03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸ਼ਹਿਰ ’ਚ ਸਟਰੀਟ ਲਾਈਟਾਂ ਸੰਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ 4 ਟੀਮਾਂ ਦਾ ਗਠਨ-ਅਕਾਸ਼ ਬਾਂਸਲ

ਕਪੂਰਥਲਾ, 2 ਅਕਤੂਬਰ (ਅਮਰਜੀਤ ਕੋਮਲ)-ਸ਼ਹਿਰ ਵਿਚ ਸਟਰੀਟ ਲਾਈਟਾਂ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਨਗਰ ਨਿਗਮ ਵਲੋਂ ਆਊਟ ਸੋਰਸਿੰਗ ਰਾਹੀਂ ਤਾਇਨਾਤ ਕਰਮਚਾਰੀਆਂ ਦੀਆਂ ਚਾਰ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ | ਇਹ ਟੀਮਾਂ ਸ਼ਹਿਰ ਵਿਚ ਸਟਰੀਟ ਲਾਈਟਾਂ ਦੀ ਸਾਂਭ ਸੰਭਾਲ, ਮੁਰੰਮਤ ਤੇ ਦੇਖ ਰੇਖ ਦਾ ਕੰਮ ਕਰਨਗੀਆਂ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਮ ਪ੍ਰਸ਼ਾਸਕ ਨਗਰ ਨਿਗਮ ਕਪੂਰਥਲਾ ਨੇ ਦੱਸਿਆ ਕਿ ਹਰੇਕ ਟੀਮ ’ਚ ਇਲੈੱਕਟ੍ਰੀਸ਼ਨ ਅਤੇ ਸਹਾਇਕ ਕਰਮਚਾਰੀ ਸ਼ਾਮਿਲ ਹਨ ਤੇ ਉਨ੍ਹਾਂ ਨੂੰ ਵੱਖ-ਵੱਖ ਵਾਰਡਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤਾਂ ਜੋ ਸਟਰੀਟ ਲਾਈਟ ਦੀ ਨਿਯਮਤ ਜਾਂਚ, ਸਮੇਂ ਸਿਰ ਮੁਰੰਮਤ ਤੇ ਪ੍ਰਭਾਵਸ਼ਾਲੀ ਨਿਗਰਾਨੀ ਯਕੀਨੀ ਬਣਾਈ ਜਾ ਸਕੇ | ਉਨ੍ਹਾਂ ਕਿਹਾ ਕਿ ਟੀਮ ਨੰਬਰ 1 ਵਿਚ ਇਲੈੱਕਟ੍ਰੀਸ਼ਨ ਕੁਲਦੀਪ ਸਿੰਘ ਤੇ ਰਾਜ ਕੁਮਾਰ ਵਾਰਡ ਨੰਬਰ 1 ਤੋਂ 50 ਵਿਚ ਪੈਂਦੇ ਖੇਤਰਾਂ ਦੀ ਦੇਖ ਰੇਖ ਕਰੇਗੀ | ਟੀਮ ਨੰਬਰ 2 ਇਲੈੱਕਟ੍ਰੀਸ਼ਨ ਬੱਬੂ ਅਤੇ ਕਮਲਜੀਤ ਸਿੰਘ ਵਾਰਡ ਨੰਬਰ 1 ਤੋਂ 17 ਤੱਕ ਸਟਰੀਟ ਲਾਈਟਾਂ ਦੀ ਸਾਂਭ ਸੰਭਾਲ ਕਰਨਗੇ | ਇਸੇ ਤਰ੍ਹਾਂ ਵਾਰਡ ਨੰਬਰ 18 ਤੋਂ 35 ਤੱਕ ਇਲੈੱਕਟ੍ਰੀਸ਼ਨ ਅਮਨਦੀਪ (ਤੇ ਪਵਨ ਕੁਮਾਰ ਦੀ ਟੀਮ, ਜਦਕਿ ਵਾਰਡ ਨੰਬਰ 36 ਤੋਂ 50 ਤੱਕ ਇਲੈੱਕਟ੍ਰੀਸ਼ਨ ਪੰਕਜ, ਸ਼ੇਰ ਸਿੰਘ ਤੇ ਦਮਨਪ੍ਰੀਤ ਸਿੰਘ ਦੀ ਟੀਮ ਸਟਰੀਟ ਲਾਈਟਾਂ ਦੀ ਦੇਖ ਰੇਖ ਕਰੇਗੀ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਟਰੀਟ ਲਾਈਟਾਂ ਸਬੰਧੀ ਕਿਸੇ ਵੀ ਸ਼ਿਕਾਇਤ ਦੇ ਨਿਪਟਾਰੇ ਲਈ ਟੀਮ ਨੰਬਰ 1 ਦੇ ਇਲੈੱਕਟ੍ਰੀਸ਼ਨ ਕੁਲਦੀਪ ਸਿੰਘ ਦੇ ਮੋਬਾਈਲ ਨੰਬਰ 98723-52736, ਟੀਮ ਨੰਬਰ 2 ਦੇ ਇਲੈੱਕਟ੍ਰੀਸ਼ਨ ਬੱਬੂ ਦੇ ਮੋਬਾਈਲ ਨੰਬਰ 97791-75087, ਟੀਮ ਨੰਬਰ 3 ਦੇ ਇਲੈੱਕਟ੍ਰੀਸ਼ਨ ਅਮਨਦੀਪ ਸਿੰਘ ਦੇ ਮੋਬਾਈਲ ਨੰਬਰ 70875-11230 ਤੇ ਟੀਮ ਨੰਬਰ 4 ਦੇ ਇਲੈੱਕਟ੍ਰੀਸ਼ਨ ਪੰਕਜ ਦੇ ਮੋਬਾਈਲ ਨੰਬਰ 87280-40987 ‘ਤੇ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਸਟਰੀਟ ਲਾਈਟ ਬੰਦ ਜਾਂ ਖ਼ਰਾਬ ਹੈ ਤਾਂ ਇਸ ਦੀ ਸੂਚਨਾ ਸਬੰਧਿਤ ਟੀਮ ਦੇ ਮੈਂਬਰ ਨੂੰ ਦਿੱਤੀ ਜਾਵੇ |

ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ 03-10-2026

ਪਿਛਲੀ ਖ਼ਬਰ ਦਾਣਾ ਮੰਡੀ ਫੱਤੂਢੀਂਗਾ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਹੋਈ ਸ਼ੁਰੂ ਪਹਿਲੇ ਦਿਨ ਕਰੀਬ 4 ਹਜ਼ਾਰ ਗੱਟਾ ਸਰਕਾਰ ਵੱਲੋਂ ਖਰੀ... ਅਗਲੀ ਖ਼ਬਰ ਸਵੱਛਤਾ ਹੀ ਸੇਵਾ ਅਭਿਆਨ ਤਹਿਤ ਆਰ.ਸੀ.ਐਫ. ਵਿਚ ਸਵੱਛਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕਰਵਾਈਆਂ ਵੱਖ-ਵੱਖ ਗਤੀਵਿਧੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।