ਪ੍ਰੀਤ ਸੰਗੋਜਲਾ ਨੂੰ ਸਦਮਾ, ਭੈਣ ਦਾ ਦਿਹਾਂਤ
ਭੰਡਾਲ ਬੇਟ, 2 ਅਕਤੂਬਰ (ਜੋਗਿੰਦਰ ਸਿੰਘ ਜਾਤੀਕੇ)-ਪਿੰਡ ਸੰਗੋਜਲਾ ਦੇ ਸਾਬਕਾ ਸਰਪੰਚ ਮਨਜੀਤ ਸਿੰਘ, ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਪ੍ਰੀਤ ਸੰਗੋਜਲਾ ਅਤੇ ਸਮਾਜ ਸੇਵੀ ਜੀਤ ਸਿੰਘ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਵੱਡੇ ਭੈਣ ਜੀ ਜਸਬੀਰ ਸਿੰਘ ਸਾਬਕਾ ਸਰਪੰਚ ਪਿੰਡ ਅਲੋਦੀਪੁਰ ਦੀ ਸੰਖੇਪ ਬਿਮਾਰੀ ਦੌਰਾਨ ਮੌਤ ਹੋ ਗਈ | ਇਸ ਮੌਕੇ ਹਲਕਾ ਇੰਚਾਰਜ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਦੇ ਹਲਕਾ ਇੰਚਾਰਜ ਜਗਜੀਤ ਸਿੰਘ ਧਾਲੀਵਾਲ ਬਾਬਾ ਜੱਗਾ, ਬਾਬਾ ਵਿਜੇ ਕੁਮਾਰ ਹਮੀਰਾ, ਜਰਨਲਿਸਟ ਯੂਨੀਅਨ ਦੇ ਜ਼ਿਲ੍ਹਾ ਚੇਅਰਮੈਨ ਜੋਗਿੰਦਰ ਸਿੰਘ ਜਾਤੀਕੇ, ਜਨਰਲ ਸਕੱਤਰ ਬਰਿੰਦਰ ਸਿੰਘ ਚਾਨਾ, ਐਡਵੋਕੇਟ ਹਰਜੀਤ ਸਿੰਘ ਫਜ਼ਲਾਬਾਦ, ਉਪ ਪ੍ਰਧਾਨ ਸੁਖਵਿੰਦਰ ਸੋਹੀ, ਅਸ਼ੋਕ ਕੁਮਾਰ ਗੋਗਨਾ, ਜਤਿੰਦਰ ਸਿੰਘ ਫ਼ੌਜੀ, ਤਰਲੋਚਨ ਸਿੰਘ ਚਾਹਲ, ਸਰਪ੍ਰਸਤ ਅਵਿਨਾਸ਼ ਸ਼ਰਮਾ, ਬਲਜੀਤ ਸਿੰਘ, ਸੰਤੋਖ ਸਿੰਘ ਵਿਰਦੀ, ਅਮਰੀਕ ਸਿੰਘ ਮੱਲ੍ਹੀ, ਕੁਲਵਿੰਦਰ ਸਿੰਘ ਲਾਡੀ, ਬਿਕਰਮਜੀਤ ਸਿੰਘ ਤਲਵੰਡੀ, ਪਰਮਜੀਤ ਸੰਨੀ, ਹਰਸ਼ਦੀਪ ਟਾਂਡੀ, ਹਰਵਿੰਦਰ ਸਿੰਘ ਬੱਗਾ, ਅਰੁਣ ਸ਼ਰਮਾ, ਐਡਵੋਕੇਟ ਪਵਨ ਕਾਲੀਆ ਆਦਿ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |