04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪੀਰ ਬਾਬਾ ਮੁਹੰਮਦ ਸ਼ਾਹ ਬੁਖਾਰੀ ਦੀ ਯਾਦ ’ਚ ਯਾਦਗਾਰੀ ਛਿੰਝ ਮੇਲਾ

ਤਲਵੰਡੀ ਚੌਧਰੀਆਂ, 2 ਅਕਤੂਬਰ (ਪਰਸਨ ਲਾਲ ਭੋਲਾ)-ਪੀਰ ਬਾਬਾ ਮੁਹੰਮਦ ਸ਼ਾਹ ਬੁਖਾਰੀ ਦੇ ਸਾਲਾਨਾ ਉਰਸ ਦੇ ਮੌਕੇ ਯਾਦਗਾਰੀ ਛਿੰਝ ਮੇਲਾ ਅਤੇ ਲੜਕੇ, ਲੜਕੀਆਂ ਦੇ ਸ਼ੋਅ ਮੈਚ ਕਰਵਾਏ ਗਏ | ਛਿੰਝ ਮੇਲੇ ਵਿਚ ਮਕਰੋੜ, ਪੱਖੋਕੇ, ਰਸੂਲਪੁਰ, ਮਸੀਤਾਂ, ਖੈੜਾ ਮੰਦਰ ਅਤੇ ਡਡਵਿੰਡੀ ਅਖਾੜਿਆਂ ਦੇ ਨਾਮਵਰ ਪਹਿਲਵਾਨਾਂ ਨੇ ਭਾਗ ਲਿਆ | ਸਮੁੱਚਾ ਦੰਗਲ ਨਰਿੰਦਰ ਸਿੰਘ ਬਾਜਵਾ, ਪਰਮਿੰਦਰ ਸਿੰਘ ਘੁੰਮਣ, ਕੁਲਵੰਤ ਸਿੰਘ ਸਾਬਕਾ ਸਰਪੰਚ, ਪਰਮਜੀਤ ਟਿੱਬਾ, ਸੁਰਜੀਤ ਸਿੰਘ ਅਤੇ ਲੈਕਚਰਾਰ ਗੁਰਦਿਆਲ ਸਿੰਘ ਦੀ ਦੇਖ ਰੇਖ ਹੇਠ ਹੋਈਆਂ | ਪਟਕੇ ਦੀ ਕੁਸ਼ਤੀ ਗੁਰਜੀਤ ਚੰਡੀਗੜ੍ਹ ਅਤੇ ਆਕਾਸ਼ ਤਰਨ ਤਾਰਨ ਵਿਚਕਾਰ ਹੋਈ ਜਿਸ ਵਿਚ ਗੁਰਜੀਤ ਸਿੰਘ ਨੇ ਆਕਾਸ਼ ਨੂੰ ਚਿੱਤ ਕਰਕੇ ਪਟਕੇ ਦੀ ਕੁਸ਼ਤੀ ਜਿੱਤੀ | ਜੇਤੂ ਪਹਿਲਵਾਨ ਨੂੰ ਸਾਬਕਾ ਸਰਪੰਚ ਬਲਵੀਰ ਸਿੰਘ ਅਤੇ ਉਸਦੇ ਪੁੱਤਰ ਲਵਦੀਪ ਸਿੰਘ ਕੈਨੇਡਾ ਨੇ ਨਗਦ ਰਾਸ਼ੀ ਨਾਲ ਨਿਵਾਜਿਆ | ਲੜਕੀਆਂ ਦੇ ਸ਼ੋ ਮੈਚ ਵਿਚ ਬਾਬਾ ਦੀਪ ਸਿੰਘ ਕਬੱਡੀ ਕਲੱਬ ਗੁਰਦਾਸਪੁਰ ਨੂੰ ਮਾਨਸਾ ਦੀ ਕਬੱਡੀ ਕਲੱਬ ਕੋਟੜਾ ਤੋਂ ਸਕਸ਼ਤ ਦਾ ਸਾਹਮਣਾ ਕਰਨਾ ਪਿਆ | ਸਮਾਗਮ ਵਿਚ ਪੁੱਜੇ ਬਤੌਰ ਮੁੱਖ ਮਹਿਮਾਨ ਅਰਜਨਾ ਅਵਾਰਡੀ ਸੱਜਣ ਸਿੰਘ ਚੀਮਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਤੇ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਇਸ ਮੌਕੇ ਉਨ੍ਹਾਂ ਬਾਬਾ ਮੁਹੰਮਦ ਸ਼ਾਹ ਬੁਖਾਰੀ ਦੇ ਸਾਲਾਨਾ ਅਤੇ ਇਸ ਖੇਡ ਮੇਲੇ ਦੀ ਪ੍ਰਬੰਧਕਾਂ ਨੂੰ ਵਧਾਈ ਦਿੱਤੀ | ਲੜਕੀਆਂ ਦੀ ਜੇਤੂ ਟੀਮ ਨੂੰ ਸਵਰਗਵਾਸੀ ਰਘਬੀਰ ਸਿੰਘ ਦੇ ਪਰਿਵਾਰ ਅਤੇ ਉਨ੍ਹਾਂ ਦੇ ਲੜਕੇ ਰਮਨਦੀਪ ਸਿੰਘ ਜਰਮਨ ਵੱਲੋਂ 31 ਹਜ਼ਾਰ ਰੁਪਏ ਨਾਲ ਨਿਵਾਜਿਆ ਗਿਆ ਜਦ ਕਿ ਉਪ ਜੇਤੂ ਟੀਮ ਨੂੰ ਸੁਰਜੀਤ ਸਿੰਘ ਸਾਗਰ ਅਤੇ ਉਨ੍ਹਾਂ ਦੇ ਲੜਕੇ ਔਸ਼ਨ ਰੰਧਾਵਾ ਅਤੇ ਕੈ ਕੈਸ਼ਿਵ ਰੰਧਾਵਾ ਵੱਲੋਂ 21000 ਰੁਪਏ ਨਾਲ ਹੌਸਲਾ ਅਫਜਾਈ ਕੀਤੀ | ਰੋਬਨ ਪ੍ਰੀਤ ਸਿੰਘ ਜਰਮਨ ਅਤੇ ਜਸਪ੍ਰੀਤ ਸਿੰਘ ਯੂ. ਕੇ.

ਅਜੀਤ ਡੈਸਕ 03-10-2026
ਤਲਵੰਡੀ ਚੌਧਰੀਆਂ, 2 ਅਕਤੂਬਰ (ਪਰਸਨ ਲਾਲ ਭੋਲਾ)-ਪੀਰ ਬਾਬਾ ਮੁਹੰਮਦ ਸ਼ਾਹ ਬੁਖਾਰੀ ਦੇ ਸਾਲਾਨਾ ਉਰਸ ਦੇ ਮੌਕੇ ਯਾਦਗਾਰੀ ਛਿੰਝ ਮੇਲਾ ਅਤੇ ਲੜਕੇ, ਲੜਕੀਆਂ ਦੇ ਸ਼ੋਅ ਮੈਚ ਕਰਵਾਏ ਗਏ | ਛਿੰਝ ਮੇਲੇ ਵਿਚ ਮਕਰੋੜ, ਪੱਖੋਕੇ, ਰਸੂਲਪੁਰ, ਮਸੀਤਾਂ, ਖੈੜਾ ਮੰਦਰ ਅਤੇ ਡਡਵਿੰਡੀ ਅਖਾੜਿਆਂ ਦੇ ਨਾਮਵਰ ਪਹਿਲਵਾਨਾਂ ਨੇ ਭਾਗ ਲਿਆ | ਸਮੁੱਚਾ ਦੰਗਲ ਨਰਿੰਦਰ ਸਿੰਘ ਬਾਜਵਾ, ਪਰਮਿੰਦਰ ਸਿੰਘ ਘੁੰਮਣ, ਕੁਲਵੰਤ ਸਿੰਘ ਸਾਬਕਾ ਸਰਪੰਚ, ਪਰਮਜੀਤ ਟਿੱਬਾ, ਸੁਰਜੀਤ ਸਿੰਘ ਅਤੇ ਲੈਕਚਰਾਰ ਗੁਰਦਿਆਲ ਸਿੰਘ ਦੀ ਦੇਖ ਰੇਖ ਹੇਠ ਹੋਈਆਂ | ਪਟਕੇ ਦੀ ਕੁਸ਼ਤੀ ਗੁਰਜੀਤ ਚੰਡੀਗੜ੍ਹ ਅਤੇ ਆਕਾਸ਼ ਤਰਨ ਤਾਰਨ ਵਿਚਕਾਰ ਹੋਈ ਜਿਸ ਵਿਚ ਗੁਰਜੀਤ ਸਿੰਘ ਨੇ ਆਕਾਸ਼ ਨੂੰ ਚਿੱਤ ਕਰਕੇ ਪਟਕੇ ਦੀ ਕੁਸ਼ਤੀ ਜਿੱਤੀ | ਜੇਤੂ ਪਹਿਲਵਾਨ ਨੂੰ ਸਾਬਕਾ ਸਰਪੰਚ ਬਲਵੀਰ ਸਿੰਘ ਅਤੇ ਉਸਦੇ ਪੁੱਤਰ ਲਵਦੀਪ ਸਿੰਘ ਕੈਨੇਡਾ ਨੇ ਨਗਦ ਰਾਸ਼ੀ ਨਾਲ ਨਿਵਾਜਿਆ | ਲੜਕੀਆਂ ਦੇ ਸ਼ੋ ਮੈਚ ਵਿਚ ਬਾਬਾ ਦੀਪ ਸਿੰਘ ਕਬੱਡੀ ਕਲੱਬ ਗੁਰਦਾਸਪੁਰ ਨੂੰ ਮਾਨਸਾ ਦੀ ਕਬੱਡੀ ਕਲੱਬ ਕੋਟੜਾ ਤੋਂ ਸਕਸ਼ਤ ਦਾ ਸਾਹਮਣਾ ਕਰਨਾ ਪਿਆ | ਸਮਾਗਮ ਵਿਚ ਪੁੱਜੇ ਬਤੌਰ ਮੁੱਖ ਮਹਿਮਾਨ ਅਰਜਨਾ ਅਵਾਰਡੀ ਸੱਜਣ ਸਿੰਘ ਚੀਮਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਤੇ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਇਸ ਮੌਕੇ ਉਨ੍ਹਾਂ ਬਾਬਾ ਮੁਹੰਮਦ ਸ਼ਾਹ ਬੁਖਾਰੀ ਦੇ ਸਾਲਾਨਾ ਅਤੇ ਇਸ ਖੇਡ ਮੇਲੇ ਦੀ ਪ੍ਰਬੰਧਕਾਂ ਨੂੰ ਵਧਾਈ ਦਿੱਤੀ | ਲੜਕੀਆਂ ਦੀ ਜੇਤੂ ਟੀਮ ਨੂੰ ਸਵਰਗਵਾਸੀ ਰਘਬੀਰ ਸਿੰਘ ਦੇ ਪਰਿਵਾਰ ਅਤੇ ਉਨ੍ਹਾਂ ਦੇ ਲੜਕੇ ਰਮਨਦੀਪ ਸਿੰਘ ਜਰਮਨ ਵੱਲੋਂ 31 ਹਜ਼ਾਰ ਰੁਪਏ ਨਾਲ ਨਿਵਾਜਿਆ ਗਿਆ ਜਦ ਕਿ ਉਪ ਜੇਤੂ ਟੀਮ ਨੂੰ ਸੁਰਜੀਤ ਸਿੰਘ ਸਾਗਰ ਅਤੇ ਉਨ੍ਹਾਂ ਦੇ ਲੜਕੇ ਔਸ਼ਨ ਰੰਧਾਵਾ ਅਤੇ ਕੈ ਕੈਸ਼ਿਵ ਰੰਧਾਵਾ ਵੱਲੋਂ 21000 ਰੁਪਏ ਨਾਲ ਹੌਸਲਾ ਅਫਜਾਈ ਕੀਤੀ | ਰੋਬਨ ਪ੍ਰੀਤ ਸਿੰਘ ਜਰਮਨ ਅਤੇ ਜਸਪ੍ਰੀਤ ਸਿੰਘ ਯੂ.