03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਝੁੱਗੀਆਂ ਤੇ...

ਅਜੀਤ ਡੈਸਕ 20-10-2025

ਝੁੱਗੀਆਂ ਤੇ ਢਾਰਿਆਂ ਵਾਲਿਓ
ਛੰਨਾ ਚੁਬਾਰਿਆਂ ਵਾਲਿਓ
ਭਰ ਭਰ ਮੁਹੱਬਤ ਚੂੰਗੜੇ
ਅੱਜ ਰਾਤੀਂ ਬਾਲਿਓ
ਉੱਚੇ ਜੋ ਦਿੱਸਣ ਚਬੂਤਰੇ
ਇੱਥੇ ਲੋਕ ਦੀਂਹਦੇ ਸਿਰਫਿਰੇ
ਬਾਰੂਦ ਨੂੰ ਅੱਗ ਲਾਉਣਗੇ
ਅੰਬਰੀਂ ਧਮਾਕੇ ਪਾਉਣਗੇ
ਤੁਸੀਂ ਆਪਣਾ ਘਰ ਸੰਭਾਲਿਓ
ਲੋਕੋ ਓ ਭੋਲੇ ਭਾਲਿਓ
ਓਏ ਜਨੌਰੋ ਓਏ ਰਾਣਿਓ
ਸਮੇਂ ਦੀ ਨਬਜ਼ ਪਛਾਣਿਓਂ
ਬੋਟਾਂ ਦੇ ਕੋਲ ਬੈਠੇ ਰਹੋ
ਖੰਭਾਂ ਨੂੰ ਫੁਰਸਤ ਦਿਓ
ਉਡਿਓ ਨਾ ਖੰਭਾਂ ਵਾਲਿਓ
ਮੋਹਵੰਤਿਓ, ਮੋਹ ਵਾਲਿਓ
ਜਦ ਪੌਣ ਰੋਂਦੀ ਸੁਣੂੰਗੀ
ਸਾਹਾਂ 'ਚੋਂ ਜ਼ਹਿਰਾਂ ਪੁਣੂੰਗੀ
ਸੋਚਿਓ ਤੇ ਕੁਝ ਵਿਚਾਰਿਓ
ਕੁਝ ਅਕਲ ਨੂੰ ਹੱਥ ਮਾਰਿਓ
ਸਾਹਾਂ ਨਾਲ ਖੇਡਣ ਵਾਲਿਓ
ਨਾ ਹਾਰ ਪੱਲੇ ਪਾਲਿਓ
ਇਹ ਜਸ਼ਨ ਕਿਸ ਵਿਚਾਰ ਦਾ
ਕੁਦਰਤ ਨੂੰ ਜੋ ਲਲਕਾਰਦਾ
ਇਹ ਪੋਟਾਸ਼ ਆਤਿਸ਼ਬਾਜ਼ੀਆਂ
ਸਾਹ ਖਾਂਦੇ ਉਲਟਬਾਜ਼ੀਆਂ
ਖ਼ੁਸ਼ੀਆਂ ਮਨਾਵਣ ਵਾਲਿਓ
ਮਨ ਨਾਲ ਦੀਵੇ ਬਾਲਿਓ

-ਮੋਬਾਈਲ : 097806-67686

ਪਿਛਲੀ ਖ਼ਬਰ ਦੀਵਾਲੀ ਦੀ ਰਾਤ ਸੁਹਾਣੀ ਅਗਲੀ ਖ਼ਬਰ ਆਓ, ਦੀਵਾਲੀ ਦਾ ਅਸਲ ਭਾਵ ਜਾਣੀਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।