ਕਪੂਰਥਲਾ, 3 ਸਤੰਬਰ (ਵਿ.ਪ੍ਰ.)-ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ. ਮਦਨ ਮੋਹਨ ਧੀਰ ਦੀ ਬਰਸੀ ਦੇ ਸਬੰਧ ਵਿਚ ਅੱਜ ਆਪਣੀ ਰਸੋਈ ਵਿਚ ਇਕ ਸੰਖੇਪ ਜਿਹਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਟੀ.ਐਮ. ਬਾਲੀ, ਐਸ.ਕੇ. ਕਾਲੀਆ, ਅਸ਼ਵਨੀ ਸ਼ਰਮਾ, ਨਗਰ ਕੌਂਸਲਰ ਜੋਤੀ ਧੀਰ, ਉੱਘੇ ਸਮਾਜ ਸੇਵਕ ਹਰਜੀਤ ਸਿੰਘ ਆਨੰਦ, ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ, ਡਾ. ਵੈਭਵ ਧੀਰ, ਧਰਵ ਧੀਰ ਉਚੇਚੇ ਤੌਰ ‘ਤੇ ਸ਼ਾਮਲ ਹੋਏ | ਉੱਘੇ ਹੋਮਿਓਪੈਥਿਕ ਡਾ. ਰਾਜੀਵ ਧੀਰ ਦੀ ਅਗਵਾਈ ਵਿਚ ਕਰਵਾਏ ਗਏ ਸਮਾਗਮ ਵਿਚ ਸਵ. ਡਾ. ਮਦਨ ਮੋਹਨ ਧੀਰ ਦੀ ਯਾਦ ਵਿਚ ਆਪਣੀ ਰਸੋਈ ਵਿਚ ਲਗਾਇਆ ਗਿਆ ਲੰਗਰ ਅਤੁੱਟ ਵਰਤਾਇਆ ਗਿਆ |