ਵਾਸ਼ਿੰਗਟਨ, (ਏਜੰਸੀ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲ ਵਲੋਂ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਨੂੰ ਮਾਰਨ ਲਈ ਅਮਰੀਕਾ ਨੂੰ ਪੇਸ਼ ਕੀਤੀ ਗਈ ਯੋਜਨਾ ਨੂੰ ਰੱਦ (ਵੀਟੋ) ਕਰ ਦਿੱਤਾ ਹੈ | ਇਸ ਮਾਮਲੇ ਤੋਂ ਜਾਣੂ ਇਕ ਅਮਰੀਕੀ ਅਧਿਕਾਰੀ ਅਨੁਸਾਰ ਇਜ਼ਰਾਈਲੀਆਂ ਨੇ ਹਾਲ ਹੀ ਦੇ ਦਿਨਾਂ 'ਚ ਟਰੰਪ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੇ ਖਾਮੇਨੇਈ ਨੂੰ ਮਾਰਨ ਲਈ ਇਕ ਭਰੋਸੇਯੋਗ ਯੋਜਨਾ ਤਿਆਰ ਕੀਤੀ ਸੀ | ਯੋਜਨਾ ਬਾਰੇ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਵਾਈਟ ਹਾਊਸ ਨੇ ਇਜ਼ਰਾਈਲੀ ਅਧਿਕਾਰੀਆਂ ਨੂੰ ਸਪੱਸ਼ਟ ਕਰ ਦਿੱਤਾ ਕਿ ਟਰੰਪ ਇਜ਼ਰਾਈਲੀਆਂ ਵਲੋਂ ਇਹ ਕਦਮ ਚੁੱਕਣ ਦੇ ਵਿਰੁੱਧ ਹਨ |