ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸੰਮੇਲਨ ਨੂੰ ਵਿਚਾਲੇ ਹੀ ਛੱਡ ਕੇ ਅਮਰੀਕਾ ਲਈ ਰਵਾਨਾ ਹੋ ਗਏ | ਵਾਈਟ ਹਾਊਸ ਨੇ ਕਿਹਾ ਹੈ ਕਿ ਟਰੰਪ ਨੇ ਮੱਧ ਪੂਰਬ 'ਚ ਤਣਾਅ ਕਾਰਨ ਇਹ ਫੈਸਲਾ ਲਿਆ ਹੈ | ਇਸੇ ਦੌਰਾਨ ਟਰੰਪ ਨੇ ਕਿਹਾ ਹੈ ਕਿ ਮੈਂ ਜੰਗਬੰਦੀ ਲਈ ਵਾਸ਼ਿੰਗਟਨ ਵਾਪਸ ਨਹੀਂ ਆ ਰਿਹਾ | ਮਾਮਲਾ ਇਸ ਤੋਂ ਕਿਤੇ ਵੱਡਾ ਹੈ | ਟਰੰਪ ਨੇ ਸੋਸ਼ਲ ਮੀਡੀਆ 'ਤੇ ਪਾਈ ਪੋਸਟ 'ਚ ਕਿਹਾ ਕਿ ਈਰਾਨ ਨੂੰ ਪ੍ਰਮਾਣੂ ਸਮਝੌਤੇ 'ਤੇ ਦਸਤਖਤ ਕਰਨੇ ਚਾਹੀਦੇ ਹਨ | ਈਰਾਨ ਕੋਲ ਪ੍ਰਮਾਣੂ ਹਥਿਆਰ ਨਹੀਂ ਹੋ ਸਕਦੇ | ਮੈਂ ਇਹ ਵਾਰ-ਵਾਰ ਕਿਹਾ ਹੈ | ਟਰੰਪ ਨੇ ਕਿਹਾ ਕਿ ਅਮਰੀਕਾ ਜਾਣਦਾ ਹੈ ਕਿ ਈਰਾਨ ਦਾ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਕਿਥੇ ਲੁਕਿਆ ਹੋਇਆ ਹੈ ਪਰ ਉਹ ਨਹੀਂ ਚਾਹੁੰਦਾ ਕਿ ਉਸ ਨੂੰ ਫਿਲਹਾਲ ਮਾਰਿਆ ਜਾਵੇ | ਟਰੰਪ ਨੇ ਈਰਾਨ ਨੂੰ ਬਿਨਾਂ ਸ਼ਰਤ ਸਮਰਪਣ ਦੀ ਅਪੀਲ ਕਰਦਿਆਂ ਨੂੰ ਕਿਹਾ ਕਿ ਲੋਕਾਂ ਨੂੰ ਤਹਿਰਾਨ ਸ਼ਹਿਰ ਨੂੰ ਤੁਰੰਤ ਖਾਲੀ ਕਰ ਦੇਣਾ ਚਾਹੀਦਾ ਹੈ |