19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਚੋਰਾਂ ਦਾ ਕਹਿਰ, ਕਰਿਆਨੇ ਦੀ ਦੁਕਾਨ ਦੇ ਤਾਲੇ ਤੋੜ ਕੇ ਨਕਦੀ ਤੇ ਸਾਮਾਨ ਚੋਰੀ

ਫਗਵਾੜਾ, 18 ਸਤੰਬਰ (ਹਰਜੋਤ ਸਿੰਘ ਚਾਨਾ)-ਸ਼ਹਿਰ ‘ਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ | ਬੀਤੀ ਰਾਤ ਚੋਰਾਂ ਨੇ ਨਿਊ ਮੰਡੀ ਰੋਡ ‘ਤੇ ਸਥਿਤ ਇੱਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਸਾਮਾਨ ਚੋਰੀ ਕਰਕੇ ਲੈ ਗਏ | ਜਾਣਕਾਰੀ ਦਿੰਦਿਆਂ ਦੀਪਕ ਨੇ ਦੱਸਿਆ ਕਿ ਉਸਦੀ ਨਿਊ ਮੰਡੀ ਰੋਡ ‘ਤੇ ਰਜਿੰਦਰ ਦੀ ਹੱਟੀ ਨਾਮੀ ਦੁਕਾਨ ਹੈ ਤੇ ਉਹ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਦੁਕਾਨ ‘ਤੇ ਪਹੁੰਚਿਆ ਤਾਂ ਦੁਕਾਨ ਦੇ ਕਾਊਾਟਰ ਦੇ ਦਰਵਾਜ਼ੇ ਟੁੱਟੇ ਹੋਏ ਸਨ | ਜਾਂਚ ਕਰਨ ‘ਤੇ ਪਤਾ ਲੱਗਾ ਕਿ ਚੋਰ ਦੁਕਾਨ ‘ਚੋਂ ਕਾਜੂ, ਬਦਾਮ, ਮਗਜ਼ ਤੇ ਬੇਕਰੀ ਦੀਆਂ ਵੱਖ-ਵੱਖ ਵਸਤਾਂ ਚੋਰੀ ਕਰਕੇ ਲੈ ਗਏ | ਇਸ ਤੋਂ ਇਲਾਵਾ ਦੁਕਾਨ ‘ਚ ਰੱਖਿਆ ਗੱਲਾ ਤੋੜ ਕੇ ਉਸ ਵਿਚੋਂ ਕਰੀਬ ਪੰਜ ਹਜ਼ਾਰ ਦੀ ਨਕਦੀ ਵੀ ਚੋਰੀ ਕਰ ਲਈ ਗਈ | ਜਿਸ ਨਾਲ ਕਰੀਬ 25 ਤੋਂ 30 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ | ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ |

ਅਜੀਤ ਡੈਸਕ 19-09-2026

ਪਿਛਲੀ ਖ਼ਬਰ ਆਮਦਨ ਕਰ ਵਿਭਾਗ ਵਲੋਂ ਐੱਲ.ਪੀ.ਯੂ. ਵਿਖੇ ‘ਆਮਦਨ ਕਰ ਚਿੰਤਨ ਸੈਮੀਨਾਰ’ ਕਰਵਾਇਆ ਅਗਲੀ ਖ਼ਬਰ ਅਰਬਨ ਅਸਟੇਟ ਦਾ ਸੈਕੰਡਰੀ ਕੂੜਾ ਪੁਆਇੰਟ ਪੱਕੇ ਤੌਰ ’ਤੇ ਬੰਦ ਤਿੰਨ ਗੱਡੀਆਂ ਘਰ-ਘਰ ਜਾ ਕੇ ਇਕੱਠਾ ਕਰਨਗੀਆਂ ਕੂੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।