09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਭਾਰਤ ਦੇ ਮੁਕਾਬਲੇ ਪਾਕਿ ਕੋਲ ਸਿਰਫ਼ 10 ਪ੍ਰਮਾਣੂ ਹਥਿਆਰ ਘੱਟ

ਅਜੀਤ ਡੈਸਕ 18-06-2025

ਚੀਨ ਕੋਲ ਦੋਵਾਂ ਮੁਲਕਾਂ ਦੇ ਕੁੱਲ ਹਥਿਆਰਾਂ ਨਾਲੋਂ 250 ਵੱਧ
ਅੰਮਿ੍ਤਸਰ, 17 ਜੂਨ (ਸੁਰਿੰਦਰ ਕੋਛੜ)-ਚੀਨ ਵਿਸ਼ਵ-ਵਿਆਪੀ ਪ੍ਰਮਾਣੂ ਹਥਿਆਰਾਂ ਦੀ ਦੌੜ 'ਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਜਦੋਂ ਕਿ ਭਾਰਤ ਅਤੇ ਪਾਕਿਸਤਾਨ ਆਪਣੀਆਂ ਰਣਨੀਤਕ ਸਮਰੱਥਾਵਾਂ ਨੂੰ ਗੁਣਾਤਮਿਕ ਢੰਗ ਨਾਲ ਵਿਕਸਤ ਕਰ ਰਹੇ ਹਨ | ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਐੱਸ. ਆਈ. ਪੀ. ਆਰ. ਆਈ.) ਦੀ ਤਾਜ਼ਾ ਰਿਪੋਰਟ ਅਨੁਸਾਰ ਚੀਨ ਕੋਲ ਮੌਜੂਦਾ ਸਮੇਂ 600 ਪ੍ਰਮਾਣੂ ਹਥਿਆਰ ਹਨ, ਜਦੋਂਕਿ ਭਾਰਤ ਕੋਲ 180 ਅਤੇ ਪਾਕਿ ਕੋਲ 170 ਹਥਿਆਰ ਹਨ | ਭਾਰਤ ਚੀਨ ਵਾਂਗ ਤੇਜ਼ੀ ਨਾਲ ਇਸ ਲਈ ਜ਼ਿਆਦਾ ਪ੍ਰਮਾਣੂ ਹਥਿਆਰ ਨਹੀਂ ਬਣਾ ਰਿਹਾ ਕਿਉਂਕਿ ਭਾਰਤ ਦੀ ਪ੍ਰਮਾਣੂ ਨੀਤੀ 'ਨੋ ਫ਼ਸਟ ਯੂਜ਼' 'ਤੇ ਆਧਾਰਿਤ ਹੈ, ਜਿਸ ਤਹਿਤ ਭਾਰਤ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਸਿਰਫ਼ ਉਦੋਂ ਹੀ ਕਰੇਗਾ ਜਦੋਂ ਉਸ 'ਤੇ ਪਹਿਲਾਂ ਹਮਲਾ ਕੀਤਾ ਜਾਵੇ | ਰਿਪੋਰਟ ਅਨੁਸਾਰ ਭਾਰਤ ਨੇ ਸਾਲ 2024 'ਚ ਆਪਣੇ ਪ੍ਰਮਾਣੂ ਹਥਿਆਰਾਂ ਦੀ ਗਿਣਤੀ 172 ਤੋਂ ਵਧਾ ਕੇ ਹੁਣ 180 ਕਰ ਦਿੱਤੀ ਹੈ | ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਭਾਰਤ ਪ੍ਰਮਾਣੂ ਹਥਿਆਰ ਬਣਾ ਰਿਹਾ ਹੈ, ਪਰ ਤੇਜ਼ ਰਫ਼ਤਾਰ ਨਾਲ ਨਹੀਂ | ਉਦਾਹਰਨ ਵਜੋਂ ਅਗਨੀ-5 ਮਿਜ਼ਾਈਲ, ਜਿਸ ਦੀ ਰੇਂਜ 5,000 ਕਿੱਲੋਮੀਟਰ ਹੈ ਅਤੇ ਇਹ ਮਲਟੀਪਲ ਇੰਡੀਪੈਂਡੈਂਟਲੀ ਟਾਰਗੇਟੇਬਲ ਰੀਐਂਟਰੀ ਵਹੀਕਲ (ਐੱਮ. ਆਈ. ਆਰ. ਵੀ.) ਤਕਨਾਲੋਜੀ ਦੀ ਵਰਤੋਂ ਕਰਦੀ ਹੈ | ਇਸ ਤੋਂ ਇਲਾਵਾ ਕੈਨਿਸਟਰਾਈਜ਼ਡ ਮਿਜ਼ਾਈਲਾਂ, ਆਈ. ਐੱਨ. ਐੱਸ. ਅਰੀਘਾਟ ਪਣਡੁੱਬੀ, ਕੇ-4 ਬੈਲਿਸਟਿਕ ਮਿਜ਼ਾਈਲ ਆਦਿ ਭਾਰਤ ਦੀ ਰਣਨੀਤਕ ਤਾਕਤ ਨੂੰ ਵਧਾਉਂਦੀਆਂ ਹਨ |

ਪਿਛਲੀ ਖ਼ਬਰ ਰੇਲ ਮੰਤਰੀ ਵਲੋਂ ਦੇਸ਼ ਦੇ ਸਭ ਤੋਂ ਵੱਡੇ ਗਤੀਸ਼ਕਤੀ 'ਮਲਟੀ ਮਾਡਲ ਕਾਰਗੋ' ਟਰਮੀਨਲ ਦਾ ਉਦਘਾਟਨ ਅਗਲੀ ਖ਼ਬਰ ਸੋਨੀਆ ਗਾਂਧੀ ਦੀ ਸਿਹਤ 'ਚ ਹੋ ਰਿਹਾ ਸੁਧਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।