ਨੰਬਰਦਾਰ ਯੂਨੀਅਨ ਸਮਰਾ ਗਰੁੱਪ ਵਲੋਂ 5 ਸਤੰਬਰ ਨੂੰ ਸੰਗਰੂਰ ’ਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਦਾ ਐਲਾਨ
ਸੁਲਤਾਨਪੁਰ ਲੋਧੀ, 30 ਅਗਸਤ (ਨਰੇਸ਼ ਹੈਪੀ)-ਪੰਜਾਬ ਨੰਬਰਦਾਰ ਯੂਨੀਅਨ 643 ਸਮਰਾ ਗਰੁੱਪ ਵੱਲੋਂ ਨੰਬਰਦਾਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਪੰਜਾਬ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸਰਦਾਰ ਗੁਰਪਾਲ ਸਿੰਘ ਸਮਰਾ ਅਤੇ ਚੀਫ਼ ਪੈਟਰਨ ਦਰਸ਼ਨ ਸਿੰਘ ਗਲੌਲੀ ਦੀ ਅਗਵਾਈ ਹੇਠ ਅਹਿਮ ਮੀਟਿੰਗ ਹੋਈ | ਮੀਟਿੰਗ ਵਿੱਚ ਪੰਜਾਬ ਯੂਨੀਅਨ ਦੇ ਜਨਰਲ ਸਕੱਤਰ ਰਸ਼ਪਾਲ ਸਿੰਘ ਕੁਲਾਰ, ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਬਲਰਾਮ ਸਿੰਘ ਮਾਨ ਅਤੇ ਪਲਵਿੰਦਰ ਸਿੰਘ ਧਾਲੀਵਾਲ ਉਚੇਚੇ ਤੌਰ ’ਤੇ ਸ਼ਾਮਿਲ ਹੋਏ | ਇਸ ਮੌਕੇ ਸੁਲਤਾਨਪੁਰ ਲੋਧੀ ਦੇ ਤਹਿਸੀਲ ਪ੍ਰਧਾਨ ਸਾਹਿਬ ਸਿੰਘ ਭੁੱਲਰ, ਕਪੂਰਥਲਾ ਦੇ ਵਾਈਸ ਪ੍ਰਧਾਨ ਮੰਗਲ ਸਿੰਘ ਭੱਟੀ ਬੂੜੇਵਾਲ, ਜਨਰਲ ਸਕੱਤਰ ਕੁਲਦੀਪ ਸਿੰਘ ਸਾਂਗਰਾ ਅਤੇ ਮੁੱਖ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਕਬੀਰਪੁਰ ਦੀ ਅਗਵਾਈ ਹੇਠ ਨੰਬਰਦਾਰਾਂ ਦਾ ਵੱਡਾ ਕਾਫਲਾ ਸ਼ਾਮਲ ਹੋਇਆ | ਮੀਟਿੰਗ ਦੌਰਾਨ ਨੰਬਰਦਾਰਾਂ ਦੀਆਂ ਮੁੱਖ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਅਹਿਮ ਫ਼ੈਸਲਾ ਲਿਆ ਗਿਆ | ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਕਿ 5 ਸਤੰਬਰ ਨੂੰ ਜ਼ਿਲ੍ਹਾ ਸੰਗਰੂਰ ਵਿਖੇ ਵਿਸ਼ਾਲ ਰੈਲੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ | ਇਸ ਰੈਲੀ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਨੰਬਰਦਾਰਾਂ ਦੇ ਪਹੁੰਚਣ ਦੀ ਉਮੀਦ ਹੈ |ਨੰਬਰਦਾਰ ਆਗੂਆਂ ਨੇ ਸਰਕਾਰ ਅੱਗੇ ਤਿੰਨ ਮੁੱਖ ਮੰਗਾਂ ਰੱਖਦਿਆਂ ਕਿਹਾ ਕਿ ਨੰਬਰਦਾਰੀ ਨੂੰ ਜੱਦੀ-ਪੁਸ਼ਤੀ ਕੀਤਾ ਜਾਵੇ, ਨੰਬਰਦਾਰਾਂ ਦਾ ਮਾਣ-ਭੱਤਾ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ ਅਤੇ ਨੰਬਰਦਾਰਾਂ ਨੂੰ ਟੋਲ ਪਲਾਜ਼ਿਆਂ ‘ਤੇ ਟੋਲ-ਫਰੀ ਸਹੂਲਤ ਦਿੱਤੀ ਜਾਵੇ | ਇਸ ਮੌਕੇ ਭਜਨ ਸਿੰਘ ਭਾਗੋਰਾਈਆਂ, ਸੋਹਣ ਸਿੰਘ ਭਾਗੋਰਾਈਆਂ, ਜੁਗਰਾਜ ਸਿੰਘ ਫਰੀਦ ਸਰਾਏ, ਮੁਖਤਿਆਰ ਸਿੰਘ ਬਾਊਪੁਰ, ਤਰਸੇਮ ਸਿੰਘ ਸਾਂਗਰਾ, ਗੁਰਵਿੰਦਰ ਸਿੰਘ ਮੁਬਾਰਕਪੁਰ, ਅਮਰੀਕ ਸਿੰਘ ਮੰਡ ਮੁਬਾਰਕਪੁਰ, ਵਿਰਸਾ ਸਿੰਘ ਬੰਦੂ ਜਦੀਦ, ਮੰਗਲ ਸਿੰਘ ਭੀਮ ਕਦੀਮ, ਰੇਸ਼ਮ ਸਿੰਘ ਬਿਧੀਪੁਰ, ਗੁਰਪ੍ਰੀਤ ਸਿੰਘ ਮੰਗੂਪੁਰ, ਅਮਰਜੀਤ ਸਿੰਘ ਗਰੇਵਾਲ ਨੰਬਰਦਾਰ ਫੌਜੀ ਕਲੋਨੀ, ਤੀਰਥ ਸਿੰਘ ਪਹਿਲਵਾਨ ਨਸੀਰੇਵਾਲ, ਗੁਰਮੀਤ ਸਿੰਘ ਅਹਿਮਦਪੁਰ, ਮਲਕੀਤ ਸਿੰਘ ਮੁਹਬਲੀਪੁਰ, ਜਸਵਿੰਦਰ ਸਿੰਘ ਕਬੀਰਪੁਰ, ਸੰਤੋਖ ਕੁਮਾਰ ਭਾਗੋਬੁੱਢਾ, ਗੁਰਨਾਮ ਸਿੰਘ ਭਾਗੋ ਬੁੱਢਾ, ਜੋਧ ਸਿੰਘ ਭਗ ਬੁੱਢਾ, ਸੁਖਜਿੰਦਰ ਸਿੰਘ ਕਬੀਰਪੁਰ, ਮਨਜੀਤ ਸਿੰਘ ਅਲਾਦਾਦ ਚੱਕ, ਕੁਲਦੀਪ ਸਿੰਘ ਸਰੂਪਵਾਲ, ਬਖਸ਼ੀਸ਼ ਸਿੰਘ ਬੂਸੋਵਾਲ, ਸੁਖਚੈਨ ਸਿੰਘ ਮੰਡ ਧੁੰਨ, ਕਰਨੈਲ ਸਿੰਘ ਸੂਜੋ ਕਾਲੀਆ, ਜਗਰੂਪ ਸਿੰਘ ਅਹਲੀ ਕਲਾਂ ਅਤੇ ਜੋਗਾ ਸਿੰਘ ਮੰਡ ਆਹਲੀ ਕਲਾਂ ਸਮੇਤ ਵੱਡੀ ਗਿਣਤੀ ਵਿੱਚ ਨੰਬਰਦਾਰ ਹਾਜ਼ਰ ਸਨ |