ਕਪੂਰਥਲਾ, 7 ਸਤੰਬਰ (ਵਿ.ਪ੍ਰ.)-ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾਈ ਬੁਲਾਰੇ ਓਮਕਾਰ ਕਾਲੀਆ ਨੇ ਆਪਣੇ ਨਿੱਜੀ ਰੁਝੇਵਿਆਂ ਕਾਰਨ ਅੱਜ ਸ਼ਿਵ ਸੈਨਾ ਬਾਲ ਠਾਕਰੇ ਦੇ ਮੁੱਖ ਬੁਲਾਰੇ ਤੇ ਮੈਂਬਰਸ਼ਿਪ ਤੋਂ ਆਪਣਾ ਅਸਤੀਫ਼ਾ ਸ਼ਿਵ ਸੈਨਾ ਊਧਮ ਬਾਲਾ ਸਾਹਿਬ ਠਾਕਰੇ ਦੇ ਸੂਬਾਈ ਪ੍ਰਧਾਨ ਯੋਗਰਾਜ ਸ਼ਰਮਾ ਨੂੰ ਭੇਜ ਦਿੱਤਾ ਹੈ | ਓਮਕਾਰ ਕਾਲੀਆ ਨੇ ਦੱਸਿਆ ਕਿ ਉਹ ਆਪਣੇ ਨਿੱਜੀ ਸਮੱਸਿਆਵਾਂ ਤੇ ਹੋਰ ਰੁਝੇਵਿਆਂ ਕਾਰਨ ਪਾਰਟੀ ਗਤੀਵਿਧੀਆਂ ਲਈ ਸਮਾਂ ਨਹੀਂ ਸੀ ਦੇ ਰਹੇ ਜਿਸ ਕਾਰਨ ਉਹ ਅਸਤੀਫ਼ਾ ਦੇ ਰਹੇ ਹਨ|