03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2021

ਨੂਰ ਦੀ ਬਰਸਾਤ <h4>* ਡਾ. ਸਰਬਜੀਤ ਕੌਰ ਸੰਧਾਵਾਲੀਆ *</h4>

ਅਜੀਤ ਡੈਸਕ 04-11-2021

ਦੀਪਾਵਲੀ ਦੀ ਰਾਤ ਹੈ,
ਕੋਈ ਨੂਰ ਦੀ ਬਰਸਾਤ ਹੈ।
ਹਰ ਤਰਫ਼ ਹੈ ਜਲਵਾ ਤੇਰਾ,
ਹਰ ਤਰਫ਼ ਤੇਰੀ ਬਾਤ ਹੈ।
ਖ਼ੁਸ਼ੀਆਂ ਦੇ ਅੰਦਰ ਝੂਮਦੀ,
ਸਾਰੀ ਹੀ ਕਾਇਨਾਤ ਹੈ।
ਹਰ ਤਰਫ਼ ਮੰਗਲਾਚਾਰ ਹੈ,
ਹਰ ਤਰਫ਼ ਤੇਰੀ ਝਾਤ ਹੈ।
ਅੱਜ ਮੱਸਿਆ ਦੀ ਰਾਤ ਨੇ,
ਪੁੰਨਿਆ ਨੂੰ ਕੀਤਾ ਮਾਤ ਹੈ।
ਸਾਰੇ ਹਨੇਰੇ ਜਗ ਪਏ,
ਕਿੰਨੀ ਪਿਆਰੀ ਦਾਤ ਹੈ।
ਕਣ ਕਣ 'ਚ ਤੇਰੀ ਰੌਸ਼ਨੀ,
ਦੀਵਾ ਵੀ ਤੇਰੀ ਜ਼ਾਤ ਹੈ।
ਸ਼ਗਨਾਂ ਦੀ ਵੰਡਦੀ ਸ਼ੀਰਨੀ,
ਅੱਜ ਤਾਰਿਆਂ ਦੀ ਪਰਾਤ ਹੈ।
ਲੱਗੀ ਝੜੀ ਅਨੰਦ ਦੀ,
ਰੰਗਾਂ ਭਰੀ ਇਹ ਰਾਤ ਹੈ।
ਮੱਥਿਆਂ 'ਚ ਦੀਵੇ ਬਾਲ ਦੇ,
ਦਿਲ ਮੰਗਦਾ ਖ਼ੈਰਾਤ ਹੈ।
ਚਿਣਗਾਂ ਮੁਹੱਬਤ ਵਾਲੀਆਂ,
ਵਿਚ ਨੂਰ ਦੀ ਸੌਗ਼ਾਤ ਹੈ।
-0-

ਪਿਛਲੀ ਖ਼ਬਰ ਆਓ, ਹਨੇਰਿਆਂ ਖਿਲਾਫ਼ ਆਪਣੇ ਹਿੱਸੇ ਦੇ ਦੀਵੇ ਜਗਾਈਏ ਅਗਲੀ ਖ਼ਬਰ ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।