10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਭਾਰਤੀ ਵਿਦਿਆਰਥੀਆਂ ਨੂੰ ਤਹਿਰਾਨ ਤੋਂ ਸੁਰੱਖਿਅਤ ਕੱਢਿਆ, 110 ਅਰਮੀਨੀਆ ਪਹੁੰਚੇ

ਅਜੀਤ ਡੈਸਕ 18-06-2025
ਨਵੀਂ ਦਿੱਲੀ, 17 ਜੂਨ (ਏਜੰਸੀ, ਉਪਮਾ ਡਾਗਾ ਪਾਰਥ)-ਇਜ਼ਰਾਈਲ ਤੇ ਈਰਾਨ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਤਹਿਰਾਨ 'ਚ ਮੌਜੂਦ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਆ ਕਾਰਨਾਂ ਕਰਕੇ ਉਥੋਂ ਬਾਹਰ ਕੱਢ ਲਿਆ ਗਿਆ ਹੈ ਅਤੇ ਉਨ੍ਹਾਂ 'ਚੋਂ 110 ਸਰਹੱਦ ਪਾਰ ਕਰਕੇ ਅਰਮੀਨੀਆ 'ਚ ਦਾਖ਼ਲ ਹੋ ਗਏ ਹਨ | ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਭਾਰਤੀ ਦੂਤਘਰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਭਾਈਚਾਰੇ ਨਾਲ ਲਗਾਤਾਰ ਸੰਪਰਕ 'ਚ ਹੈ | ਬਿਆਨ 'ਚ ਕਿਹਾ ਗਿਆ ਕਿ ਆਵਾਜਾਈ ਦੇ ਹਿਸਾਬ ਨਾਲ ਜੋ ਲੋਕ ਖ਼ੁਦ ਇੰਤਜ਼ਾਮ ਕਰ ਸਕਦੇ ਹਨ, ਉਨ੍ਹਾਂ ਨੂੰ ਵੀ ਹਾਲਾਤ ਨੂੰ ਦੇਖਦੇ ਹੋਏ ਸ਼ਹਿਰ ਤੋਂ ਬਾਹਰ ਚਲੇ ਜਾਣਾ ਚਾਹੀਦਾ ਹੈ | ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਸ ਤੋਂ ਇਲਾਵਾ ਕੁਝ ਭਾਰਤੀਆਂ ਨੂੰ ਅਰਮੀਨੀਆ ਦੀ ਸਰਹੱਦ ਰਾਹੀਂ ਈਰਾਨ ਛੱਡਣ 'ਚ ਮਦਦ ਕੀਤੀ ਗਈ ਹੈ | ਜੰਮੂ-ਕਸ਼ਮੀਰ ਵਿਦਿਆਰਥੀ ਯੂਨੀਅਨ ਅਨੁਸਾਰ ਉਰਮੀਆ ਮੈਡੀਕਲ ਯੂਨੀਵਰਸਿਟੀ ਦੇ 110 ਭਾਰਤੀ ਵਿਦਿਆਰਥੀ, ਜਿਨ੍ਹਾਂ 'ਚੋਂ 90 ਕਸ਼ਮੀਰ ਘਾਟੀ ਦੇ ਹਨ, ਸੁਰੱਖਿਅਤ ਢੰਗ ਨਾਲ ਸਰਹੱਦ ਪਾਰ ਕਰਕੇ ਅਰਮੀਨੀਆ ਪਹੁੰਚ ਗਏ ਹਨ |

ਪਿਛਲੀ ਖ਼ਬਰ <h4>ਅਹਿਮਦਾਬਾਦ ਹਾਦਸਾ</h4> ਸੁਰੱਖਿਆ ਕੁਤਾਹੀਆਂ ਅਤੇ ਮਨੁੱਖੀ ਵਸੀਲਿਆਂ ਦੀ ਘਾਟ ਦੀ ਸਮੀਖਿਆ ਕਰੇਗੀ ਸੰਸਦੀ ਕਮੇਟੀ ਅਗਲੀ ਖ਼ਬਰ ਜੀ 7 ਦੇਸ਼ਾਂ ਵਲੋਂ ਤਣਾਅ ਘਟਾਉਣ ਦਾ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।