20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਵਿਜੇ ਰੁਪਾਨੀ ਸਮੇਤ 80 ਲਾਸ਼ਾਂ ਦੀ ਹੋਈ ਪਛਾਣ

ਅਹਿਮਦਾਬਾਦ ਵਿਖੇ ਇਕ ਮਿ੍ਤਕ ਦੇਹ ਕੋਲ ਵਿਰਲਾਪ ਕਰਦੇ ਹੋਏ ਪਰਿਵਾਰਕ ਮੈਂਬਰ |<br/> 16-06-2025

• 33 ਲਾਸ਼ਾਂ ਪਰਿਵਾਰਾਂ ਨੂੰ ਸੌਂਪੀਆਂ • 'ਕਾਕਪਿਟ ਵਾਇਸ ਰਿਕਾਰਡਰ' ਮਿਲਿਆ
ਅਹਿਮਦਾਬਾਦ, 15 ਜੂਨ (ਪੀ. ਟੀ. ਆਈ.)-ਅਹਿਮਦਾਬਾਦ 'ਚ ਏਅਰ ਇੰਡੀਆ ਦੀ ਉਡਾਣ ਏ.ਆਈ.-171 ਦੇ ਦੁਖਦਾਈ ਹਾਦਸੇ ਤੋਂ ਤਿੰਨ ਦਿਨ ਬਾਅਦ ਜਿਸ 'ਚ ਹੁਣ ਤੱਕ 270 ਜਾਨਾਂ ਜਾ ਚੁੱਕੀਆਂ ਹਨ, ਸੰਬੰਧੀ ਹਸਪਤਾਲ ਦੇ ਅਧਿਕਾਰੀਆਂ ਨੇ ਡੀ.ਐਨ.ਏ. ਮੈਚਿੰਗ ਰਾਹੀਂ 80 ਮਿ੍ਤਕਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਹੈ, ਜਿਸ 'ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਵੀ ਸ਼ਾਮਿਲ ਹਨ | ਵਧੀਕ ਸਿਵਲ ਸੁਪਰਡੈਂਟ ਡਾ. ਰਜਨੀਸ਼ ਪਟੇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ 33 ਲਾਸ਼ਾਂ ਪੀੜਤਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਹਨ, ਜਿਨ੍ਹਾਂ ਪੀੜਤਾਂ ਦੀਆਂ ਲਾਸ਼ਾਂ ਸੌਂਪੀਆਂ ਗਈਆਂ ਹਨ, ਉਹ ਅਹਿਮਦਾਬਾਦ, ਵਡੋਦਰਾ, ਖੇੜਾ, ਬੋਟਾਦ ਅਤੇ ਹੋਰ ਥਾਵਾਂ ਤੋਂ ਸਨ | ਗੁਜਰਾਤ ਸਰਕਾਰ ਨੇ ਸੋਮਵਾਰ ਨੂੰ ਰੁਪਾਨੀ ਲਈ ਰਾਜਕੀ ਸੋਗ ਦਾ ਐਲਾਨ ਕੀਤਾ ਹੈ | ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ ਨੂੰ ਰਾਜਕੋਟ 'ਚ ਕੀਤਾ ਜਾਵੇਗਾ | ਰੁਪਾਨੀ ਲੰਡਨ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ 'ਚ ਸਵਾਰ 242 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ 'ਚ ਸ਼ਾਮਿਲ ਸਨ, ਜੋ ਵੀਰਵਾਰ ਨੂੰ ਹਾਦਸਾਗ੍ਰਸਤ ਹੋ ਗਈ ਸੀ, ਜਦੋਂਕਿ ਇਕ ਯਾਤਰੀ ਚਮਤਕਾਰੀ ਢੰਗ ਨਾਲ ਬਚ ਗਿਆ ਸੀ | ਹੁਣ ਤੱਕ ਜ਼ਮੀਨ 'ਤੇ ਹੋਈ ਇਸ ਤਬਾਹੀ 'ਚ 29 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਿਨ੍ਹਾਂ 'ਚ ਪੰਜ ਐਮ.ਬੀ.ਬੀ.ਐਸ. ਵਿਦਿਆਰਥੀ ਵੀ ਸ਼ਾਮਿਲ ਹਨ | ਜਹਾਜ਼ 'ਚੋਂ ਸਿਰਫ਼ ਇਕ ਵਿਅਕਤੀ ਚਮਤਕਾਰੀ ਢੰਗ ਨਾਲ ਬਚਿਆ ਸੀ |
'ਕਾਕਪਿਟ ਵਾਇਸ ਰਿਕਾਰਡਰ' ਮਿਲਿਆ

