09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

<h4>ਅਹਿਮਦਾਬਾਦ ਹਾਦਸਾ</h4> ਸੁਰੱਖਿਆ ਕੁਤਾਹੀਆਂ ਅਤੇ ਮਨੁੱਖੀ ਵਸੀਲਿਆਂ ਦੀ ਘਾਟ ਦੀ ਸਮੀਖਿਆ ਕਰੇਗੀ ਸੰਸਦੀ ਕਮੇਟੀ

ਅਜੀਤ ਡੈਸਕ 18-06-2025

ਨਵੀਂ ਦਿੱਲੀ, 17 ਜੂਨ (ਉਪਮਾ ਡਾਗਾ ਪਾਰਥ)- ਅਹਿਮਦਾਬਾਦ ਹਵਾਈ ਹਾਦਸੇ ਤੋਂ ਬਾਅਦ ਸਵਾਲਾਂ ਦੇ ਘੇਰੇ ਹੇਠ ਆਈ ਹਵਾਈ ਸੁਰੱਖਿਆ ਦੀ ਇਕ ਸੰਸਦੀ ਕਮੇਟੀ ਵਲੋਂ ਘੋਖ ਕੀਤੀ ਜਾਵੇਗੀ | ਜਨਤਾ ਦਲ (ਯੂ) ਦੇ ਸੰਸਦ ਮੈਂਬਰ ਸੰਜੈ ਝਾਅ ਦੀ ਅਗਵਾਈ ਵਾਲੀ ਸੰਸਦੀ ਕਮੇਟੀ ਹਾਲੀਆ ਹਵਾਈ ਹਾਦਸਿਆਂ ਦੀ ਸਮੀਖਿਆ ਕਰੇਗੀ ਅਤੇ ਹਵਾਬਾਜ਼ੀ ਖੇਤਰ 'ਚ ਮਨੁੱਖੀ ਵਸੀਲਿਆਂ ਦੀ ਘਾਟ ਦੀ ਵੀ ਘੋਖ ਕਰੇਗੀ | ਟਰਾਂਸਪੋਰਟ ਬਾਰੇ ਸੰਸਦੀ ਸਟੈਂਡਿੰਗ ਕਮੇਟੀ 23 ਜੂਨ ਨੂੰ ਮੁਲਾਕਾਤ ਕਰੇਗੀ ਅਤੇ ਹਵਾਬਾਜ਼ੀ ਸੁਰੱਖਿਆ ਨੂੰ ਤਰਜੀਹ 'ਤੇ ਰੱਖਦਿਆਂ ਚਰਚਾ ਕਰੇਗੀ ਜਿਸ 'ਚ ਅਹਿਮਦਾਬਾਦ ਹਵਾਈ ਹਾਦਸਾ ਅਤੇ ਉੱਤਰਾਖੰਡ 'ਚ ਹੋਏ ਹੈਲੀਕਾਪਟਰ ਹਾਦਸੇ 'ਤੇ ਤਫਸੀਲੀ ਚਰਚਾ ਕੀਤੀ ਜਾਏਗੀ | ਕਮੇਟੀ ਵਲੋਂ ਕਈ ਅਹਿਮ ਧਿਰਾਂ ਨੂੰ ਤਲਬ ਕੀਤੇ ਜਾਣ ਦੀ ਸੰਭਾਵਨਾ ਹੈ ਜਿਨ੍ਹਾਂ 'ਚ ਸਿਵਲ ਹਵਾਬਾਜ਼ੀ ਦੀ ਨੇਮਬੱਧ ਸੰਸਥਾ ਡੀ.ਜੀ.ਸੀ.ਏ., ਏਅਰ ਇੰਡੀਆ, ਬੋਇੰਗ ਅਤੇ ਹਵਾਬਾਜ਼ੀ ਖੇਤਰ ਦੇ ਮਾਹਿਰ ਸ਼ਾਮਿਲ ਹੋਣਗੇ, ਇਸ ਤੋਂ ਇਲਾਵਾ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਵੀ ਕਮੇਟੀ ਵਲੋਂ ਤਫਸੀਲੀ ਸਵਾਲ-ਜਵਾਬ ਲਈ ਸੱਦਿਆ ਜਾ ਸਕਦਾ ਹੈ | ਜ਼ਿਕਰਯੋਗ ਹੈ ਕਿ ਹਾਲੀਆ ਸਮੇਂ 'ਚ ਸੰਸਦ ਕਮੇਟੀ ਵਲੋਂ ਹਵਾਬਾਜ਼ੀ ਸੁਰੱਖਿਆ ਸੰਸਥਾ 'ਚ ਸਟਾਫ਼ ਦੀ ਕਮੀ ਦਾ ਮੁੱਦਾ ਉਠਾਇਆ ਸੀ | ਰਿਪੋਰਟ ਮੁਤਾਬਿਕ ਡੀ.ਜੀ.ਸੀ.ਏ. 'ਚ ਪ੍ਰਵਾਨਿਤ ਅਹੁਦਿਆਂ 'ਚੋਂ 48 ਫ਼ੀਸਦੀ ਅਸਾਮੀਆਂ ਖ਼ਾਲੀ ਹਨ | ਸਿਵਲ ਹਵਾਬਾਜ਼ੀ ਸੁਰੱਖਿਆ ਬਾਰੇ ਬਿਊਰੋ 'ਚ 37 ਫ਼ੀਸਦੀ ਅਸਾਮੀਆਂ ਅਤੇ ਏਅਰਪੋਰਟ ਅਥਾਰਿਟੀ ਆਫ਼ ਇੰਡੀਆ 'ਚ ਵੀ ਸਟਾਫ਼ ਦੀ ਕਾਫੀ ਕਮੀ ਹੈ | ਹਲਕਿਆਂ ਮੁਤਾਬਿਕ ਕਮੇਟੀ ਦੀ ਚਰਚਾ ਕੁਝ ਹਾਦਸਿਆਂ 'ਤੇ ਕੇਂਦਰਿਤ ਨਾ ਹੋ ਕੇ ਨੇਮਬੱਧ ਸੰਸਥਾਵਾਂ ਨੂੰ ਮਜ਼ਬੂਤ ਕਰਨ, ਹਵਾਬਾਜ਼ੀ ਸੁਰੱਖਿਆ ਬੁਨਿਆਦੀ ਢਾਂਚੇ ਨੂੰ ਅਪਲੋਡ ਕਰਨ ਅਤੇ ਹਾਦਸੇ ਦੀ ਪੜਤਾਲ ਬਾਰੇ ਪ੍ਰੋਟੋਕੋਲ ਵਧਾਉਣ 'ਤੇ ਹੋਵੇਗੀ |

ਪਿਛਲੀ ਖ਼ਬਰ ਸੋਨੀਆ ਗਾਂਧੀ ਦੀ ਸਿਹਤ 'ਚ ਹੋ ਰਿਹਾ ਸੁਧਾਰ ਅਗਲੀ ਖ਼ਬਰ ਭਾਰਤੀ ਵਿਦਿਆਰਥੀਆਂ ਨੂੰ ਤਹਿਰਾਨ ਤੋਂ ਸੁਰੱਖਿਅਤ ਕੱਢਿਆ, 110 ਅਰਮੀਨੀਆ ਪਹੁੰਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।