ਆਰ.ਸੀ.ਐਫ. ਵਿਖੇ ਜਨਜਾਤੀ ਗੌਰਵ ਦਿਵਸ ਮਨਾਇਆ
ਕਪੂਰਥਲਾ, 16 ਨਵੰਬਰ (ਸਡਾਨਾ)-ਜਨਜਾਤੀ ਗੌਰਵ ਦਿਵਸ ਮੌਕੇ ਰੇਲ ਕੋਚ ਫੈਕਟਰੀ ਵਿਖੇ ਮਹਾਨ ਆਜ਼ਾਦੀ ਘੁਲਾਟੀਏ ਭਗਵਾਨ ਬਿਰਸਾ ਮੁੰਡਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਤੇ ਉਨ੍ਹਾਂ ਦੇ ਅਨਮੁੱਲੇ ਯੋਗਦਾਨ ਨੂੰ ਯਾਦ ਕੀਤਾ ਗਿਆ। ਇਸ ਮੌਕੇ ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਤੇ ਕਬਾਇਲੀ ਭਾਈਚਾਰਿਆਂ ਦੇ ਅਧਿਕਾਰਾਂ ਦੇ ਸਨਮਾਨ ਦੀ ਰੱਖਿਆ ਲਈ ਕੀਤੇ ਗਏ ਅਣਥੱਕ ਸੰਘਰਸ਼ ਨੂੰ ਸ਼ਰਧਾ ਪੂਰਵਕ ਨਮਨ ਕੀਤਾ ਗਿਆ।
ਅਜੀਤ ਡੈਸਕ
17-11-2026