ਅਮਰੀਕਾ ਨਾਲ ਕੀਤੇ ਜਾ ਰਹੇ ਵਪਾਰਕ ਸਮਝੌਤੇ ਚੋਂ ਕਿਸਾਨੀ ਫ਼ਸਲਾਂ ਡੇਅਰੀ ਪਦਾਰਥ ਨੂੰ ਬਾਹਰ ਰੱਖਿਆ ਜਾਵੇ-ਸੁਰਿੰਦਰ ਸਿੰਘ ਸ਼ੇਰ ਗਿੱਲ
ਭੁਲੱਥ, 18 ਸਤੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ ਖੋਸਾ ਰਜਿ: ਦੀ ਮਹੀਨਾਵਾਰ ਮੀਟਿੰਗ ਭੋਗਪੁਰ ਰੋਡ ਭੁਲੱਥ ਵਿਖੇ ਗੁਰਦੁਆਰਾ ਸੁੱਖ ਸਾਗਰ ਸਾਹਿਬ ਬੇਰੀਆਂ ਵਾਲਾ ਰਾਜਪੁਰ ਵਿਖੇ ਫ਼ਕੀਰ ਸਿੰਘ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਕਪੂਰਥਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਉਚੇਚੇ ਤੌਰ ‘ਤੇ ਪੁੱਜੇ ਮੀਤ ਪ੍ਰਧਾਨ ਪੰਜਾਬ ਸਰਪੰਚ ਸੁਰਿੰਦਰ ਸਿੰਘ ਸ਼ੇਰ ਗਿੱਲ ਖੱਸਣ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਅਮਰੀਕਾ ਨਾਲੋਂ ਵਪਾਰਕ ਸਮਝੌਤਾ ਕਰਨ ਜਾ ਰਹੀ ਹੈ, ਉਸ ਦਰਮਿਆਨ ਕਿਸਾਨੀ ਫ਼ਸਲਾਂ , ਡੇਅਰੀ ਆਦਿ ਨੂੰ ਬਾਹਰ ਰੱਖਿਆ ਜਾਵੇ | ਇਸ ਮੌਕੇ ਹੋਰ ਕਿਸਾਨੀ ਦੇ ਭਖਦੇ ਮਸਲਿਆਂ ਤੇ ਵਿਚਾਰ ਵਟਾਂਦਰਾ ਕਰਦਿਆਂ ਯੂਨੀਅਨ ਨੇ ਮੰਗ ਕੀਤੀ ਕਿ ਝੋਨੇ ਦੀ ਫ਼ਸਲ ਅਗੇਤਾ ਪੱਕ ਕੇ ਮੰਡੀਆਂ ਵਿਚ ਆ ਗਈ ਹੈ, ਜਿਸ ਕਰਕੇ ਝੋਨੇ ਦੀ ਸਰਕਾਰੀ ਖ਼ਰੀਦ 20 ਸਤੰਬਰ ਤੋਂ ਚਾਲੂ ਕੀਤੀ ਜਾਵੇ ਤੇ ਮੰਡੀਆਂ ਵਿਚ ਲੋੜੀਂਦੇ ਪ੍ਰਬੰਧ ਕੀਤੇ ਜਾਣ | ਉਨ੍ਹਾਂ ਕਿਹਾ ਕਿ ਜੋ ਕਰਤਾਰਪੁਰ ਭੁਲੱਥ ਰੋਡ ‘ਤੇ ਨਜ਼ਦੀਕ ਕਸਬਾ ਕਰਤਾਰਪੁਰ ਦੇ ਸੀਵਰੇਜ ਲਾਈਨ ਪਾਈ ਗਈ ਹੈ, ਉਸ ਨੂੰ ਕਾਫ਼ੀ ਸਮਾਂ ਹੋ ਗਿਆ ਹੈ, ਜਿਸ ਕਰਕੇ ਸੜਕ ਜਲਦੀ ਤੋਂ ਜਲਦੀ ਬਣਾਈ ਜਾਵੇ ਤਾਂ ਕਿ ਲੋਕਾਂ ਨੂੰ ਇਸ ਰੋਡ ਤੇ ਆਉਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਜਨਕ ਰਾਜ ਇੰਸਪੈਕਟਰ , ਗੁਰਚਰਨ ਸਿੰਘ ਖੱਸਣ ਜਗਦੀਸ਼ ਸਿੰਘ ਖੱਸਣ, ਗੁਰਬਚਨ ਸਿੰਘ , ਬਲਵਿੰਦਰ ਸਿੰਘ, ਗੁਰਮੀਤ ਸਿੰਘ, ਮਹਿੰਦਰ ਸਿੰਘ ਲਿੱਟਾ, ਦਲੀਪ ਸਿੰਘ, ਖੁਸ਼ਪਾਲ ਸਿੰਘ ਬਾਗਵਾਨਪੁਰ, ਦਸਤਾਰ ਸਿੰਘ ਕੰਗ ਬਾਗਵਾਨਪੁਰ, ਦਲਜੀਤ ਸਿੰਘ, ਅਜੀਤ ਸਿੰਘ ਲਿੱਟਾਂ, ਹਰਦੇਵ ਸਿੰਘ ਮਾਡਲ ਟਾਊਨ, ਆਜ਼ਾਦ ਸਿੰਘ, ਬਿੱਕਰ ਸਿੰਘ, ਹਰਦੀਪ ਸਿੰਘ ਲਿੱਟਾਂ, ਸੁਰਿੰਦਰ ਕੁਮਾਰ ਖੱਸਣ, ਭੁਪਿੰਦਰਜੀਤ ਸਿੰਘ ਮਾਨਾ ਤਲਵੰਡੀ, ਹਰਭਜਨ ਸਿੰਘ, ਜਸਬੀਰ ਸਿੰਘ ਬਾਜਵਾ, ਰਣਜੀਤ ਸਿੰਘ ਤੇ ਹੋਰ ਕਿਸਾਨ ਆਗੂ ਹਾਜ਼ਰ ਸਨ |