19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਦਾਣਾ ਮੰਡੀ ਕਪੂਰਥਲਾ ਵਿਚ ਘੱਟ ਰੇਟ ’ਤੇ ਝੋਨਾ ਖ਼ਰੀਦਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ-ਰਾਣਾ ਸੈਦੋਵਾਲ ਡੀ.ਸੀ. ਤੇ ਡੀ.ਐੱਫ.ਐੱਸ.ਸੀ. ਨੂੰ ਦਿੱਤੇ ਗਏ ਮੰਗ ਪੱਤਰ

ਕਪੂਰਥਲਾ, 18 ਸਤੰਬਰ (ਵਿ. ਪ੍ਰ.)

ਅਜੀਤ ਡੈਸਕ 19-09-2026
ਕਪੂਰਥਲਾ, 18 ਸਤੰਬਰ (ਵਿ.ਪ੍ਰ.)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਸੈਦੋਵਾਲ ਦੀ ਅਗਵਾਈ ਵਿਚ ਯੂਨੀਅਨ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਤੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੂੰ ਮਿਲ ਕੇ ਮੰਗ ਕੀਤੀ ਕਿ ਕਪੂਰਥਲਾ ਦਾਣਾ ਮੰਡੀ ਵਿਚ ਵਪਾਰੀਆਂ ਵਲੋਂ ਕਿਸਾਨਾਂ ਦਾ ਝੋਨਾ ਸਮਰਥਨ ਮੁੱਲ ਤੋਂ ਕਥਿਤ ਤੌਰ ‘ਤੇ 400 ਤੋਂ ਲੈ ਕੇ 500 ਰੁਪਏ ਘੱਟ ਰੇਟ ‘ਤੇ ਖ਼ਰੀਦਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਇਸ ਸਮੇਂ ਮਾਝਾ ਤੇ ਹੋਰ ਖੇਤਰਾਂ ਨਾਲ ਸਬੰਧਿਤ ਕਿਸਾਨ ਦਾਣਾ ਮੰਡੀ ਵਿਚ ਝੋਨਾ ਲੈ ਕੇ ਆ ਰਹੇ ਹਨ ਤੇ ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਨਾ ਕੀਤੇ ਜਾਣ ਕਾਰਨ ਵਪਾਰੀ ਮਨਮਾਨੇ ਢੰਗ ਨਾਲ ਝੋਨੇ ਦਾ ਭਾਅ ਲਾ ਕੇ ਕਿਸਾਨਾਂ ਦਾ ਕਥਿਤ ਤੌਰ ‘ਤੇ ਸ਼ੋਸ਼ਣ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਦਾਣਾ ਮੰਡੀ ਵਿਚ ਕਿਸਾਨਾਂ ਦਾ ਸ਼ੋਸ਼ਣ ਨਾ ਰੋਕਿਆ ਗਿਆ ਤਾਂ ਭਾਰਤੀ ਕਿਸਾਨ ਯੂਨੀਅਨ ਕਿਸਾਨਾਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ | ਇਸੇ ਦੌਰਾਨ ਹੀ ਯੂਨੀਅਨ ਵਲੋਂ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਇਸ ਮਾਮਲੇ ਦੀ ਪੜਤਾਲ ਕਰਵਾਉਣ ਦੀ ਮੰਗ ਕੀਤੀ | ਯੂਨੀਅਨ ਆਗੂਆਂ ਨੇ ਦੱਸਿਆ ਕਿ ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਬੰਧਿਤ ਮੰਗ ਪੱਤਰ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੂੰ ਭੇਜ ਕੇ ਕਿਸਾਨਾਂ ਦੀ ਇਸ ਸਮੱਸਿਆ ਦੇ ਨਿਪਟਾਰੇ ਦੀ ਹਦਾਇਤ ਕੀਤੀ | ਇਸ ਮੌਕੇ ਯੂਨੀਅਨ ਆਗੂ ਸੁਰਜੀਤ ਸਿੰਘ ਨੱਥੂ ਚਾਹਲ, ਬਿੰਦੂ ਸੁੰਨੜਵਾਲ, ਮਨਜਿੰਦਰ ਕਮਲ, ਅਮਰਜੀਤ ਸਿੰਘ ਢੱਪਈ, ਸਰਬਜੀਤ ਸਿੰਘ, ਰਾਜਬੀਰ ਸਿੰਘ ਚਮਿਆਰਾ, ਹਰਜੀਤ ਸਿੰਘ ਸਾਬਕਾ ਸਰਪੰਚ ਸੈਦੋਵਾਲ, ਪਰਵਿੰਦਰ ਸਿੰਘ ਸਰਪੰਚ ਸੈਦੋਵਾਲ, ਚੰਨ ਮੋਮੀ ਤੇ ਹੋਰ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਝੋਨੇ ਦੀ ਸਰਕਾਰੀ ਖ਼ਰੀਦ ਤੁਰੰਤ ਸ਼ੁਰੂ ਕਰੇ ਪੰਜਾਬ ਸਰਕਾਰ : ਭਾਕਿਯੂ ਕਾਦੀਆਂ ਮੰਡੀਆਂ ਵਿਚ ਝੋਨੇ ਦੇ ਅੰਬਾਰ, ਘੱਟ ਭਾਅ... ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।