਤੇ ਸਮਾਗਮ ਨੂੰ ਸਫਲ ਬਣਾਉਣ ਲਈ ਸਹਿਯੋਗੀ ਸੱਜਣਾਂ ਦਾ ਸਨਮਾਨ ਕੀਤਾ ਗਿਆ | ਇਸ ਤਹਿਤ ਮੁਫ਼ਤ ਦੰਦਾਂ ਦਾ ਜਾਂਚ ਕੈਂਪ, ਖ਼ੂਨਦਾਨ ਕੈਂਪ ਅਤੇ ਫਿਜ਼ੀਉਥੈਰੇਪੀ ਕੈਂਪ ਲਗਾਏ ਗਏ, ਜਿਨ੍ਹਾਂ ਦਾ ਇਲਾਕੇ ਦੇ ਲੋਕਾਂ ਨੇ ਲਾਭ ਲਿਆ | ਇਸ ਤੋਂ ਇਲਾਵਾ ਗੁਰੂ ਸਾਹਿਬ ਨਾਲ ਸਬੰਧਿਤ ਇਤਿਹਾਸਕ ਪ੍ਰਦਰਸ਼ਨੀ ਵੀ ਲਗਾਈ ਗਈ | ਸੰਗਤ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਪ੍ਰਧਾਨ ਪਲਵਿੰਦਰ ਸਿੰਘ ਘੋਤੜਾ, ਡਾ : ਆਸਾ ਸਿੰਘ ਘੁੰਮਣ, ਮੈਨੇਜਰ ਗੁਰਦੁਆਰਾ ਬਾਉਲੀ ਸਾਹਿਬ ਭੁਪਿੰਦਰ ਸਿੰਘ ਡਾ ਨਰਿੰਦਰ ਪਾਲ ਬਾਵਾ, ਬਲਵਿੰਦਰ ਸਿੰਘ ਮੁਲਤਾਨੀ, ਪਰਗਟ ਸਿੰਘ , ਅਵਤਾਰ ਸਿੰਘ ਮੁਲਤਾਨੀ, ਕੁਲਵਿੰਦਰ ਸਿੰਘ ਕਾਨੂੰਗੋ, ਸੁਰਿੰਦਰ ਸਿੰਘ ਛਿੰਦਾ, ਰਿਟਾ: ਡੀ.ਐਸ.ਪੀ ਸੁਰਿੰਦਰ ਸਿੰਘ, ਅਰਜਨ ਸਿੰਘ ਮੁਲਤਾਨੀ, ਬਲਵਿੰਦਰ ਸਿੰਘ ਸਰਗੋਧੀਆ, ਹਰਜਿੰਦਰ ਸਿੰਘ ਸਾਬੀ, ਗੁਰਦੇਵ ਸਿੰਘ ਮੁਲਤਾਨੀ, ਗੁਰਨਾਮ ਸਿੰਘ ਮੁਲਤਾਨੀ, ਨੰਬਰਦਾਰ ਦਲਜਿੰਦਰ ਸਿੰਘ, ਰਾਜਿੰਦਰ ਸਿੰਘ ਪਾਲਾ,ਬਲਬੀਰ ਸਿੰਘ ਬਾਊ, ਅਮਰਜੀਤ ਸਿੰਘ ਸਾਹਬ ਅਤੇ ਹੋਰ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ ।
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਬਿ੍ਟਿਸ਼ ਵਿਕਟੋਰੀਆ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਓ.ਬੀ.ਸੀ. ਰੇਲਵੇ ਕਰਮਚਾਰੀ ਸੰਘ ਨੇ ਬੀ. ਪੀ. ਮੰਡਲ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।