ਕੇ. ਵਲੋਂ ਸਪੋਂਸਰ ਕੀਤੀਆਂ ਸਵਰਗਵਾਸੀ ਰਘਬੀਰ ਸਿੰਘ ਮਸੀਤਾਂ ਜਰਮਨ ਅਤੇ ਸਾਹਿਤ ਟਰੈਵਰ ਕਬੱਡੀ ਕਲੱਬ ਮਨੀਲਾ ਦੇ ਲੜਕਿਆਂ ਦਾ ਐਕਸ਼ਨ ਸ਼ੋਅ ਮੈਚ ਵੀ ਕਰਵਾਇਆ ਗਿਆ | ਖਿਡਾਰੀ ਬੱਚਿਆਂ ਨੂੰ ਡੀਐਸਪੀ ਬਰਜਿੰਦਰ ਸਿੰਘ ਫਿਰੋਜਪੁਰ ਉਨ੍ਹਾਂ ਦੇ ਨਾਲ ਆਏ ਸਾਥੀਆਂ, ਜੋਗਾ ਸਿੰਘ ਨੰਬਰਦਾਰ, ਪ੍ਰਤਾਪ ਸਿੰਘ ਮੋਮੀ ਯੂਕੇ ਅਤੇ ਹੋਰ ਪ੍ਰਬੰਧਕਾਂ ਵੱਲੋਂ ਅਸ਼ੀਰਵਾਦ ਦਿੱਤਾ ਗਿਆ | ਇਨ੍ਹਾਂ ਮੈਚਾਂ ਦੀ ਕੁਮੈਂਟਰੀ ਗੁਰਦੇਵ ਮਿੱਠਾ, ਆਲਮਗੀਰ, ਜਸ਼ਨ ਮੰਗਪੁਰ ਤੇ ਸੋਢੀ ਨੇ ਕੀਤੀ | ਇਸ ਮੌਕੇ ਚਰਨ ਸਿੰਘ, ਸਾਬਕਾ ਸਰਪੰਚ ਮੁਖਤਾਰ ਸਿੰਘ ਭਗਤਪੁਰ, ਲਸ਼ਕਰ ਸਿੰਘ, ਬੂਟਾ ਸਿੰਘ, ਕੇਵਲ ਸਿੰਘ, ਸਰਬਜੀਤ ਸਿੰਘ, ਪਿਆਰਾ ਸਿੰਘ, ਮਲਕੀਤ ਸਿੰਘ, ਸੁਖਦੇਵ ਸਿੰਘ ਤੋਂ ਇਲਾਵਾ ਰਣਜੀਤ ਸਿੰਘ, ਮਲਕੀਤ ਰਾਮ, ਪਰਮਜੀਤ ਸਿੰਘ, ਰਾਜਾ, ਸਿੰਦਰ, ਸੁਖਵਿੰਦਰ ਸੁੱਖਾ, ਮੰਗਤ ਰਾਮ ਸਾਰੇ ਮੈਂਬਰ ਪੰਚਾਇਤ ਗੁਰਪ੍ਰੀਤ ਸਿੰਘ ਮੰਤਰੀ, ਪੰਮਾ ਅਮਾਨੀਪੁਰ ਰਸ਼ਪਾਲ ਸਿੰਘ ਭਗਤਪੁਰ ਸੁਰਜੀਤ ਸਿੰਘ ਬਲਕਾਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |
ਪਿਛਲੀ ਖ਼ਬਰ ਬੇਗੋਵਾਲ ’ਚ ਹਲਕਾ ਇੰਚਾਰਜ ਤੇ ਚੇਅਰਮੈਨ ਮਾਰਕੀਟ ਕਮੇਟੀ ਨੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਅਗਲੀ ਖ਼ਬਰ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਵਲੋਂ ਗੁਰਪਾਲ ਸਿੰਘ ਇੰਡੀਅਨ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।