09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸੋਨੀਆ ਗਾਂਧੀ ਦੀ ਸਿਹਤ 'ਚ ਹੋ ਰਿਹਾ ਸੁਧਾਰ

ਅਜੀਤ ਡੈਸਕ 18-06-2025
ਨਵੀਂ ਦਿੱਲੀ, 17 ਜੂਨ (ਏਜੰਸੀ)- ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ, ਜਿਨ੍ਹਾਂ ਨੂੰ ਪੇਟ ਨਾਲ ਸੰਬੰਧਿਤ ਸਮੱਸਿਆ ਕਾਰਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ, ਪਰ ਉਨ੍ਹਾਂ ਨੂੰ ਅਜੇ ਹਸਪਤਾਲ 'ਚੋਂ ਛੁੱਟੀ ਨਹੀਂ ਦਿੱਤੀ ਜਾਏਗੀ, ਇਹ ਜਾਣਕਾਰੀ ਹਸਪਤਾਲ ਸੂਤਰਾਂ ਨੇ ਦਿੱਤੀ | 78 ਸਾਲਾ ਕਾਂਗਰਸੀ ਨੇਤਾ ਨੂੰ ਐਤਵਾਰ ਸ਼ਾਮ ਸਰ ਗੰਗਾ ਰਾਮ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ | ਹਸਪਤਾਲ ਦੇ ਚੇਅਰਮੈਨ ਅਜੈ ਸਵਰੂਪ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਇਲਾਜ ਦੇ ਠੀਕ ਨਤੀਜੇ ਆ ਰਹੇ ਹਨ | ਉਹ ਪੇਟ ਦੀ ਲਾਗ ਤੋਂ ਠੀਕ ਹੋ ਰਹੀ ਹੈ | ਸਾਵਧਾਨੀ ਵਜੋਂ ਉਨ੍ਹਾਂ ਨੂੰ ਛੁੱਟੀ ਦੇਣ ਦੀ ਤਰੀਕ ਅਜੇ ਤੈਅ ਨਹੀਂ ਕੀਤੀ ਗਈ | ਸਾਡੀ ਡਾਕਟਰਾਂ ਦੀ ਟੀਮ ਡਾ. ਐਸ. ਨੰਦੀ ਅਤੇ ਡਾ. ਅਮਿਤਾਭ ਯਾਦਵ ਉਨ੍ਹਾਂ ਦੀ ਸਿਹਤ ਅਤੇ ਖੁਰਾਕ 'ਤੇ ਨੇੜਿਓਾ ਨਜ਼ਰ ਰੱਖ ਰਹੀ ਹੈ |

ਪਿਛਲੀ ਖ਼ਬਰ ਭਾਰਤ ਦੇ ਮੁਕਾਬਲੇ ਪਾਕਿ ਕੋਲ ਸਿਰਫ਼ 10 ਪ੍ਰਮਾਣੂ ਹਥਿਆਰ ਘੱਟ ਅਗਲੀ ਖ਼ਬਰ <h4>ਅਹਿਮਦਾਬਾਦ ਹਾਦਸਾ</h4> ਸੁਰੱਖਿਆ ਕੁਤਾਹੀਆਂ ਅਤੇ ਮਨੁੱਖੀ ਵਸੀਲਿਆਂ ਦੀ ਘਾਟ ਦੀ ਸਮੀਖਿਆ ਕਰੇਗੀ ਸੰਸਦੀ ਕਮੇਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।