25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸਿਵਲ ਹਸਪਤਾਲ ਭੁਲੱਥ ’ ਚ ਡਾ . ਤੁਸ਼ਾਰ ਆਹਲੂਵਾਲੀਆ ਵਲੋਂ ਮਰੀਜ਼ਾਂ ਦੇ ਗੋਡਿਆਂ ਦਾ ਸਫਲ ਆਪ੍ਰੇਸ਼ਨ

ਭੁਲੱਥ, 24 ਸਤੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਸਿਵਲ ਹਸਪਤਾਲ ਵਿਖੇ ਡਾ. ਤੁਸ਼ਾਰ ਆਹਲੂਵਾਲੀਆ ਵਲੋਂ ਦੋ ਮਰੀਜ਼ਾਂ ਦੇ ਗੋਡਿਆਂ ਦਾ ਸਫਲ ਆਪੇ੍ਸ਼ਨ ਕਰਕੇ ਗੋਡੇ ਬਦਲੇ ਗਏ | ਡਾ.

ਅਜੀਤ ਡੈਸਕ 25-09-2026
ਭੁਲੱਥ, 24 ਸਤੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਸਿਵਲ ਹਸਪਤਾਲ ਵਿਖੇ ਡਾ. ਤੁਸ਼ਾਰ ਆਹਲੂਵਾਲੀਆ ਵਲੋਂ ਦੋ ਮਰੀਜ਼ਾਂ ਦੇ ਗੋਡਿਆਂ ਦਾ ਸਫਲ ਆਪੇ੍ਸ਼ਨ ਕਰਕੇ ਗੋਡੇ ਬਦਲੇ ਗਏ | ਡਾ. ਤੁਸ਼ਾਰ ਆਹਲੂਵਾਲੀਆ ਨੇ ਦੱਸਿਆ ਕਿ ਦਰਸ਼ਨਾ ਰਾਣੀ ਅਤੇ ਲੱਖਣ ਕੇ ਪੱਡੇ ਦੀ ਰੀਟਾ ਦੋਵੇਂ ਮਰੀਜ਼ ਗੋਡਿਆਂ ਦੀ ਗੰਭੀਰ ਸਮੱਸਿਆ ਤੋਂ ਪੀੜਤ ਸਨ ਤੇ ਸਿਰਫ਼ ਵਾਕਰ ਦੀ ਸਹਾਇਤਾ ਨਾਲ ਚੱਲ ਫਿਰ ਸਕਦੇ ਸਨ | ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਐਪੀਡਿਊਰਲ ਐਨੇਸਥੀਸੀਆ ਤੇ ਪੇਨ ਇਫਿਊਜਨ ਪੰਪ ਦੀ ਵੀ ਸਹੂਲਤ ਉਪਲਬਧ ਹੈ, ਜਿਸ ਨਾਲ ਸਰਜਰੀ ਤੋਂ ਬਾਅਦ ਮਰੀਜ਼ਾਂ ਦੇ ਦਰਦ ਨੂੰ ਕਾਫ਼ੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਲੋੜਵੰਦ ਮਰੀਜ਼ਾਂ ਨੂੰ ਇਸ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ | ਇਸ ਮੌਕੇ ਐਸ.ਐਮ.ਓ. ਡਾ. ਹਰਜਿੰਦਰ ਸਿੰਘ, ਫਾਰਮੇਸੀ ਅਫ਼ਸਰ ਕਿਰਨ, ਐਮ.ਪੀ.ਐਚ. ਗੁਰਜੀਤ ਸਿੰਘ ਤੇ ਰਾਹੁਲ ਮੌਜੂਦ ਸਨ |
ਪਿਛਲੀ ਖ਼ਬਰ ਹਲਕਾ ਗਿੱਲ ਯੂਥ ਵਿੰਗ ਪ੍ਰਧਾਨ ਮਨਜੋਤ ਸਿੰਘ ਡੇਹਲੋਂ ਸਮੇਤ ਵੱਡੀ ਗਿਣਤੀ ਵਿਚ ਨੌਜਵਾਨਾਂ ਦਾ ਸਨਮਾਨ ਨੌਜਵਾਨਾਂ ਦੇ ਜੁੜਨ... ਅਗਲੀ ਖ਼ਬਰ ਮਾਰਕੀਟ ਕਮੇਟੀ ਭੁਲੱਥ ਦੇ ਨਵ - ਨਿਯੁਕਤ ਚੇਅਰਮੈਨ ਸਰਬਜੀਤ ਸਿੰਘ ਪੱਪਲ ਦੀ ਤਾਜਪੋਸ਼ੀ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।