03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2021

<h4> ਵੈਸਾਖ-ਕਾਵਿ </h4> ਸਿੱਖੀ ਦਾ ਇਤਿਹਾਸ ਸੁਣਾਏ ਪਿਆਰ ਵਿਸਾਖੀ ਦਾ <h4>* ਬਲਵਿੰਦਰ 'ਬਾਲਮ' ਗੁਰਦਾਸਪੁਰ * </h4>

ਅਜੀਤ ਡੈਸਕ 13-04-2021

ਦੁਨੀਆ 'ਤੇ ਸਰਬੋਤਮ ਹੈ ਤਿਉਹਾਰ ਵਿਸਾਖੀ ਦਾ।
ਸਿੱਖੀ ਦਾ ਇਤਿਹਾਸ ਸੁਣਾਏ ਪਿਆਰ ਵਿਸਾਖੀ ਦਾ।
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਇਕ ਸ਼ਕਤੀ।
ਸਿੱਖੀ ਦੀ ਬੁਨਿਆਦੀ ਪਰਿਭਾਸ਼ਾ ਵਿਚ ਹੈ ਭਗਤੀ।
ਇਸ ਵਿਚੋਂ ਹੋ ਜਾਂਦਾ ਹੈ ਦੀਦਾਰ ਵਿਸਾਖੀ ਦਾ।
ਸਿੱਖੀ ਦਾ ਇਤਿਹਾਸ ਸੁਣਾਏ ਪਿਆਰ ਵਿਸਾਖੀ ਦਾ।
ਖ਼ਾਲਸੇ ਦਾ ਹੈ ਜਨਮ ਦਿਹਾੜਾ ਸਿਰਜੇ ਪੰਜ ਪਿਆਰੇ।
ਜਿੱਦਾਂ ਦਿੰਦੇ ਲੋਅ ਨਿਰਾਲੀ ਸੂਰਜ ਚੰਨ ਸਿਤਾਰੇ।
ਪੰਜ ਕੱਕਾਰ ਨਿਸ਼ਾਨੀ ਹੈ ਸੰਸਕਾਰ ਵਿਸਾਖੀ ਦਾ।
ਸਿੱਖੀ ਦਾ ਇਤਿਹਾਸ ਸੁਣਾਏ ਪਿਆਰ ਵਿਸਾਖੀ ਦਾ।
ਖ਼ਾਲਸਾ ਹੈ ਅਕਾਲ ਪੁਰਖ ਦੀ ਫ਼ੌਜ ਨਿਰਾਲੀ ਜੱਗ 'ਤੇ।
ਗੋਬਿੰਦ ਵਰਗਾ ਮਿਲਣਾ ਨਈਂ ਨਿਸਵਾਰਥ ਮਾਲੀ ਜੱਗ 'ਤੇ।
ਹੱਕ ਸੱਚ ਸੰਕਲਪ ਸੇਵਾ ਸਮਤਾ ਕਿਰਦਾਰ ਵਿਸਾਖੀ ਦਾ।
ਸਿੱਖੀ ਦਾ ਇਤਿਹਾਸ ਸੁਣਾਏ ਪਿਆਰ ਵਿਸਾਖੀ ਦਾ।
ਸਾਂਝੀਵਾਲ ਨਿਮਰਤਾ ਸ਼ਕਤੀ ਭਗਤੀ ਸੱਭਿਆਚਾਰ।
ਕੁਰਬਾਨੀ ਸੰਜਮ ਸੰਤੋਖ ਸਮਰਪਣ ਵਿਚ ਸਤਿਕਾਰ।
ਸੱਚਾਈ ਤੇ ਮਾਨਵਤਾ ਗੁਲਜ਼ਾਰ ਵਿਸਾਖੀ ਦਾ।
ਸਿੱਖੀ ਦਾ ਇਤਿਹਾਸ ਸੁਣਾਏ ਪਿਆਰ ਵਿਸਾਖੀ ਦਾ।
ਭੁੱਲ ਨਈਂ ਸਕਦਾ ਭਾਰਤ ਨੂੰ ਉਹ ਜਲ੍ਹਿਆਂਵਾਲਾ ਬਾਗ।
ਅੰਗਰੇਜ਼ਾਂ ਨੇ ਮੌਤ ਵਿਆਹੀ ਇਸ 'ਤੇ ਲਾ ਕੇ ਦਾਗ਼।
ਅੰਮ੍ਰਿਤਸਰ ਦੇ ਵਿਚ ਹੁੰਦਾ ਦੀਦਾਰ ਵਿਸਾਖੀ ਦਾ।
ਸਿੱਖੀ ਦਾ ਇਤਿਹਾਸ ਸੁਣਾਏ ਪਿਆਰ ਵਿਸਾਖੀ ਦਾ।
ਇਸ ਦਿਨ ਸ੍ਰੀ ਹਰਿਮੰਦਰ 'ਚ ਹੁੰਦੀ ਦੀਪਕ ਮਾਲਾ।
ਦਸ ਗੁਰੂਆਂ ਦੀ ਜਯੋਤੀ ਜਗਦੀ ਇੰਤਹਾ ਅਨੁਪਮ ਆਲ੍ਹਾ।
ਗੁਰਬਾਣੀ ਦਾ ਕੀਰਤਨ ਹੈ ਸ਼ਿੰਗਾਰ ਵਿਸਾਖੀ ਦਾ।
ਸਿੱਖੀ ਦਾ ਇਤਿਹਾਸ ਸੁਣਾਏ ਪਿਆਰ ਵਿਸਾਖੀ ਦਾ।
'ਬਾਲਮ' ਢੋਲ ਨਗਾਰੇ ਗਤਕਾ ਭੰਗੜੇ ਤੇ ਅਲਗੋਜ਼ੇ।
ਫ਼ਸਲਾਂ ਖ਼ੁਸ਼ਬੂ ਫੁੱਲ ਸਰ੍ਹੋਂ ਦੇ ਕਰਦੇ ਨੇ ਸਮਝੌਤੇ।
ਸਭ ਧਰਮਾਂ ਦਾ ਮੇਲਾ ਸੱਭਿਆਚਾਰ ਵਿਸਾਖੀ ਦਾ।
ਸਿੱਖੀ ਦਾ ਇਤਿਹਾਸ ਸੁਣਾਏ ਪਿਆਰ ਵਿਸਾਖੀ ਦਾ।

-ਓਂਕਾਰ ਨਗਰ, ਗੁਰਦਾਸਪੁਰ (ਪੰਜਾਬ) ਮੋਬਾਈਲ : 98156-25409

ਪਿਛਲੀ ਖ਼ਬਰ ਦਮਦਮਾ ਸਾਹਿਬ ਦੀ ਵਿਸਾਖੀ <h4>* ਪ੍ਰੋ: ਨਵ ਸੰਗੀਤ ਸਿੰਘ * </h4> ਅਗਲੀ ਖ਼ਬਰ <h4> ਦਸਤਾਰ ਦਿਵਸ 'ਤੇ ਵਿਸ਼ੇਸ਼ </h4> ਸਿੱਖ ਗੌਰਵਤਾ ਦੀ ਪ੍ਰਤੀਕ ਦਸਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।