ਸੁਲਤਾਨਪੁਰ ਲੋਧੀ ’ਚ ’ਛੱਠ ਮਹਾਂਪਰਵ’ ਪੂਰੇ ਉਤਸ਼ਾਹ ਨਾਲ ਮਨਾਇਆ
ਸੁਲਤਾਨਪੁਰ ਲੋਧੀ, 16 ਨਵੰਬਰ (ਨਰੇਸ਼ ਹੈਪੀ)-‘ਛੱਠ ਪੂਜਾ, ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ’ਚ ਉਤਸ਼ਾਹ, ਸ਼ਰਧਾ ਤੇ ਖ਼ੁਸ਼ੀ ਨਾਲ ਮਨਾਇਆ ਗਿਆ। ਚਾਰ ਦਿਨ ਚੱਲਣ ਵਾਲੇ ਇਸ ਤਿਉਹਾਰ ਦੇ ਆਖ਼ਰੀ ਦਿਨ, ਵੱਡੀ ਗਿਣਤੀ ’ਚ ਸ਼ਰਧਾਲੂਆਂ ਤੇ ਵਰਤ ਰੱਖਣ ਵਾਲਿਆਂ ਨੇ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਉਗਦੇ ਸੂਰਜ ਦੇਵਤਾ ਨੂੰ ‘ ਅਰਘ’ (ਭੇਟ) ਅਰਪਿਤ ਕੀਤਾ।
ਸੁਲਤਾਨਪੁਰ ਲੋਧੀ, 16 ਨਵੰਬਰ (ਨਰੇਸ਼ ਹੈਪੀ)-‘ਛੱਠ ਪੂਜਾ, ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ’ਚ ਉਤਸ਼ਾਹ, ਸ਼ਰਧਾ ਤੇ ਖ਼ੁਸ਼ੀ ਨਾਲ ਮਨਾਇਆ ਗਿਆ। ਚਾਰ ਦਿਨ ਚੱਲਣ ਵਾਲੇ ਇਸ ਤਿਉਹਾਰ ਦੇ ਆਖ਼ਰੀ ਦਿਨ, ਵੱਡੀ ਗਿਣਤੀ ’ਚ ਸ਼ਰਧਾਲੂਆਂ ਤੇ ਵਰਤ ਰੱਖਣ ਵਾਲਿਆਂ ਨੇ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਉਗਦੇ ਸੂਰਜ ਦੇਵਤਾ ਨੂੰ ‘ ਅਰਘ’ (ਭੇਟ) ਅਰਪਿਤ ਕੀਤਾ। ਸਵੇਰ ਸਮੇਂ ਦਿੱਤੀ ਗਈ ਇਸ ਭੇਟ ਦੇ ਨਾਲ ਹੀ, ਔਰਤਾਂ ਤੇ ਹੋਰ ਵਰਤ ਧਾਰੀਆਂ ਨੇ ਆਪਣਾ ਕਠਿਨ, ਨਿਰਜਲਾ (ਬਿਨਾਂ ਪਾਣੀ ਦੇ) ਵਰਤ ਸਮਾਪਤ ਕੀਤਾ। ਇਸ ਤਿਉਹਾਰ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਲੇਬਰ ਯੂਨੀਅਨ ਦੇ ਪ੍ਰਧਾਨ ਸਤ ਨਾਰਾਇਣ ਮਹਿਤਾ ਨੇ ਦੱਸਿਆ ਕਿ ਇਹ ਪ੍ਰਮੁੱਖ ਤਿਉਹਾਰ ਸੂਰਜ ਦੇਵਤਾ ਅਤੇ ’ਛਠੀ ਮਈਆ’ ਨੂੰ ਸਮਰਪਿਤ ਹੈ। ਇਸ ਮੌਕੇ ’ਤੇ ਸਤ ਨਾਰਾਇਣ ਮਹਿਤਾ, ਅਸ਼ੋਕ ਮਹਿਤਾ, ਸਿਆ ਰਾਮ ਮਹਿਤਾ, ਰਾਮ ਪ੍ਰਕਾਸ਼ ਮਹਿਤਾ, ਬਬਲੂ ਕੁਮਾਰ, ਕਮਲੇਸ਼ਵਰੀ ਮਹਿਤਾ, ਮੁਰਾਰੀ ਲਾਲ, ਮਨੋਜ ਮਹਿਤਾ, ਧਰੇਂਦਰ ਮਹਿਤਾ, ਅਮਰੇਂਦਰ ਮਹਿਤਾ, ਮਹਿੰਦਰ ਮਹਿਤਾ, ਸੰਤੋਸ਼ ਯਾਦਵ, ਰਮਾਕਾਂਤ ਯਾਦਵ, ਉਮੇਸ਼ ਕੁਮਾਰ, ਦਲੀਪ ਯਾਦਵ, ਰਾਜਨੈਤਿਕ ਮਹਿਤਾ, ਸੁਨੀਤਾ ਦੇਵੀ, ਨੀਲਮ ਦੇਵੀ, ਪੂਨਮ ਦੇਵੀ, ਬਬੀਤਾ ਦੇਵੀ, ਲਲਿਤਾ ਦੇਵੀ ਆਦਿ ਮੌਜੂਦ ਸਨ।