ਜਲੰਧਰ ਇੰਟਰਪ੍ਰਾਈਜਜ਼ ਵਲੋਂ ਇਲੈੱਕਟ੍ਰਾਨਿਕ ਸਾਮਾਨ ’ਤੇ ਦੀਵਾਲੀ ਤੱਕ ਮਿਲੇਗੀ ਵਿਸ਼ੇਸ਼ ਛੋਟ-ਮਨਮੋਹਨ ਸਿੰਘ
ਸੁਲਤਾਨਪੁਰ ਲੋਧੀ, 31 ਅਕਤੂਬਰ (ਨਰੇਸ਼ ਹੈਪੀ)-ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਨਗਰੀ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਰੋਡ ਤੇ ਚੱਲ ਰਹੇ ਇਲੈੱਕਟ੍ਰਾਨਿਕ ਸਮਾਨ ਦੇ ਵੱਡੇ ਸ਼ੋਅ ਰੂਮ ਜਲੰਧਰ ਇੰਟਰਪ੍ਰਾਈਜਜ਼ ਈ ਮਾਲ ਵਿਖੇ ਦੀਵਾਲੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਇਲੈੱਕਟ੍ਰਾਨਿਕ ਦੇ ਸਾਰੇ ਸਮਾਨ ਤੇ ਵਿਸ਼ੇਸ਼ ਛੋਟਾਂ ਚੱਲ ਰਹੀਆਂ ਹਨ। ਇਸ ਸਬੰਧੀ ਜਲੰਧਰ ਇੰਟਰਪ੍ਰਾਈਜਜ਼ ਦੇ ਐਮ.
ਸੁਲਤਾਨਪੁਰ ਲੋਧੀ, 31 ਅਕਤੂਬਰ (ਨਰੇਸ਼ ਹੈਪੀ)-ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਨਗਰੀ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਰੋਡ ਤੇ ਚੱਲ ਰਹੇ ਇਲੈੱਕਟ੍ਰਾਨਿਕ ਸਮਾਨ ਦੇ ਵੱਡੇ ਸ਼ੋਅ ਰੂਮ ਜਲੰਧਰ ਇੰਟਰਪ੍ਰਾਈਜਜ਼ ਈ ਮਾਲ ਵਿਖੇ ਦੀਵਾਲੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਇਲੈੱਕਟ੍ਰਾਨਿਕ ਦੇ ਸਾਰੇ ਸਮਾਨ ਤੇ ਵਿਸ਼ੇਸ਼ ਛੋਟਾਂ ਚੱਲ ਰਹੀਆਂ ਹਨ। ਇਸ ਸਬੰਧੀ ਜਲੰਧਰ ਇੰਟਰਪ੍ਰਾਈਜਜ਼ ਦੇ ਐਮ.ਡੀ. ਮਨਮੋਹਨ ਸਿੰਘ, ਜਸਪ੍ਰੀਤ ਸਿੰਘ ਖ਼ਾਲਸਾ ਤੇ ਜਸਜੋਤ ਸਿੰਘ ਨੇ ਦੱਸਿਆ ਕਿ ਦੇਸ਼ ਤੇ ਵਿਦੇਸ਼ੀ ਵੱਖ ਵੱਖ ਕੰਪਨੀਆਂ ਦੇ ਹਰ ਤਰ੍ਹਾਂ ਦੇ ਇਲੈੱਕਟ੍ਰਾਨਿਕ ਸਮਾਨ, ਐਲ.ਈ.ਡੀ., ਫ਼ਰਿਜ, ਵਾਸ਼ਿੰਗ ਮਸ਼ੀਨ ਆਦਿ ਹੋਰ ਸਾਰੇ ਤੇ ਵਿਸ਼ੇਸ਼ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਦੀਵਾਲੀ ਤੇ ਵਿਸ਼ੇਸ਼ ਛੋਟਾਂ ਦਾ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ। ਗੁਰਦੁਆਰਾ ਸ੍ਰੀ ਬੇਰ ਸਾਹਿਬ ਰੋਡ ਸੁਲਤਾਨਪੁਰ ਲੋਧੀ ਵਿਖੇ ਇਸ ਵੱਡੇ ਈ ਮਾਲ ਵਿਚ ਹਰ ਤਰ੍ਹਾਂ ਦੀ ਨਵੀਂ ਬ੍ਰਾਂਡੇਡ ਕੰਪਨੀਆਂ ਦਾ ਸਮਾਨ ਲੋਕ ਧਡ਼ੱਲੇ ਨਾਲ ਖ਼ਰੀਦ ਰਹੇ ਹਨ।