29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸੰਤ ਸੀਚੇਵਾਲ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਬੁੱਢਾ ਦਰਿਆ, ਕਾਲਾ ਸੰਘਿਆ ਡਰੇਨ, ਚਿੱਟੀ ਵੇਈਂ ਤੇ ਧੁੱਸੀ ਬੰਨ੍ਹ ’ਤੇ ਸਡ਼ਕ ਬਣਾਉਣ ਦੇ ਮਾਮਲਿਆਂ ’ਤੇ ਕੀਤੀ ਚਰਚਾ

ਸੁਲਤਾਨਪੁਰ ਲੋਧੀ, 28 ਅਕਤੂਬਰ (ਨਰੇਸ਼ ਹੈਪੀ)-ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਜਲੰਧਰ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸੰਤ ਸੀਚੇਵਾਲ ਨੇ ਬੁੱਢੇ ਦਰਿਆ, ਕਾਲਾ ਸੰਘਿਆ ਡਰੇਨ, ਚਿੱਟੀ ਵੇਈਂ ਅਤੇ ਧੁੱਸੀ ਬੰਨ੍ਹ ‘ਤੇ ਸਡ਼ਕ ਬਣਾਉਣ ਵਿੱਚ ਆ ਰਹੀਆਂ ਸਮੱਸਿਆਵਾਂ ਬਾਬਤ ਦੱਸਿਆ।

ਅਜੀਤ ਡੈਸਕ 29-10-2026
ਸੁਲਤਾਨਪੁਰ ਲੋਧੀ, 28 ਅਕਤੂਬਰ (ਨਰੇਸ਼ ਹੈਪੀ)-ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਜਲੰਧਰ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸੰਤ ਸੀਚੇਵਾਲ ਨੇ ਬੁੱਢੇ ਦਰਿਆ, ਕਾਲਾ ਸੰਘਿਆ ਡਰੇਨ, ਚਿੱਟੀ ਵੇਈਂ ਅਤੇ ਧੁੱਸੀ ਬੰਨ੍ਹ ‘ਤੇ ਸਡ਼ਕ ਬਣਾਉਣ ਵਿੱਚ ਆ ਰਹੀਆਂ ਸਮੱਸਿਆਵਾਂ ਬਾਬਤ ਦੱਸਿਆ। ਸੰਤ ਸੀਚੇਵਾਲ ਨੇ ਮੁੱਖ ਮੰਤਰੀ ਡੇਅਰੀਆਂ ਦੇ ਗੋਹੇ ਦੀ ਆ ਰਹੀ ਵੱਡੀ ਚਣੌਤੀ ਬਾਰੇ ਦੱਸਦਿਆਂ ਕਿਹਾ ਕਿ ਜਦੋਂ ਤਾਂ ਗੋਹਾ ਚੱੁਕਣ ਦੇ ਡੇਅਰੀਆਂ ਵਾਲੇ ਪ੍ਰਤੀ ਪਸ਼ੂ 13 ਰੁਪਏ ਦਿੰਦੇ ਸਨ, ਉਸ ਵੇਲੇ ਗੋਹਾ ਚੁੱਕ ਹੁੰਦਾ ਸੀ। ਜਿਉਂ ਹੀ ਨਗਰ ਨਿਗਮ ਲੁਧਿਆਣਾ ਨੇ ਗੋਹਾ ਚੁੱਕਣ ਦਾ ਕੰਮ 22 ਕਰੋਡ਼ ਵਿੱਚ ਤਿੰਨ ਸਾਲਾਂ ਲਈ ਠੇਕੇ ‘ਤੇ ਦੇ ਦਿੱਤਾ ਤਾਂ ਡੇਅਰੀਆਂ ਵਾਲਿਆਂ ਨੇ ਗੋਹਾ ਚੁਕਾਉਣਾ ਬੰਦ ਕਰ ਦਿੱਤਾ ਜਦਕਿ ਨਗਰ ਨਿਗਮ ਮੁਫ਼ਤ ਵਿੱਚ ਗੋਹਾ ਚੁੱਕ ਰਹੀ ਸੀ। ਸੰਤ ਸੀਚੇਵਾਲ ਨੇ ਦੱਸਿਆ ਕਿ ਅਫ਼ਸਰਸ਼ਾਹੀ ਨੇ ਮੁੱਖ ਮੰਤਰੀ ਪੰਜਾਬ ਤੱਕ ਇਹ ਗੱਲ ਪਹੁੰਚਾਈ ਹੀ ਨਹੀਂ ਸੀ। ਕਾਲਾ ਸੰਘਿਆ ਡਰੇਨ ਬਾਰੇ ਵੀ ਸੰਤ ਸੀਚੇਵਾਲ ਨੇ ਦੱਸਿਆ ਕਿ ਸਮਾਰਟ ਸਿਟੀ ਪ੍ਰੋਜੈਕਟ ਵਿਚੋਂ 28 ਕਰੋਡ਼ ਖ਼ਰਚ ਕਰਕੇ ਸ਼ਹਿਰ ਵਿਚੋਂ ਲੰਘਦੀ 15 ਕਿੱਲੋਮੀਟਰ ਕਾਲਾ ਸੰਘਿਆ ਡਰੇਨ ‘ਤੇ ਪੱਥਰ ਲੱਗ ਚੁੱਕਾ ਹੈ ਪਰ ਫਿਰ ਵੀ ਗੰਦੇ ਪਾਣੀ ਡਰੇਨ ਵਿੱਚ ਪੈ ਰਹੇ ਹਨ। ਡਰੇਨ ਦੀ ਸਾਂਭ-ਸੰਭਾਲ ਲਈ 5 ਕਰੋਡ਼ ਵੱਖਰੇ ਰੱਖੇ ਹਨ। ਸਿੰਚਾਈ ਵਿਭਾਗ ਨੇ ਬਿਸਤ ਦੋਆਬ ਨਹਿਰ ਵਿਚੋਂ 100 ਕਿਊਸਿਕ ਪਾਣੀ ਇਸ ਵਿੱਚ ਛੱਡਣਾ ਸੀ ਪਰ ਅਜੇ ਤੱਕ ਪਾਣੀ ਨਹੀਂ ਛੱਡਿਆ ਜਾ ਰਿਹਾ। ਇਸੇ ਤਰ੍ਹਾਂ ਚਿੱਟੀ ਵੇਈਂ ਵਿੱਚ ਵੀ 200 ਕਿਊਸਿਕ ਪਾਣੀ ਨਿਯਮਤ ਛੱਡਣ ਲਈ 1 ਕਰੋਡ਼ 19 ਲੱਖ ਰੁਪਏ ਖ਼ਰਚ ਕਰਕੇ ਰੈਗੁਲੇਟਰ ਬਣਾਇਆ ਗਿਆ ਹੈ। ਪਾਣੀ ਛੱਡਣ ਲਈ ਬਣੇ ਰੈਗੁਲੇਟਰ ਬਣੇ ਨੂੰ ਦੋ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਵਿਭਾਗ ਨੇ ਨਿਯਮਤ ਚਿੱਟੀ ਵੇਈਂ ਵਿੱਚ ਪਾਣੀ ਛੱਡਣ ਦੀ ਪ੍ਰੀਕ੍ਰਿਆ ਨੂੰ ਸਹੀ ਢੰਗ ਨਾਲ ਅਮਲ ਵਿੱਚ ਨਹੀਂ ਲਿਆਂਦਾ। ਸੰਤ ਸੀਚੇਵਾਲ ਨੇ ਦੱਸਿਆ ਕਿ ਧੁੱਸੀ ਬੰਨ੍ਹ ‘ਤੇ ਗਿੱਦਡ਼ਪਿੰਡੀ ਤੋਂ ਫਿਲੌਰ ਤੱਕ 16 ਫੁੱਟ ਚੌਡ਼ੀ ਸਡ਼ਕ ਬਣਾਉਣੀ ਸੀ ਪਰ ਡਰੇਨ ਵਿਭਾਗ ਨੇ ਬੰਨ੍ਹ ‘ਤੇ ਮਿੱਟੀ ਪਾਉਣ ਦੇ ਮਾਮਲੇ ਵਿੱਚ ਆਪਣਾ ਹੱਥ ਪਿੱਛੇ ਖਿੱਚ ਲਏ ਹਨ। ਇਹ ਸਡ਼ਕ ਮੰਡੀ ਬੋਰਡ ਵੱਲੋਂ ਬਣਾਈ ਜਾਣੀ ਹੈ। ਸੰਤ ਸੀਚੇਵਾਲ ਦੀਆਂ ਸਮੱਸਿਆਵਾਂ ਸੁਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਸੱਦਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕੇ।
ਪਿਛਲੀ ਖ਼ਬਰ ਸਰਕਾਰ ਜਬਰ ਨਾਲ ਪੰਜਾਬ ਦੇ ਲੋਕਾਂ ਨੂੰ ਡਰਾਉਣਾ ਚਾਹੁੰਦੀ ਹੈ-ਡਾ. ਹਰਜਿੰਦਰ ਸਿੰਘ ਜੱਖੂ ਅੰਮ੍ਰਿਤਧਾਰੀ ਸਿੱਖਾਂ ਦੇ ਕਕਾਰ... ਅਗਲੀ ਖ਼ਬਰ ਹੁਸ਼ਿਆਰਪੁਰ ਰੋਡ ’ਤੇ ਅਣਪਛਾਤੇ ਵਾਹਨ ਦੀ ਟੱਕਰ ਨਾਲ 26 ਸਾਲਾ ਨੌਜਵਾਨ ਦੀ ਮੌਤ ਆਗਾਮੀ ਚੋਣਾਂ ਨੂੰ ਮੁੱਖ ਰੱਖਦਿਆਂ ਹਰੇਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।