ਏਅਰ ਇੰਡੀਆ ਜਹਾਜ਼ ਹਾਦਸੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ 'ਕਾਕਪਿਟ ਵਾਇਸ ਰਿਕਾਰਡਰ' ਦਾ ਬਲੈਕ ਬਾਕਸ ਮਿਲ ਗਿਆ ਹੈ, ਇਹ ਇਕ ਮਹੱਤਵਪੂਰਨ ਖੋਜ ਹੈ, ਜੋ ਇਸ ਘਾਤਕ ਹਾਦਸੇ ਦੇ ਪਿੱਛੇ ਸੰਭਾਵਿਤ ਕਾਰਨ ਦੀ ਪਛਾਣ ਕਰਨ 'ਚ ਮਦਦ ਕਰੇਗੀ, ਜਿਸ 'ਚ 241 ਵਿਅਕਤੀ ਸਵਾਰ ਸਨ | ਇਸ ਤੋਂ ਪਹਿਲਾਂ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏ.ਏ.ਆਈ.ਬੀ.) ਨੇ ਪੁਸ਼ਟੀ ਕੀਤੀ ਸੀ ਕਿ ਬਦਕਿਸਮਤ ਜਹਾਜ਼ ਦਾ ਸਿਰਫ਼ ਫਲਾਈਟ ਡੇਟਾ ਰਿਕਾਰਡਰ (ਐਫ.ਡੀ.ਆਰ.) ਹੀ ਮਿਲਿਆ ਸੀ | ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਮੁੱਖ ਸਕੱਤਰ ਪੀ. ਕੇ. ਮਿਸ਼ਰਾ ਨੂੰ ਬਲੈਕ ਬਾਕਸ ਬਰਾਮਦ ਹੋਣ ਦੀ ਪੁਸ਼ਟੀ ਕੀਤੀ, ਜਿਨ੍ਹਾਂ ਨੇ ਐਤਵਾਰ ਨੂੰ ਅਹਿਮਦਾਬਾਦ 'ਚ ਏਅਰ ਇੰਡੀਆ ਜਹਾਜ਼ ਹਾਦਸੇ ਵਾਲੀ ਥਾਂ ਦਾ ਨਿਰੀਖਣ ਕੀਤਾ ਅਤੇ ਸਿਵਲ ਹਸਪਤਾਲ ਦਾ ਵੀ ਦੌਰਾ ਕੀਤਾ, ਜਿਥੇ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ | ਮਿਸ਼ਰਾ ਨੇ ਇਥੇ ਸਰਕਟ ਹਾਊਸ ਵਿਖੇ ਇਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ |

ਪਿਛਲੀ ਖ਼ਬਰ ਸਾਈਪ੍ਰਸ ਪੁੱਜਣ 'ਤੇ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਟਰੰਪ ਵਲੋਂ ਫਾਰਮਾਂ, ਹੋਟਲਾਂ ਤੇ ਰੈਸਟੋਰੈਂਟਾਂ 'ਚ ਇੰਮੀਗ੍ਰੇਸ਼ਨ ਗਿ੍ਫ਼ਤਾਰੀਆਂ ਰੋਕਣ ਦਾ ਆਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।